ਦੇਖੋ ਗੁੱਸੇ ਵਿਚ ਆ ਕੇ ਇਹ ਬੰਦਾ ਖਾ ਗਿਆ ਬਹੁਤ ਹੀ ਜਹਿਰੀਲੇ ਸੱਪ,ਅੱਗੇ ਜੋ ਹੋਇਆ ਦੇਖ ਕੇ ਉੱਡ ਜਾਣਗੇ ਹੋਸ਼,ਦੇਖੋ ਪੂਰੀਖ਼ਬਰ

ਗੁਜਰਾਤ ਦੇ ਮਹੀਸਾਗਰ ਜ਼ਿਲ੍ਹੇ ‘ਚ ਸੱਪ ਦੇ ਡੰਗਣ ਨਾਲ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਉਸ ਆਦਮੀ ਨੇ ਸੱਪ ਨੂੰ ਵੀ ਮੂੰਹ ਨਾਲ ਕੱਟ ਲਿਆ ਤੇ ਉਸ ਨੂੰ ਵੀ ਮਾਰ ਦਿੱਤਾ। ਪਿੰਡ ਦੇ ਪਤਵੰਤੇ ਨੇ ਇਸ ਬਾਰੇ ਜਾਣਕਾਰੀ ਸੋਮਵਾਰ ਨੂੰ ਦਿੱਤੀ।

ਇੱਥੋਂ 120 ਕਿਲੋਮੀਟਰ ਦੂਰ ਸੰਤਰਾਮਪੁਰ ਤਹਿਸੀਲ ਦੇ ਅਜਨਵਾ ਪਿੰਡ ‘ਚ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ।ਅਜਨਵਾ ਪਿੰਡ ਦੇ ਸਰਪੰਚ ਕਾਨੂ ਬਾਰਿਆ ਨੇ ਦੱਸਿਆ, “ਪਰਵਤ ਗਾਲਾ ਬਾਰੀਆ ਅਜਿਹੀ ਥਾਂ ਖੜ੍ਹਾ ਸੀ, ਜਿੱਥੇ ਇੱਕ ਖੇਤ ‘ਚ ਟਰੱਕ ‘ਚ ਮੱਕੀ ਲੱਦੀ ਜਾ ਰਹੀ ਸੀ।

ਉੱਥੇ ਅਚਾਨਕ ਸੱਪ ਆ ਗਿਆ ਜਿਸ ਨੂੰ ਦੇਖ ਲੋਕ ਭੱਜ ਗਏ, ਪਰ ਉਹ ਇਹ ਦਾਅਵਾ ਕਰਦੇ ਹੋਏ ਉੱਥੇ ਹੀ ਰੁੱਕ ਗਿਆ ਕਿ ਉਹ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ।”ਸਰਪੰਚ ਨੇ ਅੱਗੇ ਕਿਹਾ, “ਉਸ ਨੇ ਉਸ ਸੱਪ ਨੂੰ ਫੜ ਲਿਆ, ਜਿਸ ਨੇ ਉਸ ਨੂੰ ਹੱਥ ਤੇ ਚਿਹਰੇ ‘ਤੇ ਡੰਗ ਲਿਆ।

ਇਸ ਤੋਂ ਬਾਅਦ ਪਰਵਤ ਨੇ ਵੀ ਸੱਪ ਨੂੰ ਕੱਟ ਲਿਆ ਤੇ ਸੱਪ ਨੂੰ ਮਾਰ ਦਿੱਤਾ।” ਸਰਪੰਚ ਦਾ ਕਹਿਣਾ ਹੈ ਕਿ ਪਰਵਤ ਨੂੰ ਹਸਪਤਾਲ ਲੈ ਜਾਂਦਾ ਗਿਆ ਪਰ ਉਸ ਦੇ ਸਰੀਰ ‘ਚ ਜ਼ਹਿਰ ਫੈਲ ਜਾਣ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀ ਦਾ ਕਹਿਣਾ ਹੈ ਕਿ ਅਜਨਵਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.