ਫਰੀਦਕੋਟ ਵਾਲੇ ਕਤਲ ਕੇਸ ਮਾਮਲੇ ‘ਚ ਇਹ ਤਾਂ ਨਵੀਂ ਕਹਾਣੀ ਸਾਹਮਣੇ ਆ ਗਈ !!

ਫਰੀਦਕੋਟ ਵਿਚ ਪੁਲਿਸ ਵਲੋਂ ਮਾਰੇ ਨੌਜਵਾਨ ਦੇ ਕਤਲ ਮਾਮਲੇ ਵਿਚ ਇੱਕ ਨਵਾਂ ਮੋੜ ਆਇਆ ਹੈ ਜਿਸਤੋਂ ਬਾਅਦ ਇਸ ਮਾਮਲੇ ਤੇ ਨਵੀਂ ਬਹਿਸ ਛਿੜ ਚੁੱਕੀ ਹੈ। Instagram ਤੇ ਇੱਕ ਕੌਮ ਦੇ ਰਾਖੇ ID ਵਲੋਂ ਪਾਈ ਵੀਡੀਓ ਵਿਚ ਦੱਸਿਆ ਗਿਆ ਕਿ ਕਤਲ ਕੀਤਾ ਉਪਰੋਕਤ ਨੌਜਵਾਨ ਚੰਡੀਗੜ ਮੋਹਾਲੀ ਵਿਚ ਨਾਜਾਇਜ ਕੰਮ ਕਰਦਾ ਸੀ ਤੇ ਇਸ ਕੰਮ ਵਿਚ ਉਸਦਾ ਇੱਕ ਸਾਥੀ ਵੀ ਨਾਲ ਸੀ। ਉਪਰੋਕਤ ਸਾਥੀ ਨੂੰ ਸਾਹਮਣੇ ਬਿਠਾਕੇ ਬਣਾਈ ਇਸ ਵੀਡੀਓ ਵਿਚ ਕੌਮ ਦੇ ਰਾਖੇ ID ਵਲੋਂ ਖੁਲਾਸਾ ਕੀਤਾ ਗਿਆ ਹੈ ਕਿ ਮਾਰਿਆ ਨੌਜਵਾਨ ਜਸਪਾਲ ਮੋਹਾਲੀ ਵਿਚ ਕੁੜੀਆਂ ਦੀ ਗ਼ਲਤ ਕੰਮ ਲਈ ਸਪਲਾਈ ਕਰਦਾ ਸੀ ਤੇ ਉਸਦੇ ਕਈ ਕੁੜੀਆਂ ਨਾਲ ਨਾਜਾਇਜ ਸਬੰਧ ਵੀ ਸਨ। ਇਸ ਸਬੰਧੀ ਅਸੀਂ ਆਪਣੇ ਵਲੋਂ ਇਸ ਵੀਡੀਓ ਵਿਚ ਦਿੱਤੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦੇ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਨਵੇਂ ਮੋੜ ਲੈ ਚੁੱਕਾ ਹੈ। ਕੀ ਪੁਲਿਸ ਇਸ ਵੀਡੀਓ ਵਿਚ ਦੱਸੀ ਜਾਣਕਾਰੀ ਦੀ ਤਫਤੀਸ਼ ਕਰੇਗੀ ?? ਕੀ ਇਹ ਜਾਣਕਾਰੀ ਸਹੀ ਹੈ ?? ਇਹਨਾਂ ਸਵਾਲਾਂ ਨੂੰ ਕਾਨੂੰਨ ਤੇ ਛੱਡਦੇ ਹੋਏ ਅਸੀਂ ਵਾਇਰਲ ਹੋ ਰਹੀ ਵੀਡੀਓ ਦਿਖਾਉਂਦੇ ਹਾਂ।Image result for jaspal faridkot
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਕਰੀਬ ਹਫ਼ਤੇ ਤੋਂ ਫਰੀਦਕੋਟ ਦੇ ਐਸਐਸਪੀ ਦਫ਼ਤਰ ਬਾਹਰ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦਾ ਇਨਸਾਫ ਤੇ ਮ੍ਰਿਤਕ ਦੀ ਲਾਸ਼ ਦੀ ਬਰਾਮਦਗੀ ਲਈ ਧਰਨੇ ‘ਤੇ ਬੈਠੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਜਸਪਾਲ ਕਤਲ ਕਾਂਡ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ‘ਤੇ ਵੀ ਧਾਰਾ 302 ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।Image result for jaspal faridkot
ਇਸ ਮਾਮਲੇ ਵਿੱਚ ਵੱਖ-ਵੱਖ ਸਿਆਸੀ ਲੀਡਰ ਲਗਾਤਾਰ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਸੀ। ਅੱਜ ‘ਆਪ’ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਤੇ ਸਾਬਕਾ ਐਮਪੀ ਪ੍ਰੋ. ਸਾਧੂ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।ਅਮਨ ਅਰੋੜਾ ਨੇ ਕਿਹਾ ਕਿ ਪੀੜਤ ਪਰਿਵਾਰ ਇਨਸਾਫ ਲਈ ਪਿਛਲੇ ਹਫਤੇ ਤੋਂ ਧਰਨੇ ‘ਤੇ ਬੈਠਾ ਹੈ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਕੰਨ ‘ਤੇ ਜੂੰਅ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਇਸ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕਦੀ ਤਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਪ ਦੇਣੀ ਚਾਹੀਦੀ ਹੈ।
ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਤੇ ਡੀਐਸਪੀ ਫਰੀਦਕੋਟ ਜਸਤਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਨੇ ਹੁਣ ਤਕ 2 ਪੁਲਿਸ ਮੁਲਾਜ਼ਮਾਂ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਮੁੱਖ ਦੋਸ਼ੀ ਦੀ ਪਤਨੀ ਪਰਵਿੰਦਰ ਕੌਰ ਵੀ ਸ਼ਾਮਲ ਹੈ। ਮੁੱਖ ਦੋਸ਼ੀ ਦੀ ਲਾਸਟ ਲੋਕੇਸ਼ਨ ਨਾਂਦੇੜ ਸਾਹਿਬ ਦੀ ਆਈ ਸੀ, ਇਸ ਲਈ ਉੱਥੇ ਵੀ ਪੁਲਿਸ ਪਾਰਟੀ ਪਹੁੰਚ ਚੁੱਕੀ ਹੇ। ਛੇ ਪੁਲਿਸ ਪਾਰਟੀਆਂ ਮ੍ਰਿਤਕ ਦੀ ਲਾਸ਼ ਨੂੰ ਲੱਭਣ ਲਈ ਰਾਜਸਥਾਨ ਤਕ ਗਈਆਂ ਹੋਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਮ੍ਰਿਤਕ ਦੀ ਲਾਸ਼ ਲੱਭ ਕੇ ਵਾਰਸਾਂ ਹਵਾਲੇ ਕੀਤੀ ਜਾਵੇਗੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.