ਲੋਕ ਸਭਾ ਹਲਕਾ ਸੰਗਰੂਰ ਵਿੱਚ ਹਾਲਾਤ ਹਾਸੋਹੀਣੇ ਬਣ ਗਏ ਹਨਕਿਓਂ ਕਿ ਇੱਥੋਂ ਤੋਂ ਮੌਜੂਦਾ ਸੰਸਦ ਮੈਂਬਰ ਤੇ ਕਮੇਡੀ ਕਲਾਕਾਰ ਰਹਿ ਚੁੱਕੇ ਭਗਵੰਤ ਮਾਨ ਨੂੰ ਟੱਕਰਨ ਲਈ ਕਾਂਗਰਸ ਨੇ ਵੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੂੰ ਮੈਦਾਨ ‘ਚ ਉਤਾਰ ਦਿੱਤਾ ਹੈ।
ਹੁਣ ਦੋਵੇਂ ਜਣੇ ਹਲਕੇ ਵਿੱਚ ਇੱਕ ਦੂਜੇ ‘ਤੇ ਤਿੱਖੇ ਨਿਸ਼ਾਨੇ ਲਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ, ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ ਕਰ ਰਹੇ ਗੁਰਪ੍ਰੀਤ ਘੁੱਗੀ ਨੇ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਲਏ ਹਨ, ਘੁੱਗੀ ਨੇ ਕਿਹਾ ਕਿ ਸਾਡਾ ਕਲਾਕਾਰ ਸਾਥੀ ਭਗਵੰਤ ਮਾਨ ਜਦ ਜਿੱਤਿਆ ਸੀ ਤਾਂ ਸਾਰੇ ਸਾਥੀ ਕਲਾਕਾਰਾਂ ਨੇ ਖੁਸ਼ੀ ਮਨਾਈ ਸੀ, ਪਰ ਹੁਣ ਸਾਥੀ ਵੀ ਮੋਦੀ ਦੇ ਰਸਤੇ ਹੀ ਤੁਰ ਪਿਆ ਹੈ ਤੇ ਕਾਮੇਡੀ ਦੇ ਅੰਨ੍ਹੇ ਭਗਤ ਬਣਾਉਣ ਲੱਗਾ ਹੈ।
ਘੁੱਗੀ ਨੇ ਕਿਹਾ ਕਿ ਹੁਣ ਭਗਵੰਤ ਮਾਨ ਕੇਜਰੀਵਾਲ ਦੀਆਂ ਜੁਰਾਬਾਂ ਵਿੱਚ ਹੀ ਵੜਿਆ ਰਹਿੰਦਾ ਹੈ……..
ਸੰਗਰੂਰ ਹਲਕੇ ਵਿੱਚ ਕਾਂਗਰਸੀ ਊਮੀਦਵਾਰ ਦੀ ਹਮਾਇਤ ਕਰ ਰਹੇ ਗੁਰਪ੍ਰੀਤ ਘੁੱਗੀ ਵੱਲੋਂ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਲਗਾਓਣ ਤੋਂ ਬਾਅਦ ਭਗਵੰਤ ਮਾਨ ਨੇ ਵੀ ਆਪਣੇ ਹੀ ਅੰਦਾਜ ਵਿੱਚ ਗੁਰਪ੍ਰੀਤ ਘੁੱਗੀ ਨੂੰ ਜਵਾਬ ਦਿੱਤਾ ਹੈ ..
ਭਗਵੰਤ ਮਾਨ ਨੇ ਕਿਹਾ ਕਿ ਘੁੱਗੀ ਨੇ ਆਮ ਆਦਮੀ ਪਾਰਟੀ ਛੱਡਣ ਸਮੇਂ ਇਹ ਕਿਹਾ ਸੀ ਕਿ ਮੈਂ ਸ਼ਰਾਬ ਪੀਣ ਵਾਲੇ ਪ੍ਰਧਾਨ ਹੇਠ ਕੰਮ ਨਹੀਂ ਕਰ ਸਕਦਾ, ਪਰ ਹੁਣ ਉਹ ਦੱਸਣ ਕਿ ਕੀ ਕਾਂਗਰਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ ਮੈਂਗੋ ਸ਼ੇਕ ਪੀਂਦੇ ਹਨ।
ਭਗਵੰਤ ਮਾਨ ਆਪਣੇ ਸੰਸਦੀ ਹਲਕੇ ਵਿੱਚ ਲਗਾਤਾਰ ਰੋਡ ਸ਼ੋਅ ਕਰ ਰਹੇ ਹਨ ਅਤੇ ਪੰਜਾਬੀ ਗਾਣੇ ‘ਦੱਬਦਾ ਕਿੱਥੇ ਐ..’ ਦੀ ਤਰਜ਼ ‘ਤੇ ਲੋਕਾਂ ਦਾ ਨੱਚ-ਨੱਚ ਮਨੋਰੰਜਨ ਵੀ ਕਰ ਰਹੇ ਹਨ ..
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …