ਬਾਬਾ ਅਜੀਤ ਸਿੰਘ ਦੇ ਨਾਮ ਹੈ ਦਰਜ ਦੁਨੀਆ ਦਾ ਇੱਕੋ-ਇੱਕ World Record

ਦੁਨੀਆ ਦੇ ਇਤਿਹਾਸ ਦੀਆਂ ਅਸਾਹਵੀਆਂ ਜੰਗਾਂ ਵਿਚੋਂ ਸਭ ਤੋਂ ਲਾਸਾਨੀ ਜੰਗ ਹੋਈ ਹੈ ਚਮਕੌਰ ਦੀ ਜੰਗ। ਇੱਕ ਪਾਸੇ ਮੁਗ਼ਲੀਆਂ ਹਕੂਮਤ,ਪਹਾੜੀ ਰਾਜਿਆਂ ਦੀ ਸਾਂਝੀ 10 ਲੱਖ ਦੇ ਕਰੀਬ ਫੌਜ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ 2 ਸਾਹਿਬਜ਼ਾਦਿਆਂ ਸਮੇਤ 40 ਸਿੰਘ।

ਜੇ ਗਿਣਤੀ ਪੱਖੋਂ ਦੇਖੀਏ ਤਾਂ ਇਹ ਜੰਗ ਕਿਸੇ ਪਾਸਿਓਂ ਵੀ ਬਰਾਬਰ ਦੀ ਨਹੀਂ ਕਹੀ ਜਾ ਸਕਦੀ ਕਿਉਂਕਿ ਜੰਗ ਬਰਾਬਰ ਦੀ ਗਿਣਤੀ ਤੇ ਬਰਾਬਰ ਦੇ ਸਿਰਾਂ ਦੀ ਮੰਨੀ ਜਾਂਦੀ ਹੈ। ਪਰ ਗਿੱਦੜਾਂ ਤੋਂ ਸ਼ੇਰ ਬਣਾਕੇ ਦੁਨੀਆ ਦਾ ਸਿਰਮੌਰ ਮਨੁੱਖ ਸਿੰਘ ਸਜਾਉਣ ਵਾਲੇ ਬਾਜਾਂਵਾਲੇ ਪਿਤਾ ਦੇ ਬਾਂਕੇ ਦੂਲੇ 40 ਸੂਰਮੇ ਇਤਿਹਾਸ ਵਿਚ ਅਜਿਹਾ ਕਾਰਨਾਮਾ ਕਰ ਗਏ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੂ। ਗੁਰੂ ਗੋਬਿੰਦ ਸਿੰਘ ਨੇ “ਸਵਾ ਲੱਖ ਸੇ ਏਕ ਲੜਾਊਂ , ਤਬਹਿ ਗੋਬਿੰਦ ਸਿੰਘ ਨਾਮ ਕਹਾਉ” ਦਾ ਜੋ ਬਚਨ ਕੀਤਾ ਸੀ ਉਹ ਇਸ ਚਮਕੌਰ ਦੀ ਜੰਗ ਵਿਚ ਪੂਰਾ ਹੋਇਆ। ਜੇਕਰ 10 ਲੱਖ ਨੂੰ 40 ਨਾਲ ਵੰਡ ਕੇ ਦੇਖੀਏ ਤਾਂ ਇੱਕ ਇੱਕ ਸਿੰਘ ਦੇ ਹਿੱਸੇ ਮੁਗ਼ਲੀਆ ਫੌਜ ਦਾ ਸਵਾ ਸਵਾ ਲੱਖ ਸਿਪਾਹੀ ਆਇਆ। ਇਸ ਜੰਗ ਵਿਚ ਦਸਮ ਪਾਤਸ਼ਾਹ ਦੇ 2 ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸਨ। ਪਰ ਇਸ ਜੰਗ ਵਿਚ ਇੱਕ ਅਜਿਹਾ ਰਿਕਾਰਡ ਕਾਇਮ ਹੋਇਆ ਜੋ ਇਸ ਜੰਗ ਤੋਂ ਨਾ ਤਾਂ ਕਦੇ ਪਹਿਲਾਂ ਹੋਇਆ ਸੀ ਤੇ ਨਾ ਹੁਣ ਤੱਕ ਕਦੇ ਹੋਇਆ। ਉਹ ਸੀ ਕਿ ਇਸ ਜੰਗ ਵਿਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਰੀਰ ਤੇ ਲੜ੍ਹਦੇ ਹੋਏ 392 ਤੋਂ ਜਿਆਦਾ ਫੱਟ ਲੱਗੇ ਸਨ। Image result for baba ajit singh chamkaurਉਸ ਸਮੇਂ ਔਰੰਗਜ਼ੇਬ ਦੀ ਹਕੂਮਤ ਵਲੋਂ ਛਪਦੀ ਅਖਬਾਰ ‘ਦਰਬਾਰ-ਏ-ਮੌਲਾ’ ਦੇ ਹਵਾਲੇ ਅਨੁਸਾਰ ਉਸ ਸਮੇਂ ਇਸ ਜੰਗ ਵਿਚ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਮੁਗ਼ਲ ਤੇ ਪਹਾੜੀ ਫੌਜ ਨਾਲ ਲੜਦਿਆਂ 392 ਤੋਂ ਜਿਆਦਾ ਫੱਟ ਲੱਗੇ ਸਨ। ਬਾਬਾ ਅਜੀਤ ਸਿੰਘ ਜੀ ਸਿੰਘਾਂ ਸਮੇਤ ਹਵੇਲੀ ਦਾ ਦਰਵਾਜ਼ਾ ਖੁੱਲਣ ਤੇ ਜੈਕਾਰੇ ਲਗਾਉਂਦੇ ਹੋਏ ਬਾਹਰ ਨਿਕਲੇ। ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਤੇ ਤਾਬੜਤੋੜ ਹਮਲਾ ਕਰਕੇ ਵੈਰੀ ਨੂੰ ਚਨੇ ਚਬਾ ਛੱਡੇ। ਵੈਰੀ ਕੰਬ ਉਠੇ। ਗੁਰੂ ਪਾਤਸ਼ਾਹ ਜੀ ਮੰਮਟੀ ਤੇ ਬੈਠ ਕੇ ਯੁੱਧ ਦਾ ਨਜ਼ਾਰਾ ਦੇਖ ਰਹੇ ਸਨ। ਉਸ ਵੇਲੇ ਦਾ ਨਜ਼ਾਰਾ ਕਵੀ ਸੈਨਾਪਤਿ ਲਿੱਖਦਾ ਹੈ ਕਿ ਬਾਬਾ ਅਜੀਤ ਸਿੰਘ ਜੀ ਨੇ ਐਸੀ ਕਰਾਰੀ ਮਾਰ ਮਾਰੀ ਕਿ ਸਭ ਅਲਾਹ-ਅਲਾਹ ਪੁਕਾਰਨ ਲੱਗੇ। ਕਾਫੀ ਦੇਰ ਟਾਕਰਾ ਹੁੰਦਾ ਰਿਹਾ। ਬਾਬਾ ਜੀ ਦੇ ਤੀਰ ਮੁੱਕ ਗਏ। ਫਿਰ ਨੇਜ਼ਾ ਸੰਭਾਲ ਲਿਆ। ਨੇਜਾ ਸੰਜ਼ੋਅ ਵਿੱਚ ਅੜ ਗਿਆ।Image result for baba ajit singh chamkaur ਜਦ ਜ਼ੋਰ ਨਾਲ ਖਿੱਚਿਆ ਤਾਂ ਨੇਜਾ ਟੁੱਟ ਗਿਆ। ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਸੰਭਾਲ ਲਈ ਤੇ ਘੋੜਾ ਦੁੜਾ ਕੇ ਦੁਸ਼ਮਣ ਦੇ ਝੁੰਡ ਵਿੱਚ ਵੜ ਗਏ। ਬਾਬਾ ਅਜੀਤ ਸਿੰਘ ਜੀ ਨੂੰ ਵੈਰੀਆਂ ਦੇ ਟਿੱਡੀ ਦਲ ਨੇ ਘੇਰ ਲਿਆ।ਬਾਬਾ ਜੀ ਦਾ ਘੋੜਾ ਵੀ ਜ਼ਖਮੀ ਹੋ ਗਿਆ। ਬਾਬਾ ਅਜੀਤ ਸਿੰਘ ਜੀ ਪੈਦਲ ਹੀ ਤਲਵਾਰ ਸੂਤ ਕੇ ਵੈਰੀਆਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਪਏ।ਬਾਬਾ ਜੀ ਨੂੰ ਇੱਕਲਾ ਦੇਖ ਕੇ ਵੈਰੀ ਇੱਕਠੇ ਹੋ ਕੇ ਪੈ ਗਏ।ਚਾਰ ਚੁਫੇਰੇ ਤੋਂ ਘੇਰ ਕੇ ਹਮਲਾ ਕਰ ਦਿੱਤਾ। ਬਾਬਾ ਅਜੀਤ ਸਿੰਘ ਜੀ 22 ਦਸੰਬਰ 1704 ਈ: ਨੂੰ ਸ਼ਹੀਦ ਹੋ ਗਏ। ਗੁਰੂ ਜੀ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ ਤੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਜੈਕਾਰਾ ਛੱਡਿਆ। ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ 17 ਸਾਲ 11 ਮਹੀਨੇ ਤੇ 15 ਦਿਨ ਦੀ ਸੀ। ਹੈਰਾਨਗੀ ਹੁੰਦੀ ਹੈ ਕਿ ਇੱਕ 17 ਕੁ ਸਾਲਾਂ ਦਾ ਮੁੱਛ ਫੁੱਟ ਗੱਭਰੂ ਜਿਸਦਾ ਸਰੀਰ ਹਥਿਆਰਾਂ-ਤਲਵਾਰਾਂ ਨਾਲ ਇਸ ਕਦਰ ਫੱਟੜ ਹੋਇਆ ਹੋਵੇਗਾ ਕਿ ਸਰੀਰ ਤੇ 392 ਤੋਂ ਵੀ ਜਿਆਦਾ ਫੱਟ ਲਗੇ ਹੋਏ ਹੋਣ ਪਰ ਉਹ ਸੂਰਮਾ ਫਿਰ ਵੀ ਲੱਖਾਂ ਫੌਜਾਂ ਨੂੰ ਲਾਸ਼ਾਂ ਦੇ ਢੇਰ ਕਰਦਾ ਹੋਇਆ। ਇਤਿਹਾਸ ਵਿਚ ਅਜਿਹਾ ਕਾਰਨਾਮਾ ਕਰਗਿਆ ਜੋ ਹੁਣ ਤੱਕ ਕਿਸੇ ਸੂਰਮੇ ਦੇ ਹਿੱਸੇ ਨਹੀਂ ਆਇਆ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.