ਵੇਖੋ ਗਊਆਂ ਦੇ ਨਾਂ ਤੇ ਧੰਦਾ ਬਣਾਇਆ ਹੋਇਆ | Punjab Farmers vs Cows

ਕਿਸਾਨ ਬਹੁਤ ਮਿਹਨਤ ਨਾਲ ਫਸਲ ਦੀ ਬਿਜਾਈ ਕਰਦਾ ਹੈ ਪਰ ਪਰ ਉਸ ਲਈ ਫ਼ਸਲ ਦੀ ਰਾਖੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਵਾਰਾ ਪਸ਼ੂ ਉਨ੍ਹਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੰਦੇ ਹਨ।”ਕਿਸਾਨ ਅਵਾਰਾ ਪਸ਼ੂਆਂ ਤੋਂ ਇੰਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਮਜਬੂਰਨ ਉਹ ਕਈ ਵਾਰ ਸੜਕਾਂ ‘ਤੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ।ਹੈਰਾਨੀ ਦੀ ਗੱਲ ਇਹ ਹੈ ਕਿ ਸੜਕਾਂ ਅਤੇ ਖੇਤਾਂ ਵਿੱਚ ਤਬਾਹੀ ਮਚਾਉਣ ਵਾਲੇ ਪਸ਼ੂ ਖਾਸ ਤੌਰ ‘ਤੇ ਗਊਆਂ ਬਾਰੇ ਪੰਜਾਬ ਵਿੱਚ ਬਕਾਇਦਾ ਇਕ ਵੱਖਰਾ ਵਿਭਾਗ ਵੀ ਹੈ। ਇਸ ਦਾ ਨਾਮ ਹੈ ‘ਪੰਜਾਬ ਗਊ ਕਮਿਸ਼ਨ’।

ਵਿਭਾਗ ਦਾ ਮੁੱਖ ਕੰਮ ਹੈ ਅਵਾਰਾ ਘੁੰਮਦੀਆਂ ਗਊਆਂ ਦੀ ਸੰਭਾਲ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਇਹ ਸੜਕਾਂ ‘ਤੇ ਨਾ ਆਉਣ।

ਪੰਜਾਬ ਗਊ ਕਮਿਸ਼ਨ ਵਿਭਾਗ ਦੇ ਚੇਅਰਮੈਨ ਕੀਮਤੀ ਲਾਲ ਭਗਤ ਦੇ ਮੁਤਾਬਕ ਇਸ ਵਕਤ ਸੂਬੇ ਵਿੱਚ ਸੜਕਾਂ ‘ਤੇ ਅਵਾਰਾ ਘੁੰਮਦੀਆਂ ਗਊਆਂ ਦੀ ਗਿਣਤੀ 100,000 ਦੇ ਕਰੀਬ ਹੈ।ਗਊ ਕਮਿਸ਼ਨ ਕੋਲ ਸਿਫ਼ਰ ਬਜਟ
ਉਨ੍ਹਾਂ ਇਹ ਗੱਲ ਮੰਨੀ ਕਿ ਗਊਆਂ ਕਾਰਨ ਫਸਲਾਂ ਦੀ ਬਰਬਾਦੀ ਅਤੇ ਸੜਕੀ ਹਾਦਸੇ ਹੋ ਰਹੇ ਹਨ ਪਰ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਸਿਰ ਲੈਣ ਦੀ ਬਜਾਏ ਸੂਬਾ ਸਰਕਾਰ ‘ਤੇ ਸੁੱਟ ਦਿੱਤੀ।
Image result for ਗਊਆਂ
ਇਸ ਪਿੱਛੇ ਬਕਾਇਦਾ ਕੀਮਤੀ ਲਾਲ ਭਗਤ ਦੀਆਂ ਦਲੀਲਾਂ ਹਨ। ਚੇਅਰਮੈਨ ਨੇ ਬੀਬੀਸੀ ਨੂੰ ਦੱਸਿਆ ਕਿ ਉਹਨਾਂ ਕੋਲ ਇੱਕ ਰੁਪਏ ਦਾ ਵੀ ਬਜਟ ਨਹੀਂ ਹੈ।ਮੁਹਾਲੀ ਸਥਿਤ ਆਪਣੇ ਦਫ਼ਤਰ ਵਿੱਚ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ 9 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਮਿਸ਼ਨ ਦੇ ਮੁਲਾਜ਼ਮਾਂ ਅਤੇ ਮੈਂਬਰਾਂ ਨੂੰ ਤਨਖ਼ਾਹ ਅਤੇ ਮਾਣ ਭੱਤੇ ਨਹੀਂ ਮਿਲੇ।ਇੱਥੋਂ ਤੱਕ ਕਿ ਦਫ਼ਤਰ ਦੀਆਂ ਕਾਰਾਂ ਵਿੱਚ ਤੇਲ ਭਰਵਾਉਣ ਲਈ ਪੈਸੇ ਤੱਕ ਨਹੀਂ ਹਨ। ਪੰਜਾਬ ਗਊ ਕਮਿਸ਼ਨ ਸਾਬਕਾ ਅਕਾਲੀ ਬੀਜੇਪੀ ਸਰਕਾਰ ਵੱਲੋਂ ਕਾਇਮ ਕੀਤਾ ਗਿਆ ਸੀ।ਚੇਅਰਮੈਨ ਸਮੇਤ ਕਮਿਸ਼ਨ ਦੇ ਸੱਤ ਮੈਂਬਰ ਹਨ ਅਤੇ ਇਨ੍ਹਾਂ ਦੇ ਅਹੁਦੇ ਦੀ ਮਿਆਦ ਤਿੰਨ ਸਾਲ ਦੀ ਹੈ।Related image

ਪੰਜਾਬ ਪਸ਼ੂ ਪਾਲਣ ਵਿਭਾਗ ਦੇ ਅਹੁਦੇਦਾਰ ਹੀ ਇਸ ਦੇ ਮੈਂਬਰ ਹਨ ਅਤੇ ਇਸ ਦਾ ਹੈੱਡਕੁਆਟਰ ਮੁਹਾਲੀ ਸਥਿਤ ਜੰਗਲਾਤ ਮਹਿਕਮੇ ਦੇ ਕੰਪਲੈਕਸ ਵਿੱਚ ਹੈ।ਕਮਿਸ਼ਨ ਦਾ ਕੰਮ ਗਊਆਂ ਦੀ ਸੁਰੱਖਿਆ, ਦੇਖਭਾਲ ਅਤੇ ਪ੍ਰਬੰਧ ਨੂੰ ਯਕੀਨੀ ਬਣਾਉਣਾ ਹੈ।ਚੇਅਰਮੈਨ ਮੁਤਾਬਕ, “ਜੇਕਰ ਸੂਬਾ ਸਰਕਾਰ ਸਾਨੂੰ ਇਸੇ ਤਰੀਕੇ ਨਾਲ ਨਜ਼ਰਅੰਦਾਜ਼ ਕਰੇਗੀ ਤਾਂ ਅਸੀਂ ਕੀ ਕਰ ਸਕਦੇ ਹਾਂ।”ਭਾਜਪਾ ਦੇ ਸੂਬਾ ਜਨਰਲ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ, “ਮੌਜੂਦਾ ਸਰਕਾਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ ਕਿਉਂਕਿ ਹਿੰਦੂਆਂ ਪ੍ਰਤੀ ਉਸ ਦੀ ਸੋਚ ਤੰਗਦਿਲ ਹੈ।”

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.