ਲੁਧਿਆਣਾ ਤੋਂ ਲੋਕ ਸਭਾ ਚੋਣਾਂ ‘ਚ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਖੜ੍ਹੇ ਜੈ ਪ੍ਰਕਾਸ਼ ਜੈਨ ਉਰਫ ਟੀਟੂ ਬਾਣੀਏ ਦੀ ਨਤੀਜਿਆਂ ਦੌਰਾਨ ਜ਼ਮਾਨਤ ਜ਼ਬਤ ਹੋ ਗਈ ਹੈ, ਫਿਰ ਵੀ ਟੀਟੂ ਬਾਣੀਏ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਸ ਨੇ ਲੱਡੂ ਵੰਡ ਛੱਡੇ ਹਨ।
ਇਸ ਦਾ ਕਾਰਨ ਦੱਸਦਿਆਂ ਟੀਟੂ ਬਾਣੀਏ ਨੇ ਕਿਹਾ ਕਿ ਇੱਥੇ ਵੱਡੇ-ਵੱਡੇ ਮਹਾਂਰਥੀ ਹਾਰ ਗਏ ਤਾਂ ਉਹ ਕੀ ਚੀਜ਼ ਹੈ। ਟੀਟੂ ਬਾਣੀਏ ਨੇ ਕਿਹਾ ਹੈ ਕਿ ਸੱਚੇ ਬੰਦੇ ਦੀ ਹੀ ਜ਼ਮਾਨਤ ਜ਼ਬਤ ਹੁੰਦੀ ਹੈ।
ਉਸ ਨੇ ਕਿਹਾ ਕਿ 2700 ਵੋਟਾਂ ਹੀ ਬਹੁਤ ਹਨ ਤੇ ਉਨ੍ਹਾਂ ਨੇ ਸਿਰਫ ਸਰਕਾਰ ਦੀਆਂ ਅੱਖਾਂ ਤੋਂ ਕਾਲੀ ਪੱਟੀ ਖੋਲ੍ਹਣ ਲਈ ਹੀ ਚੋਣ ਲੜੀ ਸੀ। ਰਵਨੀਤ ਬਿੱਟੂ ਦੀ ਜਿੱਤ ‘ਤੇ ਬੋਲਦਿਆਂ ਟੀਟੂ ਬਾਣੀਏ ਨੇ ਕਿਹਾ ਹੈ ਕਿ ਬਿੱਟੂ ਹੁਣ ਜਿੱਤ ਗਏ ਹਨ ਤਾਂ ਲੋਕਾਂ ਦਾ ਕੰਮ ਕਰ ਕੇ ਦਿਖਾਉਣ।
ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਸਭ ਤੋਂ ਵਾਇਰਲ ਖਬਰਾਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ Rehmat TV ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |