ਦੁਨੀਆ ਦੀਆਂ 10 ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਸ਼ੁਮਾਰ ਹੋਈ ਪੰਜਾਬੀ | Punjabi Language

ਕਿਸੇ ਦੇਸ਼ ਜਾਂ ਇਲਾਕੇ ਦੇ ਲੋਕ ਜਿਨ੍ਹਾਂ ਬੋਲਾਂ ਰਾਹੀਂ ਇਕ ਦੂਸਰੇ ਨਾਲ ਗਲ-ਬਾਤ ਜਾਂ ਬੋਲ-ਚਾਲ ਕਰਦੇ ਅਤੇ ਆਪਣੇ ਮਨ ਦੇ ਵੀਚਾਰ ਅਤੇ ਭਾਵ ਦੱਸਦੇ ਹਨ, ਉਹਨਾਂ ਬੋਲਾਂ ਅਤੇ ਸ਼ਬਦਾਂ ਦੇ ਇਕੱਠ ਨੂੰ ਬੋਲੀ ਆਖਦੇ ਹਨ। ਪੰਜਾਬੀ ਬੋਲੀ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਬੋਲੀਆਂ ਵਿੱਚੋਂ ਇਕ ਹੈ। ਪੰਜਾਬੀ ਬੋਲੀ ਬੜੀ ਸਰਲ ਅਤੇ ਸਪੱਸ਼ਟ ਬੋਲੀ ਹੈ। ਇਹ ਜਿਸ ਤਰ੍ਹਾਂ ਬੋਲੀ ਜਾਂਦੀ ਹੈ ਉਸੇ ਤਰ੍ਹਾਂ ਹੀ ਲਿਖੀ ਜਾਂਦੀ ਹੈ। ਜਦੋਂ ਵੀ ਕਦੇ ਬੋਲੀਆਂ ਬਾਰੇ ਸਰਵੇ ਸਾਹਮਣੇ ਆਉਂਦੇ ਹਨ ਤਾਂ ਇਹੀ ਕਿਹਾ ਜਾਂਦਾ ਹੈ ਕਿ ਫ਼ਲਾਣੀ-ਫ਼ਲਾਣੀ ਬੋਲੀ ਖ਼ਤਮ ਹੋਣ ਕੰਢੇ ਹੈ ਤੇ ਫ਼ਲਾਣੀ ਬੋਲੀ ਕੁੱਝ ਸਾਲਾਂ ਬਾਅਦ ਅਪਣਾ ਵਜੂਦ ਹੀ ਗਵਾ ਲਵੇਗੀ। ਪੰਜਾਬੀ ਬਾਰੇ ਅਕਸਰ ਇਹੀ ਕਿਹਾ ਜਾਂਦਾ ਹੈ ਪਰ ਜਦੋਂ ਅਜਿਹੇ ਫ਼ਰਜ਼ੀ ਸਰਵਿਆਂ ਨੂੰ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲੇ ਦੇਖਦੇ ਜਾਂ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਅੰਦਰੋ ਅੰਦਰੀ ਗੁੱਸਾ ਆਉਂਦਾ ਹੈ ਕਿਉਂਕਿ ਵਿਸ਼ਵ ਪੱਧਰੀ ਬਣੀ ਬੋਲੀ ਨੂੰ ਜਦੋਂ ਕੋਈ ਖ਼ਤਮ ਹੋਣ ਦੀ ਗੱਲ ਕਰਦਾ ਹੈ ਤਾਂ ਸਮਝ ਨਹੀਂ ਆਉਂਦੀ ਕਿ ਇਹ ਸਰਵੇਖਣ ਕਿਸ ਆਧਾਰ ‘ਤੇ ਕੀਤੇ ਜਾਂਦੇ ਹਨ।

ਜੇਕਰ ਜ਼ਿਆਦਾ ਦੂਰ ਨਾ ਜਾਈਏ ਤਾਂ ਗੱਲ ਬਾਲੀਵੁੱਡ ਦੀ ਕਰਦੇ ਹਾਂ। ਇਥੋਂ ਦੀਆਂ ਫ਼ਿਲਮਾਂ ਉਨਾ ਚਿਰ ਚਲਦੀਆਂ ਹੀ ਨਹੀਂ ਜੇਕਰ ਉਨ੍ਹਾਂ ਅੰਦਰ ਪੰਜਾਬੀ ਦਾ ਤੜਕਾ ਨਾ ਹੋਵੇ। ਫਿਰ ਵਿਸ਼ਵ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਵੋ ਤਾਂ ਪੰਜਾਬੀ ਬੋਲਣ ਵਾਲੇ ਮਿਲ ਹੀ ਜਾਣਗੇ ਤਾਂ ਇਹ ਬੋਲੀ ਖ਼ਤਮ ਕਿਵੇਂ ਹੋ ਸਕਦੀ ਹੈ। ਹੁਣੇ-ਹੁਣੇ ਇਕ ਤਾਜ਼ਾ ਸਰਵੇ ਸਾਹਮਣੇ ਆਇਆ ਹੈ। ਦੁਨੀਆਂ ‘ਚ ਸੱਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪਹਿਲੀਆਂ 10 ਭਾਸ਼ਾਵਾਂ ‘ਚ ਪੰਜਾਬੀ ਭਾਸ਼ਾ ਨੇ ਅਪਣੀ ਥਾਂ ਬਣਾਈ ਹੈ। ‘ਬੈਬਲ ਮੈਗਜ਼ੀਨ’ ਦੀ ਰਿਪੋਰਟ ਮੁਤਾਬਕ ਪੰਜਾਬੀ ਪਹਿਲੀਆਂ 10 ਭਾਸ਼ਾਵਾਂ ‘ਚੋਂ 10ਵੇਂ ਸਥਾਨ ‘ਤੇ ਹੈ ਜੋ ਪੂਰੀ ਦੁਨੀਆਂ ‘ਚ ਸੱਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ।
Image result for punjabi language
ਇਸ ਦਾ ਭਾਵ ਇਹ ਹੋਇਆ ਕਿ ਵਿਸ਼ਵ ਭਰ ‘ਚ ਪੰਜਾਬੀ ਨੂੰ ਚਾਹੁਣ ਵਾਲੇ ਬਹੁਤ ਸਾਰੇ ਦੀਵਾਨੇ ਅਜੇ ਵੀ ਜ਼ਿੰਦਾ ਹਨ। ਰਿਪੋਰਟ ਮੁਤਾਬਕ ਪਹਿਲੇ ਸਥਾਨ ‘ਤੇ ਚੀਨੀ ਭਾਸ਼ਾ ਹੈ, ਜਿਸ ਨੂੰ ਕਰੀਬ 1.2 ਬਿਲੀਅਨ (120 ਕਰੋੜ) ਲੋਕ ਬੋਲਦੇ ਹਨ। ਦੂਜੇ ਸਥਨ ‘ਤੇ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਸਪੈਨਿਸ਼, ਜਿਸ ਨੂੰ ਕਿ 400 ਮਿਲੀਅਨ (40 ਕਰੋੜ) ਲੋਕ ਬੋਲਦੇ ਹਨ। ਤੀਸਰੇ ਨੰਬਰ ‘ਤੇ ਅੰਗਰੇਜ਼ੀ ਆਉਂਦੀ ਹੈ ਜਿਸ ਨੂੰ ਕਿ 360 ਮਿਲੀਅਨ (36 ਕਰੋੜ) ਲੋਕਾਂ ਦੁਆਰਾ ਬੋਲਿਆ ਜਾਂਦਾ ਹੈ। ਚੌਥਾ ਸਥਾਨ ਹਿੰਦੀ ਦਾ ਹੈ। ਪੰਜਵੇਂ ਸਥਾਨ ‘ਤੇ ਅਰਬੀ ਹੈ ਜਿਸ ਨੂੰ 250 ਮਿਲੀਅਨ (ਢਾਈ ਕਰੋੜ) ਲੋਕ ਬੋਲਦੇ ਹਨ। ਫਿਰ ਛੇਵੇਂ ਸਥਾਨ ‘ਤੇ ਪੁਰਤਗੀਜ਼, 7ਵੇਂ ‘ਤੇ ਬੰਗਾਲੀ, 8ਵੇਂ ‘ਤੇ ਰਸ਼ੀਅਨ, 9ਵੇਂ ‘ਤੇ ਜਪਾਨੀ ਤੇ ਦਸਵਾਂ ਸਥਾਨ ਪੰਜਾਬੀ ਨੇ ਹਾਸਲ ਕੀਤਾ ਹੈ। ‘ਬੈਬਲ ਮੈਗਜ਼ੀਨ’ ਮੁਤਾਬਕ ਪੰਜਾਬੀ ਭਾਸ਼ਾ ਤਕਰੀਬਨ 100 ਮਿਲੀਅਨ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਸਣੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ‘ਚ ਪੰਜਾਬੀ ਬੋਲੀ ਜਾਂਦੀ ਹੈ।
Image result for punjabi language
ਬੇਸ਼ੱਕ ਇਹ ਸਰਵੇ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲਿਆਂ ਨੂੰ ਖ਼ੁਸ਼ ਕਰਨ ਵਾਲੇ ਹਨ ਪਰ ਅੱਜ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਦੇ ਪੰਜਾਬੀ ਪਰਵਾਰ ਘੱਟੋ-ਘੱਟ ਇੰਨਾ ਕੁ ਕੰਮ ਜ਼ਰੂਰ ਕਰਨ ਕਿ ਉਹ ਅਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਤੇ ਬੋਲਣ ਲਈ ਪ੍ਰੇਰਿਤ ਕਰਨ। ਸੰਭਵ ਹੈ ਕਿ ਫਿਰ ਪੰਜਾਬੀ ਦੇ ਰੈਂਕ ‘ਚ ਹੋਰ ਵੀ ਸੁਧਾਰ ਹੋਵੇਗਾ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.