ਣਾਂ ਵਾਲੇ ਦਿਨ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਤੋਂ ਬਾਅਦ ਅਨਮੋਲ ਇਕ ਵਾਰ ਫਿਰ ਆਪਣੇ ਰੰਗ ਵਿਚ ਆ ਗਿਆ ਹੈ। ਅਨਮੋਲ ਨੇ ਪਹਿਲਾਂ ਨਾਲੋਂ ਵੀ ਦੁੱਗਣੀ ਰਫਤਾਰ ‘ਤੇ ਸਮਾਜ ਭਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅਨਮੋਲ ਦਾ ਕਹਿਣਾ ਹੈ ਕਿ ਉਸ ਘਟਨਾ ਤੋਂ ਬਾਅਦ ਲੋਕ ਪਹਿਲਾਂ ਨਾਲੋਂ ਜ਼ਿਆਦਾ ਉਸ ਨਾਲ ਜੁੜ ਗਏ ਹਨ, ਜਿਸ ਦਾ ਧੰਨਵਾਦ ਉਸ ਨੇ ਧਰਤੀ ਨੂੰ ਮੱਥਾ ਟੇਕ ਕੇ ਕੀਤਾ। ਇੱਥੇ ਦੱਸ ਦੇਈਏ ਕਿ ਅਨਮੋਲ ਕਵਾਤਰਾ ਵੀ ਡੂ ਨਾਟ ਐਕਸੈਪਟ ਮਨੀ ਨਾਮੀ ਸੰਸਥਾ ਚਲਾਉਂਦਾ ਹੈ, ਜਿਸ ਵਿਚ ਲੋਕ ਖੁਦ ਆ ਕੇ ਮਰੀਜ਼ ਦੀ ਮਾਲੀ ਮਦਦ ਕਰਦੇ ਹਨ..
ਪੰਜਾਬ ਪੁਲਸ ਦੇ Goldy ਨੇ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾਂ ਜਿਸ ਤਰ੍ਹਾਂ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਕੰਮ ਕੀਤਾ, ਇਸ ਨੂੰ ਦੇਖ ਕੇ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ। ਦਰਅਸਲ ਐਤਵਾਰ ਨੂੰ ਵੋਟ ਪਾ ਕੇ ਆ ਰਹੇ ਅਨਮੋਲ ਅਤੇ ਉਸ ਦੇ ਪਿਤਾ ‘ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਇਲਜ਼ਾਮ ਕਾਂਗਰਸੀ ਨੇਤਾਵਾਂ ‘ਤੇ ਸੀ ਅਤੇ ਸਾਹਮਣੇ ਸੀ ਲੋਕਾਂ ਦੀ ਮਦਦ ਕਰਨ ਵਾਲਾ ਇਕ ਆਮ ਜਿਹਾ ਇਨਸਾਨ ਅਨਮੋਲ ਕਵਾਤਰਾ।ਪੁਲਸ ‘ਤੇ ਵੀ ਦਬਾਅ ਸੀ ਪਰ ਆਪਣੀ ਵਰ੍ਹਦੀ ਦੀ ਪਰਵਾਹ ਕੀਤੇ ਬਿਨਾਂ ਗੋਲਡੀ ਨਾਂ ਦਾ ਇਹ ਮੁਲਾਜ਼ਮ ਅਨਮੋਲ ਦੇ ਹੱਕ ਵਿਚ ਡੱਟ ਗਿਆ। ਅਨਮੋਲ ਦੇ ਸਾਥੀ ਗੋਲਡੀ ਦੀ ਹਿੰਮਤ ਬਿਆਨ ਕਰਦੇ ਹੋਏ ਉਸ ਦੇ ਪੈਰੀਂ ਤੱਕ ਪੈ ਗਏ। ਇੱਥੇ ਦੱਸ ਦੇਈਏ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਘੰਟੇ ਵਿਚ ਹੀ ਦੋ ਕਾਂਗਰਸੀਆਂ ਨੂੰ ਗ੍ਰਿਫਤਾਰ ਕਰ ਲਿਆ।
ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਅਨਮੋਲ ‘ਤੇ ਹੋਏ ਹਮਲੇ ਤੋਂ ਬਾਅਦ ਲੋਕਾਂ ਨੇ ਲੁਧਿਆਣਾ ਜਾਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਮੁਲਾਜ਼ਮ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …