ਦਰਬਾਰ ਸਾਹਿਬ ਦੇ ਬਾਹਰ ਮਿਊਸੀਪਲ ਕਾਰਪੋਰੇਸ਼ਨ ਨੇ ਲਗਾਈ ਅਜਿਹੀ ਮਸ਼ੀਨ ਜਿਸ ਵਿਚ ਕੂੜਾ ਪਾਉਣ ਤੇ ਮਿਲਣਗੇ ਪੈਸੇ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਚ ਲੱਗੀ ਅਨੋਖੀ ਮਸ਼ੀਨ ਜੋ ਹੁਣ ਪਲਾਸਟਿਕ ਦੀਆਂ ਖਾਲੀ ਬੋਤਲਾਂ ਵੱਟੇ ਦਿੰਦੀ ਡਿਸਕਾਊਂਟ ਕੂਪਨ ਇਸ ਦੇ ਨਾਲ ਸਫਾਈ ਚ ਵੀ ਮੱਦਦ ਹੋਵੇਗੀ ਕਿਉਂਕਿ ਹੁਣ ਹਰੇਕ ਕੋਈ ਕੂਪਨ ਕਰਕੇ ਇਸ ਦਾ ਫਾਇਦਾ ਲਵੇਗਾ ਤੇ ਸਫਾਈ ਵੱਲ ਵੀ ਧਿਆਨ ਦੇਵੇਗੇ। ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ।

ਨਵੀਂ ਪਹਿਲ ਦੇ ਤਹਿਤ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ਵਿੱਚ 10 ਪੈੱਟ ਬੋਤਲ ਕਰੱਸ਼ਰ (ਪਲਾਸਟਿਕ ਦੀਆਂ ਬੇਕਾਰ ਬੋਤਲਾਂ ਭੰਨਣ ਤੇ ਮੁੜ ਨਵਿਆਉਣਯੋਗ ਬਣਾਉਣ ਵਾਲੀਆਂ ਮਸ਼ੀਨਾਂ) ਲਾਏ ਹਨ। ਹੁਣ ਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਮਸ਼ੀਨਾਂ ਵਿੱਚ ਪਾਇਆ ਜਾ ਸਕਦਾ ਹੈ। ਖਾਲੀ ਬੋਤਲ ਇਸ ਮਸ਼ੀਨ ‘ਚ ਸੁੱਟਣ ਵਾਲਿਆਂ ਨੂੰ ਡਿਸਕਾਊਂਟ ਕੂਪਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਭਰਾਵਾਂ ਦੇ ਢਾਬੇ ਤੇ ਪੰਜਾਬੀ ਜੁੱਤੀ ਦੇ ਸਟੋਰਾਂ ਤੋਂ ਇਲਾਵਾ ਹੋਰ ਸ਼ਾਪਿੰਗ ਸਟੋਰਾਂ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਸਥਾਨਕ ਲੋਕ ਤੇ ਸੈਲਾਨੀ ਇਨ੍ਹਾਂ ਮਸ਼ੀਨਾਂ ਦਾ ਖ਼ੂਬ ਇਸਤੇਮਾਲ ਕਰ ਰਹੇ ਹਨ। ਸਫ਼ਾਈ ਦੇ ਨਾਲ ਹੀ 10 ਤੋਂ 20 ਫੀਸਦੀ ਡਿਸਕਾਊਂਟ ਕੂਪਨ ਮਿਲਣ ਕਰਕੇ ਲੋਕ ਖ਼ੁਸ਼ ਵੀ ਹਨ। ਸਵੱਛ ਆਈਕੌਨਿਕ ਪਲੇਸਿਸ (SIP) ਪ੍ਰੋਜੈਕਟ ਦੇ ਤਹਿਤ 10 ਮਸ਼ੀਨਾਂ ਲਾਉਣ ‘ਤੇ ਕਾਰਪੋਰੇਸ਼ਨ ਨੇ ਪੰਜ ਲੱਖ ਰੁਪਏ ਖ਼ਰਚ ਕੀਤੇ ਹਨ। ਇਸ ਯੋਜਨਾ ਲਈ ਕਾਰਪੋਰੇਸ਼ਨ ਨੇ ‘ਥ੍ਰੋ ਟਰੈਸ਼, ਸੇਵ ਕੈਸ਼’ ਦਾ ਸਲੋਗਨ ਵੀ ਰੱਖਿਆ ਹੈ, ਯਾਨੀ ਕੂੜਾ ਸੁੱਟੋ ਤੇ ਪੈਸੇ ਬਚਾਓ।ਹਰ ਮਸ਼ੀਨ ਦਿਨ ਭਰ ਵਿੱਚ 200 ਬੋਤਲਾਂ ਨੂੰ ਬੰਨ੍ਹੇ ਲਾ ਸਕਦੀ ਹੈ। ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਪੂਰੇ ਸ਼ਹਿਰ ਵਿੱਚ ਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਉਪਰਾਲੇ ਨਾਲ ਪ੍ਰਦੂਸ਼ਣ ਘਟੇਗਾ ਤੇ ਲੋਕਾਂ ਨੂੰ ਇਨਸੈਂਟਿਵ ਵੀ ਮਿਲਣਗੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ‘ਚ ਹੋਰ ਮਸ਼ੀਨਾਂ ਲਾਈਆਂ ਜਾਣਗੀਆਂ।ਤੁਹਾਨੂੰ ਦੱਸ ਦੇਈਏ ਕਿ ਦਰਬਾਰ ਸਾਹਿਬ ਦੇ ਬਾਹਰ ਮਿਊਂਸਪਲ ਕਾਰਪੋਰੇਸ਼ਨ ਦੇ ਇਸ ਸ਼ਲਾਘਾਯੋਗ ਉਪਰਾਲਾ ਕਰਕੇ ਲੋਕਾਂ ਵਿੱਚ ਕਾਫੀ ਉਤਸ਼ਾਹਿ ਦੇਖਿਆ ਜਾ ਰਿਹਾ ਹੈ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.