ਪੰਜਾਬ ਵਿੱਚ ਵੋਟਾਂ ਦੌਰਾਨ ਇਨ੍ਹਾਂ ਥਾਵਾਂ ਤੇ ਹੋ ਸਕਦਾ ਹੈ ਅੱਤਵਾਦੀ ਹਮਲਾ..

ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਜ਼ੋਰ ਤੇ ਚਲ ਰਿਹਾ ਹੈ,ਪੰਜਾਬ ਦੀਆਂ13 ਲੋਕ ਸਭਾ ਸੀਟਾਂ ‘ਤੇ 19 ਮਈ ਨੂੰ ਵੋਟਿੰਗ ਹੋਵੇਗੀ। ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਜਿਸ ਨੂੰ ਪਿਛਲੇ ਦਿਨੀਂ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਹੈ, ਪੰਜਾਬ ‘ਚ ਚੋਣਾਂ ਦੌਰਾਨ ਗੜਬੜੀ ਕਰਨ ਦੀ ਫ਼ਿਰਾਕ ‘ਚ ਹੈ।ਖ਼ੁਫ਼ੀਆ ਏਜੰਸੀਆਂ ਮੁਤਾਬਕ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ 19 ਮਈ ਨੂੰ ਪੰਜਾਬ ਵਿਚ ਹੋਣ ਜਾ ਰਹੇ ਮਤਦਾਨ ਤੋਂ ਪਹਿਲਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਹੈ ਜਿਸ ਕਾਰਨ ਪੂਰੇ ਪੰਜਾਬ ਵਿਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸ਼ਹਿਰ ਵਿਚ ਵੀ ਚੱਲਣ ਵਾਲੇ ਵਾਹਨਾਂ ਦੀ ਜਗ੍ਹਾ-ਜਗ੍ਹਾ ‘ਤੇ ਤਲਾਸ਼ੀ ਕੀਤੀ ਜਾ ਰਹੀ ਹੈ। Image result for punjab electionਸੁਰੱਖਿਆ ਏਜੰਸੀਆਂ ਜੰਮੂ-ਤਵੀ ਤੋਂ ਪੰਜਾਬ ਵਿਚ ਖ਼ਾਸਕਰ ਸਰਹੱਦੀ ਹਿੱਸਿਆਂ ਤੋਂ ਲੰਘਣਾ ਵਾਲੀਆਂ ਰੇਲ ਗੱਡੀਆਂ ‘ਤੇ ਖ਼ਾਸ ਨਜ਼ਰ ਰੱਖ ਰਹੀਆਂ ਹਨ। ਪਿਛਲੇ ਚਾਰ ਦਿਨਾਂ ਵਿਚ ਜੰਮੂ-ਤਵੀ ਤੋਂ ਅਹਿਮਦਾਬਾਦ ਜਾ ਰਹੀ ਜੰਮੂ-ਤਵੀ ਐਕਸਪ੍ਰੈੱਸ ਰੇਲਗੱਡੀ ਨੂੰ ਇਕ ਹੀ ਦਿਨ ਵਿਚ ਇਕ ਨਹੀਂ ਤਿੰਨ-ਤਿੰਨ ਵੱਡੇ ਸਟੇਸ਼ਨਾਂ ‘ਤੇ ਰੋਕ ਕੇ ਵੱਖ-ਵੱਖ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ‘ਚ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਜਾਂਚ ਦਾ ਕਾਰਨ ਅਧਿਕਾਰੀਆਂ ਵੱਲੋਂ ਚੋਣਾਂ ਨੂੰ ਵੇਖਦੇ ਹੋਏ ਇਸ ਨੂੰ ਰੂਟੀਨ ਦੀ ਚੈਕਿੰਗ ਦੱਸਿਆ ਜਾ ਰਿਹਾ ਹੈImage result for punjab electionਪਰ ਜਿਸ ਤਰ੍ਹਾਂ ਨਾਲ ਐਸ.ਪੀ., ਐਸ.ਐਸ.ਪੀ. ਰੈਂਕ ਦੇ ਕਈ ਅਧਿਕਾਰੀ 250-300 ਪੁਲਿਸ ਤੇ ਨੀਮ ਫ਼ੌਜ ਬਲਾਂ ਦੇ ਜਵਾਨਾਂ ਨਾਲ ਅਚਨਚੇਤ ਜੰਮੂਤਵੀ ਤੋਂ ਆ ਰਹੀਆਂ ਰੇਲ ਗੱਡੀਆਂ ਦੇ ਕੁਝ ਕੋਚਾਂ ਦੀ ਜਾਂਚ ਕਰ ਰਹੇ ਹਨ, ਉਹ ਕਿਤੇ-ਨਾ-ਕਿਤੇ ਰੂਟੀਨ ਜਾਂ ਨਾ ਹੋ ਕੇ ਕੁਝ ਹੋਰ ਹੀ ਸੰਦੇਸ਼ ਦੇ ਰਹੀ ਹੈ। ਬਰਗਾੜੀ ਕਾਂਡ ਸਬੰਧੀ ਪਹਿਲਾਂ ਹੀ ਸੂਬੇ ਵਿਚ ਸਥਿਤੀ ਤਣਾਅਪੂਰਨ ਹੈ। ਚੋਣਾਂ ਵਿਚ ਰਾਜਨੀਤਕ ਪਾਰਟੀਆਂ ਵੱਲੋਂ ਇਹ ਮੁੱਦਾ ਹੋਰ ਗਰਮਾ ਗਿਆ ਹੈ। ਅਜਿਹੇ ਮਾਹੌਲ ਨੂੰ ਹੋਰ ਵਿਗਾੜਨ ਲਈ ਜੈਸ਼-ਏ-ਮੁਹੰਮਦ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜ ਰਿਹਾ ਹੈ ਜਿਸ ਦੀ ਭਿਣਕ ਸੁਰੱਖਿਆ ਏਜੰਸੀਆਂ ਨੂੰ ਸਮਾਂ ਰਹਿੰਦੇ ਲੱਗ ਗਈ ਹੈ। ਜਿਸ ਤਹਿਤ ਹੀ ਫ਼ਰੀਦਕੋਟ, ਬਠਿੰਡਾ, ਫਿਰੋਜ਼ਪੁਰ ਤੇ ਤਰਨਤਾਰਨ ਦੇ ਲੋਕ ਸਭਾ ਹਲਕੇ ਦੇ ਜ਼ਿਆਦਾਤਰ ਪੋਲਿੰਗ ਬੂਥਾਂ ‘ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। Image result for punjab electionਵੋਟਾਂ ਵਾਲੇ ਦਿਨ ਪੰਜਾਬ ‘ਚ 12 ਹਜ਼ਾਰ ਬੂਥ ਕੇਂਦਰਾਂ ਉਪਰ ਕੇਂਦਰੀ ਬਲਾਂ ਦੀਆਂ 125 ਕੰਪਨੀਆਂ ਤਾਇਨਾਤ ਰਹਿਣਗੀਆਂ। ਸੰਵੇਦਨਸ਼ੀਲ ਹਲਕਿਆਂ ਵਿਚ ਬਠਿੰਡਾ, ਪਟਿਆਲਾ,ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.