ਪਹਿਲਾ ਜਿਥੇ ਅਮਜੋਨ ਅਤੇ ਫਲਿੱਪਕਾਰਟ ਨੇ ਲੋਕਾਂ ਦੀਆ ਭਾਵਨਾਵਾਂ ਨਾਲ ਧਾਰਮਿਕ ਛੇੜਛਾੜ ਕੀਤੀ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਸਿੱਖ ਧਰਮ ਦੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਆਸਟ੍ਰੇਲੀਆ ਦੀ ਰੈਡ ਬਲਬ ਨਾਮ ਦੀ ਇੱਕ ਕੰਪਨੀ ਨੇ ਔਰਤਾਂ ਦੀਆ ਮਿੰਨੀ ਸਕਰਟ ਤੇ ਧਾਰਮਿਕ ਚਿੰਨ ਬਣਾ ਕੇ ਲੋਕਾਂ ਦੀਆ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਹੈ। ਆਸਟ੍ਰੇਲੀਆ ਦੀ ਇਸ ਕੰਪਨੀ ਨੇ ਆਪਣੀ ਵੈੱਬ ਸਾਈਟ ਤੇ ਔਰਤਾਂ ਦੇ ਕੱਪੜੇ ਮਤਲਬ ਮਿੰਨੀ ਸਕਰਟ ਤੇ ਇੱਕ ਓਅੰਕਾਰ ਨਿਸ਼ਾਨ ਅਤੇ ਹਿੰਦੂ ਧਰਮ ਦੇ ਓਮ ਸਮੇਤ ਹੋਰ ਵੀ ਕਈ ਧਾਰਮਿਕ ਚਿੰਨਾਂ ਨੂੰ ਡਿਜ਼ਾਇਨ ਦੇ ਰੂਪ ਵਿਚ ਪੇਸ਼ ਕੀਤਾ ਹੈ।
ਇਥੇ ਇਹ ਵੀ ਦੱਸ ਦੇ ਕਿ ਧਾਰਮਿਕ ਚਿੰਨਾਂ ਦੇ ਬਿਨਾ ਪੰਜਾਬੀ ਭਾਸ਼ਾ ਦੇ ਹੋਰ ਵੀ ਕਈ ਚਿੰਨਾਂ ਦੀ ਵਰਤੋਂ ਇਸ ਤੇ ਕੀਤੀ ਗਈ ਹੈ। ਇਸ ਕੰਪਨੀ ਦਾ ਮੁਖ ਦਫ਼ਤਰ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਸਥਿਤ ਹੈ ਅਤੇ ਇਹ ਕੰਪਨੀ ਇੰਟਰਨੇਟ ਤੇ ਲੋਕਾਂ ਨੂੰ ਡਿਜਾਇਨ ਵੇਚਣ ਲਈ ਪਲੇਟ ਫੋਰਮ ਦਿਨੀ ਹੈ ਇਹ ਕੰਪਨੀ ਆਪਣੀ ਵੈੱਬ ਸਾਈਟ ਤੇ ਔਨਲਾਈਨ ਖਰੀਦਾਰੀ ਦੇ ਲਈ ਔਰਤਾਂ ਅਤੇ ਮਰਦਾ ਦੇ ਕੱਪੜੇ ਦੇ ਇਲਾਵਾ ਘਰਾਂ ਦੀ ਸਜਾਵਟ ਅਤੇ ਰੋਜ਼ਾਨਾ ਵਰਤੋਂ ਦੀਆ ਆਉਣ ਵਾਲੀਆਂ ਚੀਜਾਂ ਨੂੰ ਵੀ ਵੇਚਦੀ ਹੈ। ਇਸ ਮਾਮਲੇ ਵਿਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਸ਼ਰਾਰਤੀ ਅਨਸਰਾਂ ਦਾ ਹੱਥ ਵੀ ਹੋ ਸਕਦਾ ਹੈ।
ਜ਼ਿਕਰ ਕਰ ਦੀਏ ਕਿ ਕੁਝ ਸਮਾਂ ਪਹਿਲਾ ਫਲਿੱਪਕਾਰਟ ਅਤੇ ਅਮਜੋਨ ਵਰਗੀਆਂ ਕੰਪਨੀਆਂ ਵੀ ਅਜਿਹਾ ਹੀ ਕੁਝ ਕਰ ਚੁੱਕੀਆਂ ਹਨ। ਜਿਸ ਵਿਚ ਪਹਿਲਾ ਅਮਜੋਨ ਵੱਲੋਂ ਟਾਇਲਟ ਸੀਟ ਦੇ ਮੇਟ ਤੇ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੀ ਤਸਵੀਰ ਛਾਪੀ ਗਈ ਸੀ ਜਦੋ ਸਿੱਖ ਭਾਈ ਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਤਾ ਇਹ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ। ਉਸਦੇ ਬਾਅਦ ਫਲਿੱਪਕਾਰਟ ਵੱਲੋਂ ਵੀ ਮੈਂਟ ਤੇ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੀ ਤਸਵੀਰ ਛਾਪੀ ਗਈ ਸੀ ਜਿਸ ਨਾਲ ਸਿੱਖਾਂ ਦੀਆ ਭਾਵਨਾਵਾਂ ਨੂੰ ਵੱਡੀ ਠੇਸ ਲੱਗੀ ਸੀ ਹੁਣ ਇੱਕ ਵਾਰ ਫਿਰ ਤੋਂ ਇਹ ਦੁਖਦਾਇਕ ਘਟਨਾ ਹੋਈ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …