ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਕਾਲਾ ਮੰਝ ਦੀ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ ਦੀ 20 ਜੂਨ 2015 ‘ਚ ਭਾਰਤੀ ਸੈਨਾ ‘ਚ ਭਰਤੀ ਹੋਈ ਸੀ। ਉਸ ਨੇ ਟ੍ਰੇਨਿੰਗ ਤੋਂ ਬਾਅਦ 27 ਮਈ ਨੂੰ ਹੈਲੀਕਾਪਟਰ ਐਮਆਈ-17 ਵੀ5 ‘ਚ ਸਾਥੀ ਪਾਇਲਟਾਂ ਨਾਲ ਪਹਿਲੀ ਉਡਾਣ ਭਰੀ।
ਇਸ ਉਡਾਣ ‘ਚ ਪਾਰੁਲ ਨਾਲ ਫਲਾਈਟ ਅਫਸਰ ਅਮਨ ਨਿਧੀ ਤੇ ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ ਤੇ ਸੂਕਵਾਇਡ ਲੀਡਰ ਰਿਚਾ ਮੌਜੂਦ ਸੀ। ਧੀ ਦੀ ਇਸ ਪ੍ਰਾਪਤੀ ਕਰਕੇ ਜਿੱਥੇ ਇੱਕ ਪਾਸੇ ਸਾਰਾ ਪਰਿਵਾਰ ਬੇਹੱਦ ਖੁਸ਼ ਹੈ, ਉਧਰ ਹੀ ਸਾਰੇ ਪਿੰਡ ਨੂੰ ਵੀ ਪਾਰੁਲ ‘ਤੇ ਮਾਣ ਹੈ ਤੇ ਸਭ ‘ਚ ਵੱਡਾ ਉਤਸ਼ਾਹ ਹੈ।ਫਲਾਈਟ ਲੈਫਟੀਨੈਂਟ ਪਾਰੁਲ ਦੇ ਪਿਤਾ ਪ੍ਰਵੀਨ ਕੁਮਾਰ ਪੰਜਾਬ ਰੋਡਵੇਜ਼ ‘ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਾਰੁਲ ਬਾਰੇ ਦੱਸਿਆ ਕਿ ਪਾਰੁਲ ਸ਼ੁਰੂ ਤੋਂ ਹੀ ਪੜ੍ਹਾਈ ‘ਚ ਬੇਹੱਦ ਚੰਗੀ ਸੀ। ਜਦੋਂ ਉਸ ਦੀ ਭਰਤੀ ਹੋਈ ਤਾਂ ਉਸ ਨੇ ਕਿਹਾ ਸੀ ਕਿ ਉਹ ਉੱਥੇ ਵੀ ਕੁਝ ਵੱਖਰਾ ਕਰਕੇ ਦਿਖਾਵੇਗੀ।
ਪਾਰੁਲ ਦੇ ਪਿਤਾ ਨੇ ਅੱਗੇ ਕਿਹਾ ਕਿ ਉਸ ਨੇ ਐਮਆਈ- 17 ਦੀ ਉਡਾਣ ਨਾਲ ਪਹਿਲੀ ਮਹਿਲਾ ਪਾਇਲਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਕਾਰਨ ਸਾਰੇ ਪਰਿਵਾਰ ਨੂੰ ਉਸ ‘ਤੇ ਮਾਣ ਹੈ।
ਪਾਰੁਲ ਇਸ ਸਮੇਂ ਵੈਸਟਰਨ ਏਅਰ ਕਮਾਂਡਰ ਜਾਮਨਗਰ, ਗੁਜਰਾਤ ‘ਚ ਕੰਮ ਕਰ ਰਹੀ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …