ਜੇ ਇਹ ਗੱਲ ਸਮਝ ਲਈਏ ਤਾਂ ਅਜੇ ਵੀ ਗੱਲ ਬਣ ਜਾਵੇਗੀ- 1. ਦੁਸ਼ਮਣ ਦੇ ਘਰ ਇਹ ਸਾਂਝਾ ਖਿਆਲ ਨਾ ਬਣੇ ਕਿ ਅਸੀਂ ਉਹਦੇ ਦੁਸ਼ਮਣ ਆਂ
2. ਸਾਡੇ ਘਰ ਸਾਡੇ ਬੱਚੇ-ਬੱਚੇ ਨੂੰ ਪਤਾ ਹੋਵੇ ਕਿ ਉਹ ਪੱਕਾ ਈ ਦੁਸ਼ਮਣ ਤੇ ਮਾੜਾ ਹੈ। 3. ਦੁਸ਼ਮਣ ਦੇ ਘਰ ਵਿਚ ਕੋਈ ਐਹੋ ਜਿਹਾ ਮਸਲਾ ਉਠਾਕੇ ਰੱਖੋ,ਐਸਾ ਵਿਵਾਦ ਛੇੜਕੇ ਰੱਖੋ ਜੀਹਦਾ ਪੱਕਾ ਹੱਲ ਨਾ ਹੋਵੇ 4. ਪਰ ਆਪਦੇ ਘਰੇ ਐਸਾ ਮਸਲਾ ਉੱਠਣ ਨਹੀ ਦੇਣਾ। 5. ਹਰੇਕ ਦਾ ਕੋਈ ਨਾ ਕੋਈ ਦੁਸ਼ਮਣ ਹੁੰਦਾ,ਉਹਦੇ ਦੁਸ਼ਮਣ ਦੀ ਤਸਵੀਰ ਉਹਦੇ ਆਪਦੇ ਵਰਗੀ ਹੋਵੇ। ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ/ ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ। ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ।
ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ। ਅਮਲੀ ਜੀਵਨ ਬਾਰੇ ਤਾਂ ਗੁਰੂ ਨਾਨਕ ਸਾਹਿਬ ਇਥੋਂ ਤਕ ਸਪਸ਼ਟ ਹੁਕਮ ਕਰਦੇ ਹਨ-
-ਸਚਹੁ ਓਰੈ ਸਭਿ ਕੋ ਉਪਰ ਸਚ ਆਚਾਰ।। ਭਾਵ ਕਿ ਸੱਚ ਤੋਂ ਉਪਰ ਵੀ ਸੱਚੇ ਆਚਰਣ ਦੀ ਮਹਾਨਤਾ ਹੈ।
ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ। ਸਰੀਰ ਰਹਿਤ, ਅਕਾਲ ਰਹਿਤ, ਵੈਰ-ਵਿਰੋਧ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਰਚਾਉਣਹਾਰ, ਪਾਲਣਹਾਰ ਅਤੇ ਸਮੇਟਣਹਾਰ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਵਤਾਰਵਾਦ ਵਿੱਚ ਸਿੱਖ ਧਰਮ ਦਾ ਵਿਸ਼ਵਾਸ ਨਹੀ ਹੈ। ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਇਹ ਜਿਤਨੇ ਵੀ ਅਵਤਾਰ, ਪੈਗੰਬਰ ਤੇ ਦੇਵਤੇ ਹਨ ਇਹ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ ਅਤੇ ਬਿਨਸਨਹਾਰ ਹਨ, ਸੋ ਸਾਨੂੰ ਇਨ੍ਹਾਂ ਸਭ ਤੋਂ ਉਪਰ ਇਹਨਾਂ ਨੂੰ ਸਾਜਣ ਵਾਲੇ ਅਤੇ ਜੋ ਕਾਲ ਰਹਿਤ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਥਾਂ-ਥਾਂ ਤੇ ਉਹਨਾਂ ਮਨੁੱਖਾਂ ਨੂੰ ਧ੍ਰਿਕਾਰਾਂ ਪਾਈਆਂ ਗਈਆਂ ਹਨ ਜੋ ਇੱਕ ਅਕਾਲ ਪੁਰਖ ਦਾ ਦਰ ਛਡ ਕੇ ਦਰ-ਦਰ ਭਟਕ ਰਹੇ ਹਨ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …