ਫਰੀਦਕੋਟ ਵਾਲੇ Jaspal ਦਾ ਸਾਥੀ ਆਇਆ ਸਾਹਮਣੇ | ਕੀ ਹੈ ਜਸਪਾਲ ਦੀ ਸਚਾਈ ??

ਫਰੀਦਕੋਟ ਪੁਲਿਸ ਵਲੋਂ ਕਤਲ ਕੀਤੇ ਜਸਪਾਲ ਬਾਰੇ ਕੌਮ ਦੇ ਰਾਖੇ ਇੰਸਟਾਗ੍ਰਾਮ ਤੋਂ ਪਾਈ ਵੀਡੀਓ ਜਿਸ ਵਿਚ ਇੱਕ ਬੰਦੇ ਨੂੰ ਜਸਪਾਲ ਦੇ ਸਾਥੀ ਵਜੋਂ ਦਿਖਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਜਸਪਾਲ ਤੇ ਉਪਰੋਕਤ ਬੰਦਾ ਮੋਹਾਲੀ ਵਿਚ ਦੇਹ ਵਪਾਰ ਦਾ ਧੰਦਾ ਕਰਦੇ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੇ ਨਵਾਂ ਵਿਵਾਦ ਪੈਦਾ ਹੋਇਆ ਤੇ ਸ਼ੰਕੇ ਕੀਤੇ ਜਾਣ ਲੱਗੇ ਕਿ ਇਸ ਵੀਡੀਓ ਨੂੰ ਕਿਸੇ ਸਾਜਿਸ਼ ਅਧੀਨ ਬਣਾਇਆ ਗਿਆ ਹੈ।ਹੁਣ ਇਸ ਵੀਡੀਓ ਵਿਚ ਦਿਖਾਇਆ ਗਿਆ ਬੰਦਾ ਸਾਹਮਣੇ ਆਇਆ ਹੈ ਜਿਸਨੇ ਉਸ ਵੀਡੀਓ ਦੀ ਸਚਾਈ ਅਤੇ ਜਸਪਾਲ ਬਾਰੇ ਨਵੀਆਂ ਗੱਲਾਂ ਦੱਸੀਆਂ ਹਨ। ਪੰਜਾਬ ਵਿੱਚ ਇਨ੍ਹੀਂ ਦਿਨੀਂ ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਸਲਾ ਗਰਮਾਇਆ ਹੋਇਆ ਹੈ। 22 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੋਂ ਬਾਅਦ ਪਿਛਲੇ ਦਸ ਦਿਨਾਂ ਤੋਂ ਉਸ ਦਾ ਪਰਿਵਾਰ ਲਾਸ਼ ਦੀ ਉਡੀਕ ਵਿੱਚ ਫ਼ਰੀਦਕੋਟ ਦੇ ਐਸਐਸਪੀ ਦਫ਼ਤਰ ਬਾਹਰ ਧਰਨਾ ਦੇ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ 18 ਮਈ ਦੀ ਦੇਰ ਰਾਤ ਫ਼ਰੀਦਕੋਟ ਦੇ ਸੀਆਈਏ ਸਟਾਫ਼ ਨੇ ਜਸਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਤੋਂ ਬਾਅਦ ਜਸਪਾਲ ਸਿੰਘ ਵਾਪਸ ਨਹੀਂ ਪਰਤਿਆ। ਉਸ ਦੀ ਮੌਤ ਦੀ ਖ਼ਬਰ ਤਾਂ ਆਈ ਪਰ ਲਾਸ਼ ਦਾ ਹਾਲੇ ਤਕ ਕੋਈ ਅਤਾ-ਪਤਾ ਨਹੀਂ।

ਦੱਸਿਆ ਗਿਆ ਸੀ ਕਿ 18 ਮਈ ਦੀ ਰਾਤ ਨੂੰ ਹਿਰਾਸਤ ਵਿੱਚ ਹੀ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਅਗਲੀ ਸਵੇਰ ਚੜ੍ਹਨ ਤੋਂ ਪਹਿਲਾਂ ਹੀ ਪੁਲਿਸ ਦੇ ਅਫ਼ਸਰਾਂ ਨੇ ਲਾਸ਼ ਨੂੰ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤਾ। ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਾ ਹੱਤਿਆ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ।faridkot jaspal singh dead in police custody updates
ਫ਼ਰੀਦਕੋਟ ਦੇ ਐਸਐਸਪੀ ਰਾਜ ਬਚਨ ਨੇ ਕਿਹਾ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਸਪਾਲ ਨੇ ਸੀਆਈਏ ਸਟਾਫ਼ ਦੀ ਹਵਾਲਾਤ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਕਿਸੇ ਨਹਿਰ ਵਿੱਚ ਖੁਰਦ-ਬੁਰਦ ਕੀਤੀ ਗਈ। ਲਾਸ਼ ਟਿਕਾਣੇ ਲਾਉਣ ਤੋਂ ਬਾਅਦ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖ਼ੁਦ ਨੂੰ ਗੋਲੀ ਮਾਰ ਲਈ ਸੀ। ਰਾਜ ਬਚਨ ਨੇ ਕਿਹਾ ਕਿ ਜਸਪਾਲ ਦੀ ਲਾਸ਼ ਟਿਕਾਣੇ ਲਾਉਣ ਵਾਲੇ ਇੰਸਪੈਕਟਰ ਨਰਿੰਦਰ ਸਿੰਘ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਾਲਾਂਕਿ ਪੁਲਿਸ ਨੇ ਸੀਆਈਏ ਸਟਾਫ ਦੇ ਸੰਤਰੀ ਸੁਖਮਿੰਦਰ ਸਿੰਘ, ਮੁਨਸ਼ੀ ਦਰਸ਼ਨ ਸਿੰਘ ਤੇ ਪਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇੱਕ ਸ਼ਖਸ ਜਿਸ ਨੇ ਜਸਪਾਲ ਦੀ ਝੂਠੀ ਇਤਲਾਹ ਦੇ ਕੇ ਉਸ ਨੂੰ ਗ੍ਰਿਫ਼ਤਾਰ ਕਰਵਾਇਆ ਸੀ, ਉਸ ਦੀ ਤਲਾਸ਼ ਹਾਲੇ ਜਾਰੀ ਹੈ।

ਪੂਰਾ ਮਾਮਲਾ…
ਐਸਐਸਪੀ ਫਰੀਦਕੋਟ ਰਾਜ ਬਚਨ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ 18 ਮਈ ਨੂੰ ਪਿੰਡ ਸੰਗਰਾਹੁਰ ਵਾਸੀ ਗੁਰਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਜਸਪਾਲ ਸਿੰਘ 16 ਮਈ ਨੂੰ ਪਿੰਡ ਪੰਜਾਵਾ ਮੁਕਤਸਰ ਵਿੱਚ ਭਾਂਜੇ ਲਾਡੀ ਨੂੰ ਮਿਲਣ ਗਿਆ ਸੀ। 18 ਮਈ ਨੂੰ ਉਹ ਪਿੰਡ ਰੱਤੀਰੋੜੀ ਚਲਾ ਗਿਆ ਤੇ ਉੱਥੋਂ ਲਾਪਤਾ ਹੋ ਗਿਆ। ਸਦਰ ਪੁਲਿਸ ਨੇ ਜੀਂਦ ਦੇ ਰਣਬੀਰ ਸਿੰਘ, ਪਿੰਡ ਲੰਗੇਆਣਾ (ਮੋਗਾ) ਦੇ ਬਿੱਟਾ, ਪਿੰਡ ਢੁੱਡੀ ਦੇ ਬਲਜੀਤ ਸਿੰਘ, ਪਿੰਡ ਰੱਤੋਰੋੜੀ ਦੇ ਬਾਜ ਸਿੰਘ ਤੇ ਕਪੂਰਥਲਾ ਦੀ ਮਹਿਲਾ ਪਰਮ ‘ਤੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ।faridkot jaspal singh dead in police custody updates

SSP ਮੁਤਾਬਕ 18 ਮਈ ਦੀ ਰਾਤ ਸਾਢੇ 9 ਵਜੇ ਪਿੰਡ ਰੱਤੋਰੋੜੀ ਦੇ ਪਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਲਾਡੀ, ਰੇਸ਼ਮ ਤੇ ਹੋਰ ਸਾਥੀ ਨਾਜਾਇਜ਼ ਅਸਲੇ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਨ। ਇੰਸਪੈਕਟਰ ਗਿੱਲ ਨੇ ਲਾਡੀ ਸਮੇਤ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਨ੍ਹਾਂ ਨੂੰ ਉੱਥੇ ਛੱਡ ਖ਼ੁਦ ਚੋਣ ਡਿਊਟੀ ਵਿੱਚ ਚਲੇ ਗਏ। ਉੇਸੇ ਰਾਤ ਲਾਡੀ ਨੇ ਹਿਰਾਸਤ ਵਿੱਚ ਹੀ ਚਾਦਰ ਨਾਲ ਫਾਹਾ ਲੈ ਲਿਆ। ਮਾਮਲੇ ਨੂੰ ਲੁਕਾਉਣ ਤੇ ਸਬੂਤ ਮਿਟਾਉਣ ਲਈ ਇੰਸਪੈਕਟਰ ਨਰਿੰਦਰ ਸਵੇਰੇ ਕਰੀਬ 5:30 ਵਜੇ ਲਾਸ਼ ਬਾਹਰ ਲੈ ਗਏ ਸੀ। ਬਾਅਦ ਵਿੱਚ ਉਨ੍ਹਾਂ ਵੀ ਖ਼ੁਦਕੁਸ਼ੀ ਕਰ ਲਈ ਸੀ, ਉਨ੍ਹਾਂ ‘ਤੇ ਵੀ ਕੇਸ ਦਰਜ ਕੀਤਾ ਗਿਆ ਸੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.