ਲੋਕ ਸਭਾ ਚੋਣਾ ਦਾ ਅਖਾੜ੍ਹਾ ਪੂਰੀ ਤਰਾਂ ਭਖਿਆ ਹੋਇਆ ਹੈ.. ਇਟਰਨੈੱਟ ਦਾ ਯੁੱਗ ਹੋਣ ਕਰਕੇ ਸ਼ੋਸ਼ਲ ਮੀਡੀਆ ਤੇ ਵੋਟਾਂ ਨਾਲ ਸਬੰਧਿਤ ਕਈ ਤਰਾਂ ਦੀਆਂ ਜਾਣਕਾਰੀਆਂ ਲੋਕ ਇੱਕ ਦੂਜੇ ਨਾਲ ਸਾਂਝੀਆ ਕਰ ਰਹੇ ਹਨ ..
ਸ਼ੋਸ਼ਲ ਮੀਡਿਆ ਤੇ ਇਕ ਇਹ ਸਟੇਟਸ ਵੀ ਬਹੁਤ ਲੋਕ ਪਾ ਰਹੇ ਨੇ ਕਿ ਇਸ ਵਾਰ ਨੋਟਾ ਬਟਨ ਨੂੰ ਵੋਟ ਕਰੋ, ਫੇਸਬੁੱਕ ਵਟਸਅੇਪ ਵਰਤਣ ਵਾਲੇ ਲੋਕਾਂ ਦੀ ਮੰਨੀਏ ਤਾਂ ਓਹ ਕਹਿ ਰਹੇ ਨੇ ਕਿ ਜੇ ਨੋਟਾ ਬਟਨ ਨੂੰ 15% ਤੋਂ ਵੱਧ ਵੋਟ ਪੈ ਜਾਂਦੇ ਹਨ ਤਾਂ ਬਾਕੀ ਦੇ ਸਾਰੇ ਊਮੀਦਵਾਰਾ ਦੀ ਯੋਗਤਾ ਰੱਦ ਹੋ ਜਾਵੇਗੀ , ਪਰ ਇਸ ਨੂੰ ਸੱਚ ਨਾ ਸਮਝ ਲਿਓ ਕਿਓਂ ਕਿ ਇਹ ਗੱਲ ਬਿਲਕੁੱਲ ਝੂਠ ਹੈ.,…
ਆਓ ਅੱਜ ਤਹਾਨੂੰ ਦੱਸਦੇ ਹਾਂ ਕਿ ਨੋਟਾ ਦਾ ਅਸਲ ਮਤਲਬ ਕੀ ਹੈ.. ਅਤੇ ਇਸ ਨੂੰ ਵੋਟ ਪਾਓਣ ਦਾ ਕੀ ਫਾਇਦਾ ਹੈ !
NOTA ਜਿਸਦਾ ਮਤਲਬ ਹੈ None Of The Above! ਪੰਜਾਬੀ ਵਿੱਚ ਜਿਸਦਾ ਅਰਥ ਹੈ ‘ਉੱਪਰਲੇ ਸਾਰਿਆਂ ਵਿੱਚੋਂ ਕੋਈ ਵੀ ਨਹੀਂ’!
ਨੋਟਾ ਬਟਨ 2013 ਵਿੱਚ ਹੀ ਸਾਹਮਣੇ ਆਇਆ ਹੈ, ਉਸ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਰਿਜੈਕਟ ਕਰਨ ਲਈ ਵੱਖਰਾ ਫਾਰਮ ਭਰਨਾ ਪੈਂਦਾ ਸੀ.. ਨੋਟਾ ਦਾ ਬਟਨ ਲੱਗਣ ਤੋਂ ਬਾਅਦ ਪਹਿਲੀ ਵਾਰ ਜਦੋਂ 5 ਸੂਬਿਆਂ ‘ਚ ਇਲੈਕਸ਼ਨ ਹੋਏ ਤਾਂ 17 ਲੱਖ ਤੋਂ ਵੱਧ ਲੋਕਾਂ ਨੇ NOTA ਦੱਬਿਆ ਸੀ ।
ਹੁਣ ਸਵਾਲ ਹੈ ਕਿ ਜੇਕਰ NOTA ਨੂੰ ਸਭ ਤੋਂ ਵੱਧ ਵੋਟਾਂ ਪੈ ਜਾਣ ਤਾਂ ਫਿਰ ਕੀ ਹੋਵੇਗਾ ?
ਵਿਧਾਨ ਸਭਾ ਦੀਆਂ ਚੋਣਾਂ ‘ਚ ਕਿਸੇ ਸੀਟ ‘ਤੇ ਅਜਿਹਾ ਹੋ ਜਾਂਦਾ ਹੈ ਤਾਂ ਨਤੀਜੇ ਨਹੀਂ ਬਦਲਣਗੇ — ਮਤਲਬ ਕਿ ਜਿਹੜਾ ਉਮੀਦਵਾਰ NOTA ਤੋਂ ਬਾਅਦ ਦੂਜੇ ਨੰਬਰ ਦੇ ਹੋਵੇਗਾ ਉਹੀ ਜੇਤੂ ਹੋਵੇਗਾ।
ਸੁਪਰੀਮ ਕੋਰਟ ਨੇ ਨੋਟਾ ਬਟਨ ਲਗਾਉਣ ਦੇ ਹੁਕਮ ਵੇਲੇ ਇੰਨਾ ਕਿਹਾ ਸੀ ਕਿ NOTA ਦੀਆਂ ਵੋਟਾਂ ਵੇਖ ਕੇ ਪਾਰਟੀਆਂ ਚੰਗੇ ਉਮੀਦਵਾਰ ਖੜ੍ਹੇ ਕਰਨ ਲੱਗਣਗੀਆਂ।
ਕੋਈ ਵੀ ਵੋਟਰ ਪੋਲਿੰਗ ਬੂਥ ਉੱਤੇ ਜਾ ਕੇ ਕਿਸੇ ਉਮੀਦਵਾਰ ਨੂੰ ਵੀ ਵੋਟ ਪਾ ਸਕਦਾ ਹੈ ਅਤੇ ਜੇ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਮਸ਼ੀਨ ਉੱਤੇ ਲੱਗਿਆ ਆਖ਼ਰੀ ਬਟਨ ਦਬਾ ਕੇ ਸਭ ਨੂੰ ਰੱਦ ਕਰਨ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੀ ਆਜ਼ਾਦ ਹੈ। ਇਸ ਨਾਲ ਵੋਟਰਾਂ ਨੂੰ ਨਾਪਸੰਦ ਕਰਨ ਦਾ ਅਧਿਕਾਰ ਵੋਟਰਾਂ ਨੂੰ ਪਹਿਲੀ ਵਾਰ ਮਿਲਿਆ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਨਾ ਪਸੰਦ ਵਾਲਾ ਬਟਨ (ਨੋਟਾ) ਲਗਾਇਆ ਜਾਣਾ ਜ਼ਰੂਰੀ ਹੈ। 13 ਦੇਸ਼ਾਂ ਫਰਾਂਸ, ਬੈਲਜੀਅਮ, ਬ੍ਰਾਜ਼ੀਲ, ਗਰੀਸ, ਯੂਕਰੇਨ, ਚਿਲੀ ਅਤੇ ਬੰਗਲਾਦੇਸ਼ ਨੇ ‘ਨੋਟਾ’ ਦਾ ਅਧਿਕਾਰ ਦਿੱਤਾ ਹੋਇਆ ਹੈ।
ਇਸ ਲਈ ਜਿਹੜੇ ਇਹ ਗੱਲ ਸ਼ੋਸ਼ਲ ਮੀਡੀਆ ਤੇ ਲਿਖ ਕੇ ਪਾ ਰਹੇ ਨੇ ਕਿ ਨੋਟਾ ਨੂੰ 15% ਵੋਟਰਾਂ ਪੈਣ ਨਾਲ ਬਾਕੀ ਊਮੀਦਵਾਰ ਰੱਦ ਹੋ ਜਾਣਗੇ ਇਹ ਜਾਣਕਾਰੀ ਗਲਤ ਹੈ … ਇਹ ਵੀਡੀਓ ਸਭ ਨਾਲ ਸ਼ੇਅਰ ਕਰ ਦਿਓ ਤਾਂ ਕਿ ਸਭ ਨੁੰ ਸਹੀ ਜਾਣਕਾਰੀ ਮਿਲ ਸਕੇ..
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …