ਬਾਦਲਾਂ ਦੀ ਕੋਠੀ ਘੇਰਨ ਮਾਮਲੇ ‘ਚ Lakha Sidhana ਤੇ ਹੋਏ ਪਰਚੇ ਸਬੰਧੀ ਖਹਿਰੇ ਦੇ ਖੁਲਾਸੇ

ਸ੍ਰੀ ਮੁਕਤਸਰ ਦੇ ਪਿੰਡ ਬਾਦਲ ਵਿਚ ਬੀਤੇ ਦਿਨ 25 ਸਿੱਖ ਜਥੇਬੰਦੀਆਂ ਵੱਲੋਂ ਬਾਦਲ ਦੀ ਕੋਠੀ ਘੇਰਨ ਦੀ ਕੋਸ਼ਿਸ਼ ਦੌਰਾਨ ਹੋਈ ਹੱਥੋ ਪਾਈ ਤੋਂ ਬਾਅਦ ਪੁਲਿਸ ਨੇ ਡਿਊਟੀ ਵਿਚ ਵਿਘਨ ਪਾਉਣ ਕਰਕੇ ਲੱਖਾ ਸਿਧਾਣਾ ਸਮੇਤ 10 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਨ੍ਹਾਂ ਖ਼ਿਲਾਫ਼ ਲਾਈਆਂ ਧਾਰਾਵਾਂ ਵਿਚ ਇਰਾਦਾ ਕਤਲ ਦੀ ਧਾਰਾ 307 ਵੀ ਜੋੜੀ ਗਈ ਹੈ। ਦੱਸ ਦਈਏ ਕਿ ਕੱਲ੍ਹ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਨੇ ਬਾਦਲ ਦੀ ਕੋਠੀ ਘੇਰਨ ਲਈ ਚਾਲੇ ਪਾਏ ਸਨ ਤੇ
Image result for lakha sidhana
ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸੰਗਤਾਂ ਨੇ ਬੈਰੀਕੇਡ ਭੰਨ ਦਿੱਤੇ। ਥਾਣਾ ਪੁਲਿਸ ਲੰਬੀ ਨੇ ਗੈਂਗਸਟਰ ਰਹੇ ਲੱਖਾ ਸਿਧਾਣਾ ਤੇ 8-10 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ 307, 188, 353, 186, 323, 148, 149 ਤੇ 25, 54, 59 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਪਿੰਡ ਬਾਦਲ ਵਿੱਚ ਨਾਕੇਬੰਦੀ ਦੌਰਾਨ ਪੁਲਿਸ ਦੀ ਗੱਡੀ ਵਿੱਚ ਗੱਡੀ ਵੀ ਠੋਕੀ ਸੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.