ਦੇਖੋ ਕਿਵੇਂ ਪਿਕਨਿਕ ਮਨਾਉਣ ਗਏ ਸਾਰੇ ਪਰਿਵਾਰ ਦੀ ਹੋਈ ਭਿਆਨਕ ਮੌਤ ਤੇ ਕਾਰਨ ਜਾਣ ਕੇ ਉੱਡੇ ਸਭ ਦੇ ਹੋਸ਼,ਦੇਖੋ ਪੂਰੀ ਖ਼ਬਰ

ਖਾੜੀ ਦੇਸ਼ ਓਮਾਨ ਵਿਚ ਅਚਾਨਕ ਆਏ ਹੜ੍ਹ ਵਿਚ ਪਿਕਨਿਕ ਮਨਾਉਣ ਗਏ 6 ਭਾਰਤੀ ਕਾਰ ਸਮੇਤ ਰੁੜ੍ਹ ਗਏ ਹਨ।ਇਹ ਹਾਦਸਾ ਮਸਕਟ ਤੋਂ 200 ਕਿਲੋਮੀਟਰ ਦੂਰ ਵਾਦੀ ਬਣੀ ਖਾਲਿਦ ਇਲਾਕੇ ਵਿਚ ਵਾਪਰਿਆ ਹੈ।ਓਮਾਨ ਦੀ ਪੁਲਿਸ ਅਨੁਸਾਰ ਵੀਰਵਾਰ ਨੂੰ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ

ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ |ਜਾਣਕਰੀ ਅਨੁਸਾਰ ਓਮਾਨ ਦੇ ਸਿਹਤ ਖੇਤਰ ਵਿਚ ਕੰਮ ਕਰਨ ਵਾਲਾ ਇੱਕ ਭਾਰਤੀ ਪਰਿਵਾਰ ਪਿਕਨਿਕ ਮਨਾਉਣ ਨਿਕਲਿਆ ਸੀ।ਓਥੇ ਅਚਾਨਕ ਹੋਈ ਬਾਰਿਸ਼ ਕਾਰਨ ਇਹ ਪਰਿਵਾਰ ਕਾਰ ਸਮੇਤ ਪਾਣੀ ਵਿਚ ਫਸ ਗਿਆ ਸੀ।

ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਇੱਕ ਦਰੱਖਤ ਨੂੰ ਫੜ ਕੇ ਕਾਰ ਤੋਂ ਬਾਹਰ ਨਿਕਲਣ ‘ਚ ਸਫ਼ਲ ਰਹੇ ਪਰ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ।

ਦੱਸ ਦੇਈਏ ਕਿ ਪਰਿਵਾਰ ਵਿਚ ਪਤੀ-ਪਤਨੀ ਦੇ ਇਲਾਵਾ ਉਨ੍ਹਾਂ ਦੇ ਤਿੰਨ ਬੱਚੇ ਅਤੇ ਸਿਹਤ ਕਰਮੀ ਦੇ ਮਾਤਾ-ਪਿਤਾ ਵੀ ਸ਼ਾਮਲ ਸਨ।ਓਮਾਨ ਵਿਚ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕੁਝ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.