ਅੱਜ ਅਸੀਂ ਆਪਣੀ ਜਿੰਦਗੀ ਵਿਚ ਜਿੰਨੀਆਂ ਵਿਗਿਆਨਕ ਤਕਨੀਕਾਂ ਦੀ ਵਰਤੋਂ ਕਰਦੇ ਹਾਂ ਕਿ ਅਸੀਂ ਸੋਚ ਵੀ ਨਹੀਂ ਸਕਦੇ। ਅੱਜ ਹਾਲ ਇਹ ਹੈ ਕਿ ਇਹਨਾਂ ਤਕਨੀਕਾਂ ਬਿਨਾਂ ਅਸੀਂ ਜਿੰਦਗੀ ਵੀ ਜੀਅ ਨਹੀਂ ਸਕਦੇ। ਪਰ ਦਿਲਚਸਪ ਗੱਲ ਇਹ ਹੈ ਕਿ ਜੋ ਅੱਜ ਦੇ ਸਮੇਂ ਦੀਆਂ ਤਕਨੀਕਾਂ ਹਨ ਇਹ ਪੁਰਾਣੇ ਜਮਾਨੇ ਵਿਚ ਆਪਣੀ ਸ਼ੁਰੂਆਤੀ ਸਮੇਂ ਵਿਚ ਕਿਸ ਤਰਾਂ ਦੀਆਂ ਸਨ ?? ਇਹ ਸਵਾਲ ਤੁਹਾਡੇ ਮਨ ਵਿਚ ਕਦੇ ਨਾ ਕਦੇ ਜਰੂਰ ਆਇਆ ਹੋਵੇਗਾ। ਸੋ ਅੱਜ ਅਸੀਂ ਇਸ ਵੀਡੀਓ ਵਿਚ ਦਸਾਂਗੇ ਕਿ ਦੁਨੀਆ ਦੀ ਪਹਿਲੀ ਫਿਲਮ ਕਿਹੜੀ ਸੀ ? ਪਹਿਲੀ ਟੀਵੀ ad ਕਿਹੜੀ ਸੀ ? ਕੰਪਿਊਟਰ ਦੀ ਪਹਿਲੀ ਵੀਡੀਓ ਗੇਮ ਕਿਹੜੀ ਸੀ ? ਤੇ ਸਭ ਤੋਂ ਦਿਲਚਸਪ ਗੱਲ ਕਿ ਅੱਜ ਅਸੀਂ ਜਿਹੜੀ Youtube ਵਰਤਦੇ ਹਾਂ ਇਸਤੇ ਸਭ ਤੋਂ ਪਹਿਲੀ ਕਿਹੜੀ ਵੀਡੀਓ Upload ਹੋਈ ਸੀ ?
ਪਹਿਲਾਂ ਦਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਪਹਿਲੀ ਫਿਲਮ ਕਿਹੜੀ ਸੀ ? ਫ਼ਿਲਮ ਦਾ ਵੈਸੇ ਸਾਡੇ ਜੀਵਨ ਵਿਚ ਅਹਿਮ ਰੋਲ ਹੈ। Timepass ਕਰਨਾ ਹੋਵੇ ਜਾਂ ਮਨੋਰੰਜਨ,ਆਪਾਂ ਫਿਲਮ ਦੇਖਦੇ ਹਾਂ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਦੁਨੀਆ ਵਿਚ ਸਭ ਤੋਂ ਜਿਆਦਾ ਫ਼ਿਲਮਾਂ ਬਣਦੀਆਂ ਹਨ। ਪਰ ਕਦੇ ਤੁਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸਭ ਤੋਂ ਪਹਿਲੀ ਫਿਲਮ ਅਖੀਰ ਕਿਹੜੀ ਸੀ ?? ਵੈਸੇ ਤਾਂ ਦੁਨੀਆ ਵਿਚ ਸੰਨ 1895 ਵਿਚ ਫ਼ਿਲਮਾਂ ਬਣਾਉਣ ਦਾ ਦੌਰ ਸ਼ੁਰੂ ਹੋਇਆ ਸੀ ਪਰ ਇਸਤੋਂ ਪਹਿਲਾਂ ਸੰਨ 1888 ਵਿਚ ਫਰਾਂਸ ਦੇ ਰਹਿਣ ਵਾਲੇ ਲੁਈਸ ਲੀ ਪ੍ਰਿੰਸ (Louis Le Prince) ਨੇ ਇੱਕ ਫਿਲਮ ਬਣਾਈ ਜਿਸਦਾ ਨਾਮ ਸੀ ਰਾਉਂਡੇ ਗਾਰਡਨ ਸੀਨ (Roundhay Garden Scene)। ਇਹ ਫਿਲਮ ਦੁਨੀਆ ਦੀ ਸਭ ਤੋਂ ਪਹਿਲੀ ਫਿਲਮ ਸੀ। ਜੇਕਰ ਤੁਸੀਂ ਸਿਨਮਾ ਪ੍ਰੇਮੀ ਹੋ ਤਾਂ ਸ਼ਾਇਦ ਤੁਹਾਨੂੰ ਇਹ ਗੱਲ ਪਤਾ ਹੋਵੇ ਪਰ ਫਿਰ ਵੀ ਬਹੁਤਾਤ ਲੋਕ ਇਹ ਗੱਲ ਨਹੀਂ ਜਾਣਦੇ।
ਹੁਣ ਦਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਪਹਿਲੀ ਟੀਵੀ ਐਡ ਕਿਹੜੀ ਸੀ ?? ਕੋਈ ਵੀ ਕੰਪਨੀ ਹੋਵੇ,ਵੱਡੀ ਹੋਵੇ ਜਾਂ ਛੋਟੀ,ਪਰ ਉਹ ਆਪਣੇ products ਦੀ ਵਿਕਰੀ ਵਧਾਉਣ ਲਈ Ads ਤਿਆਰ ਕਰਦੀ ਹੈ। ਬਹੁਤ ਸਾਰਾ ਪੈਸਾ ਇਹਨਾਂ ਮਸ਼ਹੂਰੀਆਂ ਤੇ ਖਰਚਿਆ ਜਾਂਦਾ ਹੈ। ਸਮੇਂ ਦੇ ਹਿਸਾਬ ਨਾਲ ਹੁਣ ਇਹ ads ਸਿਰਫ ਟੀਵੀ ਤੇ ਨਹੀਂ ਆਉਂਦੀਆਂ,ਸਗੋਂ ਮੋਬਾਈਲ,ਇੰਟਰਨੈਟ ਆਦਿ ਤੇ ਵੀ ਇਹ ads ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ads ਦੇਖਕੇ ਆਪਾਂ ਸਬੰਧਿਤ ਚੀਜਾਂ ਜਾਂ products ਖਰੀਦਦੇ ਹਾਂ। ਪਰ ਉਹ ਕਿਹੜੀ ad ਸੀ ਜੋ ਸਭ ਤੋਂ ਪਹਿਲੀ ਵਾਰੀ ਟੀਵੀ ਤੇ ਦਿਖਾਈ ਗਈ ਸੀ ?? ਇਹ ਸਵਾਲ ਤਾਂ ਤੁਹਾਡੇ ਮਨ ਵਿਚ ਕਦੇ ਨਾ ਕਦੇ ਜਰੂਰ ਆਇਆ ਹੋਵੇਗਾ। Bulova Watch Company ਦੀ ad ਇਸ ਦੁਨੀਆ ਦੀ ਸਭ ਤੋਂ ਪਹਿਲੀ ਟੀਵੀ ad ਸੀ। ਇਸ ad ਵਿਚ ਬੱਸ ਇਹਨਾਂ ਹੀ ਕਿਹਾ ਗਿਆ ਸੀ — ਇਸ ad ਦਾ ਖਰਚਾ ਅੱਜ ਦੇ ਹਿਸਾਬ ਨਾਲ ਕਰੀਬ 5 ਤੋਂ 7 ਹਜਾਰ ਰੁਪਏ ਸੀ।
ਹੁਣ ਚਲਦੇ ਹਾਂ ਦੁਨੀਆ ਦੇ ਪਹਿਲੇ ਕੰਪਿਊਟਰ ਵਲ….ਅੱਜ ਸਾਡੇ ਕੋਲ ਜੋ ਕੰਪਿਊਟਰ ਜਾਂ ਲੈਪਟੋਪ ਹੁੰਦੇ ਹਨ ਉਹ ਤਾਂ ਬੱਸ ਕੁਝ ਫੁੱਟ ਦੀ ਥਾਂ ਘੇਰਦੇ ਹਨ। ਪਰ ਇਹ ਸਵਾਲ ਤੁਸੀਂ ਵੀ ਸੋਚਿਆ ਹੋਣਾ ਕਿ ਦੁਨੀਆ ਦਾ ਪਹਿਲਾ ਕੰਪਿਊਟਰ ਕਿਹੋ ਜਿਹਾ ਸੀ ਤੇ ਕਿੰਨਾ ਕੁ ਵੱਡਾ ਸੀ ?? ਦੁਨੀਆ ਦੇ ਸਭ ਤੋਂ ਪਹਿਲੇ ਕੰਮਪਿਊਟਰ ਦਾ ਨਾਮ ਸੀ ਏਨੇਆਕ (ENIAC) ਜਿਸਦਾ ਪੂਰਾ ਮਤਲਬ ਸੀ Electronic Numerical Integrator and Calculator। ਇਹ ਪਹਿਲਾ ਕੰਪਿਊਟਰ ਸੰਨ 1945 ਵਿਚ ਬਣਿਆ ਸੀ। ਇਸਦਾ ਜਿਆਦਾਤਰ ਹਿੱਸਾ ਸਟੇਨਲੈਸ ਸਟੀਲ ਤੇ ਕੱਚ ਦਾ ਬਣਿਆ ਸੀ। ਇਸਦੀ ਲੰਬਾਈ ਸੀ ਕਰੀਬ 51 ਫੁੱਟ ਤੇ ਉਚਾਈ ਸੀ ਕਰੀਬ 9 ਫੁੱਟ ਅਤੇ ਇਸਦਾ ਭਾਰ ਸੀ 4283 ਕਿਲੋ। ਦੁਨੀਆ ਦੇ ਇਸ ਪਹਿਲੇ ਕੰਪਿਊਟਰ ਨੂੰ ਬਣਾਉਣ ਵਿਚ ਲਗਭਗ ਸਾਢੇ ਤਿੰਨ ਕਰੋੜ ਰੁਪਏ ਦਾ ਖਰਚਾ ਆਇਆ ਸੀ।
ਅੱਗੇ ਦਸਦੇ ਹਾਂ ਦੁਨੀਆ ਦੇ ਪਹਿਲੇ ਕੰਪਿਊਟਰ ਗੇਮ ਬਾਰੇ….ਬੱਚਾ ਪਾਰਟੀ ਦਾ ਸਭ ਤੋਂ ਪਸੰਦੀਦਾ ਕੰਮ ਹੁੰਦਾ ਹੈ ਕੰਪਿਊਟਰ ਗੇਮ ਖੇਡਣਾ। ਬੱਚਿਆਂ ਨੂੰ ਭਾਵੇਂ ਸਾਰਾ ਦਿਨ ਗੇਮ ਅੱਗੇ ਬਿਠਾਈ ਰੱਖੋ,ਉਹ ਨਹੀਂ ਹਿਲਦੇ। ਕੁਝ ਸਾਲ ਪਹਿਲਾਂ mario ਆਈ ਸੀ ਤੇ ਅੱਜ ਦੀ ਪੀੜੀ vice city ਜਾਂ pubg ਵਰਗੀਆਂ games ਖੇਡਦੀ ਹੈ। ਪਰ ਪਹਿਲੇ ਜਮਾਨੇ ਵਿਚ ਕਿਹੋ ਜਿਹੀਆਂ ਕੰਪਿਊਟਰ ਗੇਮ ਹੁੰਦੀਆਂ ਸਨ ਭਲਾ ਇਸ ਬਾਰੇ ਅੱਜਕਲ ਦੇ ਨਿਆਣਿਆਂ ਨੂੰ ਨਹੀਂ ਪਤਾ। ਮੈਸਾਚੁਸੈਟਸ ਇੰਸਟੀਟਿਊਟ ਆਫ ਟੈਕਨਾਲੋਜੀ ਯਾਨੀ MIT ਨੇ ਸਭ ਤੋਂ ਪਹਿਲੀ Computer game ਬਣਾਈ ਸੀ ਜਿਸਦਾ ਨਾਮ ਸੀ Spacewar। ਇਸ game ਨੂੰ ਸਟੀਵ ਰਸਲ (Steve Russell) ਅਤੇ ਮਾਰਟਿਨ ਗ੍ਰੇਟਸ (Martin Graetz) ਇਹਨਾਂ ਦੋ ਜਾਣਿਆ ਨੇ ਬੱਸ 2 ਕੁ ਮਹੀਨੇ ਦੀ ਮਿਹਨਤ ਨਾਲ ਬਣਾਇਆ ਸੀ। ਇਸ game ਨੂੰ ਖੇਡਣ ਲਈ ਇੱਕ ਖਾਸ ਤਰਾਂ ਦੇ joystick ਦੀ ਲੋੜ ਪੈਂਦੀ ਹੈ ਜਿਸ ਵਿਚ ਤੁਸੀਂ ਦੁਸ਼ਮਣ ਦੇ spaceship ਨੂੰ ਉਡਾਉਣਾ ਹੁੰਦਾ ਹੈ। ਅੱਜ ਦੇ ਮੁਕਾਬਲੇ ਇਹ game ਤੁਹਾਨੂੰ ਬੋਰਿੰਗ ਲੱਗ ਸਕਦੀ ਹੈ ਪਰ ਇਹ ਯਾਦ ਰੱਖੋ ਕਿ ਇਹ ਦੁਨੀਆ ਦੀ ਸਭ ਤੋਂ ਪਹਿਲੀ game ਹੈ।
ਅਖੀਰ ਤੇ ਵਾਰੀ ਆਉਂਦੀ ਹੈ Youtube ਦੀ ਜੋ ਕਿ ਅੱਜ ਦੇ ਸਮੇਂ ਦੁਨੀਆ ਦਾ ਹਰ ਇਨਸਾਨ ਜਿਸ ਕੋਲ ਮੋਬਾਈਲ ਫੋਨ ਹੈ ਉਹ ਖੋਲ੍ਹਦਾ ਹੈ। 2005 ਤੋਂ ਪਹਿਲਾਂ ਜੇਕਰ ਕਿਸੇ ਨੂੰ ਕੋਈ visual ਜਾਣਕਾਰੀ ਯਾਨੀ ਸਿੱਧੇ ਸ਼ਬਦਾਂ ਵਿਚ ਵੀਡੀਓ ਜਾਣਕਾਰੀ ਚਾਹੀਦੀ ਹੁੰਦੀ ਸੀ ਤਾਂ ਉਸਨੂੰ ਜਾਣਕਾਰੀ ਲੱਭਣ ਵਿਚ ਬੜੀ ਮੁਸ਼ਕਿਲ ਆਉਂਦੀ ਸੀ। ਫਿਰ 2005 ਵਿਚ YouTube ਲੌਂਚ ਹੋਇਆ ਤੇ ਸਭ ਕੁਝ ਬਦਲ ਗਿਆ। ਦੱਸ ਦਈਏ ਕਿ Youtube Facebook ਤੋਂ ਵੀ ਪੁਰਾਣੀ ਵੈਬਸਾਈਟ ਹੈ ਜਿਥੇ ਹਰ ਰੋਜ 500 ਕਰੋੜ ਤੋਂ ਵੀ ਜਿਆਦਾ ਵੀਡੀਓ ਦੇਖੀਆਂ ਜਾਂਦੀਆਂ ਹਨ ਤੇ Youtube ਨੂੰ ਹਰ ਰੋਜ ਕਰੀਬ 3 ਕਰੋੜ ਤੋਂ ਵੀ ਜਿਆਦਾ ਲੋਕ ਖੋਲਦੇ ਹਨ। ਦੁਨੀਆ ਵਿਚ ਸ਼ਾਇਦ ਹੀ ਕੋਈ ਇੰਟਰਨੈਟ ਵਰਤਣ ਵਾਲਾ ਇਨਸਾਨ ਹੋਵੇ ਜਿਸਨੂੰ Youtube ਬਾਰੇ ਨਹੀਂ ਪਤਾ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਪਹਿਲੀ ਵੀਡੀਓ ਕਿਹੜੀ ਸੀ ਜੋ Youtube ਤੇ Upload ਕੀਤੀ ਗਈ ?? ਦੁਨੀਆ ਦੀ ਪਹਿਲੀ Youtube Video ਦਾ ਨਾਮ ਸੀ Me at the zoo. Youtube ਦੇ Co-Founder ਜਿਨਾਂ ਦਾ ਨਾਮ ਸੀ ਜਾਵੇਦ ਕਰੀਮ,ਉਹਨਾਂ ਨੇ ਇਹ ਵੀਡੀਓ ਇੱਕ ਚਿੜੀਆਘਰ ਵਿਚ ਸ਼ੂਟ ਕੀਤੀ ਸੀ ਤੇ ਇਸਨੂੰ 23 ਅਪ੍ਰੈਲ 2005 ਨੂੰ Youtube ਤੇ ਅੱਪਲੋਡ ਕਰ ਦਿੱਤਾ। ਵੈਸੇ ਇਸ ਵੀਡੀਓ ਵਿਚ ਖਾਸ ਕੁਝ ਨਹੀਂ ਹੈ ਪਰ ਕਿਉਂਕਿ ਇਹ youtube ਦੀ ਪਹਿਲੀ ਵੀਡੀਓ ਸੀ ਇਸ ਕਰਕੇ ਇਸਨੂੰ ਹੁਣ ਤੱਕ 69 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …