ਤੇ ਜਨਤਾ ਨੇ ਲੱਭ ਹੀ ਲਿਆ ਟੌਲ ਪਲਾਜ਼ਿਆਂ ਦਾ ਤੋੜ, ਲੋਕਾਂ ਨੂੰ ਹੋਣ ਲੱਗਾ ਫਾਇਦਾ ਤੇ ਟੌਲ ਪਲਾਜ਼ਾ ਨੂੰ ਪੈਣ ਲੱਗਾ ਘਾਟਾ….

ਸੜਕਾਂ ਉੱਤੇ ਲੱਗ ਰਹੇ ਟੌਲ ਪਲਾਜ਼ਿਆਂ ਪੰਜਾਬ ਦੇ ਲੋਕ ਇਤਰਾਜ਼ ਜਤਾ ਰਹੇ ਹਨ। ਭਾਰੀ ਟੋਲ ਟੈਕਸ ਹੋਣ ਕਾਰਨ ਸਥਾਨਕ ਲੋਕ ਤੇ ਰੋਜ਼ਾਨਾਂ ਦੇ ਸ਼ਫਰ ਕਰਨ ਵਾਲੇ ਵੱਖ-ਵੱਖ ਥਾਂਈ ਵਿਰੋਧ ਜਤਾ ਰਹੇ ਹਨ ਪਰ ਖ਼ਫਾ ਲੋਕਾਂ ਨੇ ਇਸਦਾ ਵੀ ਤੋੜ ਲੱਭ ਲਿਆ ਹੈ। ਬਠਿੰਡਾ-ਪਠਾਨਕੋਟ ਕੌਮੀ ਮਾਰਗ 54 ’ਤੇ ਲੱਗੇ ਟੌਲ ਪਲਾਜ਼ਿਆਂ ਤੋਂ ਖਫ਼ਾ ਮੁਸਾਫਰਾਂ ਟੈਕਸ ਭਰਨ ਦੀ ਬਜਾਏ ਇਨ੍ਹਾਂ ਟੌਲ ਪਲਾਜ਼ਿਆਂ ਨੂੰ ਬਾਈਪਾਸ ਕਰਨ ਲੱਗੇ ਹਨ ਤੇ ਨੇੜਲੀਆਂ ਸੜਕਾਂ ਦੀ ਵਰਤੋਂ ਕਰ ਰਹੇ ਹਨ।ਬਠਿੰਡੇ ਤੋਂ ਪਠਾਨਕੋਟ ਤੱਕ ਪੰਜ ਟੌਲ ਪਲਾਜ਼ਿਆ ਉੱਪਰ ਮੁਸਾਫਰਾਂ ਨੂੰ ਇੱਕ ਪਾਸੇ ਦੇ ਸਫ਼ਰ ਲਈ 400 ਰੁਪਏ ਖਰਚ ਕਰਨੇ ਪੈਂਦੇ ਹਨ ਜਦੋਂਕਿ ਇੱਕੋ ਦਿਨ ’ਚ ਇਸ ਹਾਈਵੇਅ ’ਤੇ ਦੂਹਰਾ ਸਫ਼ਰ ਕਰਨ ਲਈ 600 ਰੁਪਏ ਅਦਾ ਕਰਨੇ ਪੈਂਦੇ । ਇਹ ਹਾਈਵੇਅ ਸ੍ਰੀ ਹਰਿਮੰਦਰ ਸਾਹਿਬ, ਜ਼ੱਲ੍ਹਿਆਂ ਵਾਲਾ ਬਾਗ ਅਤੇ ਵਾਹਗਾ ਸਰਹੱਦ ਨੂੰ ਜਾਂਦਾ ਹੋਣ ਕਾਰਨ ਮਾਲਵੇ ਦੇ ਹਜ਼ਾਰਾਂ ਵਾਹਨ ਰੋਜ਼ਾਨਾ ਇਸ ਮਾਰਗ ਤੋਂ ਗੁਜ਼ਰਦੇ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਤੱਕ ਤਿੰਨ ਟੌਲ ਪਲਾਜ਼ਿਆਂ ਤੋਂ ਲੰਘਣਾ ਪੈਂਦਾ ਹੈ।
ਟੌਲ ਪਲਾਜ਼ਿਆਂ ਦੇ ਮੈਨੇਜਰ ਆਰ.ਪੀ. ਸਿੰਘ ਨੇ ਮੰਨਿਆ ਕਿ 24 ਘੰਟਿਆਂ ਵਿੱਚ 20 ਫ਼ੀਸਦੀ ਦੇ ਕਰੀਬ ਵਾਹਨ ਟੌਲ ਪਲਾਜ਼ਿਆਂ ਤੋਂ ਗੁਜ਼ਰਨ ਦੀ ਥਾਂ ਲਿੰਕ ਸੜਕਾਂ ਰਾਹੀਂ ਲੰਘਦੇ ਹਨ।ਬਠਿੰਡੇ ਤੋਂ ਅੰਮ੍ਰਿਤਸਰ ਤੱਕ 185 ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਹੈ ਪਰ ਜੇਕਰ ਟੌਲ ਪਲਾਜ਼ਿਆਂ ਤੋਂ ਬਚਣਾ ਹੋਵੇ, ਤਾਂ ਇਨ੍ਹਾਂ ਨੂੰ 15 ਕਿਲੋਮੀਟਰ ਹੋਰ ਵਾਧੂ ਸਫ਼ਰ ਤੈਅ ਕਰਨਾ ਪਵੇਗਾ,ਜਿਸ ਨਾਲ ਉਨ੍ਹਾਂ ਦੀ 400 ਰੁਪਏ ਦੀ ਬੱਚਤ ਹੋਵੇਗੀ। ਇਸ 15 ਕਿਲੋਮੀਟਰ ਦੇ ਵਲੇਵੇਂ ਨਾਲ ਟੌਲ ਪਲਾਜ਼ਿਆਂ ਨੂੰ ਰੋਜ਼ਾਨਾ 3 ਲੱਖ ਤੋਂ 5 ਲੱਖ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ।ਲੋਕਾਂ ਦਾ ਇਲਜ਼ਾਮ ਹੈ ਕਿ ਟੌਲ ਪਲਾਜ਼ਿਆਂ ਨੇ ਹਾਈਵੇਅ ਦੇ ਨਾਲ ਸਰਵਿਸ ਰੋਡ ਦੀ ਸਹੂਲਤ ਨਹੀਂ ਦਿੱਤੀ ਅਤੇ ਲੋਕਾਂ ਨੂੰ ਟੌਲ ਪਲਾਜ਼ਿਆਂ ਤੋਂ ਜਬਰੀ ਲੰਘਣ ਲਈ ਮਜਬੂਰ ਕੀਤਾ ਜਾ ਰਿਹਾ । ਲੋਕਾਂ ਮੁਤਾਬਕ ਲਿੰਕ ਸੜਕਾਂ ਰਾਹੀਂ ਸਫ਼ਰ ਕਰਨ ਨਾਲ ਲੋਕਾਂ ਦੀ ਵੱਡੀ ਆਰਥਿਕ ਲੁੱਟ ਰੁਕੇਗੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.