ਮਾਮਲਾ ਮੋਗਾ ਦਾ ਸਾਹਮਣੇ ਆਇਆ ਜਿੱਥੇ NRI ਸਿੰਘ ਬ੍ਰਦਰਜ਼ ਨੇ ਇਮੀਗ੍ਰੇਸ਼ਨ ਦਫ਼ਤਰ ਖੋਲ ਕੇ ਮਾਲਵਾ ਖ਼ੇਤਰ ਦੇ ਅਨੇਕਾਂ ਨੌਜ਼ਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗਦਾ ਸੀ।
ਇਹ ਜੋੜਾ ਆਖ਼ਿਰਕਾਰ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਹੀ ਲਿਆ। ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੂੰ ਇਮੀਗ੍ਰੇਸ਼ਨ ਦਫ਼ਤਰ ਮੋਹਾਲੀ ਤੋਂ ਇਹ ਸੂਚਨਾ ਮਿਲੀ ਸੀ ਕਿ ਮੋਗਾ ਨਿਵਾਸੀ ਗੁਰਧੀਰ ਸਿੰਘ ਅਤੇ
ਉਸਦੀ ਪਤਨੀ ਅਵਨੀਤ ਕੌਰ ਜਿਨ੍ਹਾਂ ‘ਤੇ 1 ਮਾਰਚ 2018 ਨੂੰ ਤੁਰਕੀ ਭੇਜਣ ਦੇ ਮਾਮਲੇ ‘ਚ ਕਥਿਤ ਤੌਰ 3.60 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਦਰਜ਼ ਹੈ ਅਤੇ ਇਹ ਦੋਵੇ ਇਸੇ ਮਾਮਲੇ ‘ਚੋਂ ਭਗੌੜੇ ਚੱਲੇ ਆ ਰਹੇ ਹਨ।
ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਨੂੰ ‘ਲੁੱਕ ਆਊਟ ਨੋਟਿਸ’ ਵੀ ਜਾਰੀ ਕੀਤਾ ਗਿਆ ਸੀ। ਜਿਸ ਨੋਟਿਸ ਕਰਕੇ ਇਹ ਪੁਲਿਸ ਦੇ ਅੜਿੱਕੇ ਚੜ੍ਹੇ, ਥਾਣਾ ਪੁਲਿਸ ਨੇ ਇਸ ਜੋੜੇ ਨੂੰ ਇੱਥੇ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਇਨ੍ਹਾਂ ਨੂੰ ਦੋ ਦਿਨਾਂ ਪੁਲਿਸ ਰਿਮਾਡ ਦਿੱਤੀ ਗਈ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …