ਪਹਿਲੀ ਸਿੱਖ ਪਾਵਰਲਿਫਟਰ Karenjeet Kaur Bains | First Sikh woman to lift Weights for Britain

ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਕਿ ਕਾਬਲੀਅਤ ਸਿੱਖਾਂ ਦੇ ਵਿਚ ਕੁੱਟ ਕੁੱਟਕੇ ਭਰੀ ਹੋਈ ਹੈ। ਚਾਹੇ ਉਹ ਕੋਈ ਵੀ ਖੇਤਰ ਹੋਵੇ,ਕੋਈ ਵੀ ਮੁਲਕ ਹੋਵੇ ਸਿੱਖ ਕੌਮ ਨੇ ਆਪਣੀ ਕੌਮ ਦਾ ਨਾਮ ਹਮੇਸ਼ਾ ਉੱਚਾ ਕੀਤਾ ਹੈ ਤੇ ਹੁਣ ਇਸ ਸੂਚੀ ਵਿਚ ਸਿੱਖ ਪਰਿਵਾਰ ਦੀ ਧੀ ਕਰਨਜੀਤ ਕੌਰ ਬੈਂਸ ਦਾ ਨਾਮ ਵੀ ਜੁੜ ਚੁੱਕਾ ਹੈ।

ਕਰਨਜੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਦੀਆਂ ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਕਰਨਜੀਤ ਕੌਰ ਦੁਨੀਆ ਦੀ ਪਹਿਲੀ ਔਰਤ ਸਿੱਖ powerlifter ਬਣ ਗਈ ਹੈ ਜੋ ਕਿ ਅਗਲੇ ਮਹੀਨੇ ਸਵੀਡਨ ਵਿਚ ਹੋਣ ਵਾਲੀ world powerlifting championship ਵਿਚ ਹਿੱਸਾ ਲੈਣ ਜਾ ਰਹੀ ਹੈ ਜਿਥੇ ਉਹ ਬਰਤਾਨੀਆ ਦੀ ਨੁਮਾਇੰਦਗੀ ਕਰੇਗੀ। 22 ਸਾਲਾਂ ਦੀ ਕਰਨਜੀਤ ਕੌਰ ਪਹਿਲੀ ਸਿੱਖ ਖਿਡਾਰਨ ਹੋਵੇਗੀ ਕਿ ਬਰਤਾਨੀਆ ਦੇ ਵਲੋਂ ਕਿਸੇ ਵੀ ਕੌਮਾਂਤਰੀ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲਵੇਗੀ।
Image result for karanjit kaur bains powerlifter
ਇੱਕ ਬਰਤਾਨਵੀ ਚੈਨਲ ਨਾਲ ਗਲਬਾਤ ਕਰਦਿਆਂ ਕਰਨਜੀਤ ਕੌਰ ਨੇ ਦੱਸਿਆ ਕਿ ਉਸਨੂੰ ਆਪਣੇ ਸਿੱਖੀ ਵਿਰਸੇ ਅਤੇ ਆਪਣੇ ਪੰਜਾਬੀ ਹੋਣ ਤੇ ਮਾਣ ਹੈ ਤੇ ਉਹ ਚਾਹੁੰਦੀ ਹੈ ਕਿ ਹੋਰ ਵੀ ਪੰਜਾਬੀ ਜਿਨਾਂ ਵਿਚ ਅਜਿਹੀ ਕਾਬਲੀਅਤ ਹੈ ਉਹ ਦੁਨੀਆ ਵਿਚ ਅੱਗੇ ਆਉਣ ਤੇ ਸਿੱਖ ਕੌਮ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ। ਕਰਨਜੀਤ ਕੌਰ ਤੇ ਪਿਤਾ ਕੁਲਦੀਪ ਸਿੰਘ ਵੀ powerlifter ਰਹਿ ਚੁੱਕੇ ਹਨ ਤੇ ਉਹਨਾਂ ਨੇ ਹੀ ਬਚਪਨ ਤੋਂ ਕਰਨਜੀਤ ਨੂੰ ਟਰੇਨਿੰਗ ਦਿੱਤੀ ਹੈ। ਕਰਨਜੀਤ ਅਨੁਸਾਰ ਉਹ ਆਪਣੇ ਪਿਤਾ ਕਰਕੇ ਹੀ ਅੱਜ ਇਸ ਮੁਕਾਮ ਤੇ ਖੜੀ ਹੈ ਜਿਨ੍ਹਾਂ ਉਸਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ।Image result for karanjit kaur bains powerlifter ਸੋ ਸਾਡੇ ਵਲੋਂ ਵੀ ਕਰਨਜੀਤ ਕੌਰ ਨੂੰ ਸ਼ੁਭਕਾਮਨਾਵਾਂ ਹਨ ਕਿ ਉਹ world powerlifting championship ਵਿਚ ਜਿੱਤ ਹਾਸਿਲ ਕਰਕੇ ਅਤੇ ਸਿੱਖ ਕੌਮ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰੇ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.