ਲੋਕ ਸਭਾ ਚੋਣਾ ਦਾ ਅੱਜ ਆਖਰੀ ਦਿਨ ਹੈ ਤੇ ਹਰ ਲੀਡਰ ਵੋਟਾਂ ਲੇਣ ਲਈ ਲੋਕਾਂ ਨੂੰ ਵੱਡੇ ਵੱਡੇ ਲਾਰੇ ਲਾ ਰਹੇ ਨੇ। ਸੰਨੀ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਧਰਮਿੰਦਰ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਹਿਕੇ ਨਾਲ ਪਟਿਆਲਾ ਪੈੱਗ ਲਾਉਂਦੇ ਹੋਏ ਲੋਕਾਂ ਦੇ ਕੰਮ ਕਰਵਾਉਣਗੇ। ਧਰਮਿੰਦਰ ਨੇ ਕਿਹਾ ਕਿ ਲੋਕਾਂ ਦੇ ਕੰਮ ਕਰਵਾਉਣ ਲਈ ਜੇ ਓਹਨਾ ਨੂੰ ਮੋਦੀ ਤੱਕ ਜਾਂ ਸੈਂਟਰ ਸਰਕਾਰ ਤੱਕ ਜਾਣਾ ਪਿਆ ਤਾਂ ਉਹ ਓਥੇ ਤਾਂ ਜਾਣਗੇ ਹੀ ਪਰ ਜੇਕਰ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੱਕ ਕੋਈ ਕੰਮ ਪਿਆ ਤਾਂ ਵੀ ਉਹ ਕੈਪਟਨ ਨਾਲ ਕੋਲ ਬਹਿਕੇ ਪਟਿਆਲਾ ਪੈੱਗ ਲਾਉਂਦੇ ਹੋਏ ਲੋਕਾਂ ਦੇ ਕੰਮ ਕਰਵਾਉਣਗੇ ਕਿਉਂਕਿ ਕੈਪਟਨ ਉਹਨਾਂ ਦੇ ਚੰਗੇ ਦੋਸਤ ਹਨ। ਧਰਮਿੰਦਰ ਦਾ ਇਹ ਬਿਆਨ ਇੱਕ ਪਾਸੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਕਿ ਇੱਕ ਪਾਸੇ ਪੰਜਾਬ ਨਸ਼ਿਆਂ ਚ ਗਰਕ ਰਿਹਾ ਤੇ ਧਰਮਿੰਦਰ ਪੈਗ ਲਾਉਂਦੇ ਹੋਏ ਲੋਕਾਂ ਦੇ ਕੰਮ ਕਰਵਾਉਣਗੇ।
ਦੂਜੇ ਪਾਸੇ ਕੈਪਟਨ ਤੇ ਧਰਮਿੰਦਰ ਦੀ ਦੋਸਤੀ ਵੀ ਦਸਦੀ ਹੈ ਕਿ ਇਹ ਵੋਟਾਂ ਵਿਚ ਇੱਕ ਦੂਜੇ ਨੂੰ ਤਾਹਨੇ-ਮਿਹਣੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਹਨ,ਅਸਲ ਵਿਚ ਇਹ ਸਭ ਰਲੇ ਕਬੂਤਰ ਹੀ ਨੇ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …