ਇਸ ਦੁਨੀਆ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਰਾਜੇ ਮਹਾਰਾਜੇ ਹੋਏ ਤੇ ਉਹਨਾਂ ਵਿਚਕਾਰ ਆਪਣੇ ਰਾਜਾਂ ਦੇ ਵਿਸਥਾਰ ਨੂੰ ਲੈ ਕੇ ਕਈ ਜੰਗ। ਕਿਹਾ ਜਾ ਸਕਦਾ ਹੈ ਕਿ ਇਹ ਦੁਨੀਆ ਜੰਗ ਬਿਨਾ ਨਹੀਂ ਚਲ ਸਕਦੀ। ਅੱਜ ਦੇ ਜਮਾਨੇ ਵਿਚ ਵੀ ਹਰ ਦੇਸ਼ ਦੀ ਆਪਣੀ ਆਪਣੀ ਫੌਜ ਹੁੰਦੀ ਹੈ। ਹਰ ਫੌਜ ਵਿਚ ਅਜਿਹੇ ਯੋਧੇ ਹੁੰਦੇ ਹਨ ਜੋ ਕਿ ਬਹਾਦਰ,ਤੇਜ ਤਰਾਰ ਤੇ ਯੁੱਧਨੀਤੀ ਵਿਚ ਮਾਹਿਰ ਹੁੰਦੇ ਹਨ। ਅੱਜ ਅਸੀਂ ਦਸਾਂਗੇ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਉਹਨਾਂ ਬਹਾਦਰ ਸੂਰਮਿਆਂ ਬਾਰੇ ਜਿਨਾਂ ਦੀ ਬਹਾਦਰੀ ਤੇ ਤਾਕਤ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ। ਸਿੱਖ,ਮਰਾਠੇ,ਨਿੰਜਾ,ਸਪਾਰਟਨ ਵਰਗੀਆਂ ਕੌਮਾਂ ਜਿਨਾਂ ਨੇ ਇਤਿਹਾਸ ਦੇ ਪੰਨਿਆਂ ਤੇ ਆਪਣੀ ਬਹਾਦਰੀ ਦੇ ਸੁਨਿਹਰੀ ਕਾਰਨਾਮੇ ਲਿਖੇ।
ਗਲੈਡੀਏਟਰ- ਇਹ ਯੋਧੇ ਸ਼ਸ਼ਤਰਧਾਰੀ ਯੋਧੇ ਹੁੰਦੇ ਸਨ ਜੋ ਕਿ ਆਪਣੇ ਵਿਰੋਧੀ ਗਲੈਡੀਏਟਰ ਨਾਲ ਜਾਂ ਫਿਰ ਜੰਗਲੀ ਜਾਨਵਰਾਂ ਨਾਲ ਜਾਂ ਹਕੂਮਤ ਵਲੋਂ ਸਜ਼ਾਵਾਂ ਪ੍ਰਾਪਤ ਕੈਦੀਆਂ ਨਾਲ ਲੜਾਈ ਕਰਦੇ ਸਨ। ਰੋਮਨ ਸਾਮਰਾਜ ਸਮੇਂ ਇਹ ਗਲੈਡੀਏਟਰ ਰਾਜੇ ਦੇ ਸਾਹਮਣੇ ਅਤੇ ਬਾਕੀ ਦੀ ਪਰਜਾ ਸਾਹਮਣੇ ਲੜਾਈ ਦਾ ਪ੍ਰਦਰਸ਼ਨ ਕਰਦੇ ਸਨ। ਆਪਾਂ ਅਕਸਰ ਪੁਰਾਣੇ ਜਮਾਨੇ ਨਾਲ ਸਬੰਧਿਤ ਫ਼ਿਲਮਾਂ ਵਿਚ ਅਜਿਹਾ ਦੇਖਿਆ ਹੀ ਹੋਣਾ ਜਿਸ ਵਿਚ ਰਾਜਾ ਅਤੇ ਪਰਜਾ ਗੋਲ ਚੱਕਰ ਚ ਬੈਠਦੇ ਨੇ ਅਤੇ ਥੱਲੇ ਲੋਕ ਲੜਾਈ ਕਰਦੇ ਹਨ,ਇਹ ਲੜਾਈ ਦਾ ਪ੍ਰਦਰਸ਼ਨ ਕਰਨ ਵਾਲੇ ਲੋਕ ਗਲੈਡੀਏਟਰ ਹੀ ਹੁੰਦੇ ਸਨ।
ਸਪਾਰਟਨ-ਹਾਲੀਵੁੱਡ ਵਲੋਂ ਇੱਕ ਫਿਲਮ ਬਣਾਈ ਗਈ ਸੀ ਜਿਸਦਾ ਨਾਮ ਸੀ “300’। ਇਸ ਫਿਲਮ ਤੋਂ ਬਾਅਦ ਬਹੁਤ ਲੋਕ ਸਪਾਰਟਨ ਨਾਮ ਤੋਂ ਵਾਕਿਫ ਹੋ ਚੁੱਕੇ ਹਨ ਕਿਉਂਕਿ ਇਹ ਫਿਲਮ ਸਪਾਰਟਨ ਯੋਧਿਆਂ ਬਾਰੇ ਬਣਾਈ ਗਈ ਸੀ। ਸਪਾਰਟਨ ਵੀ ਸ਼ਸਤਰਧਾਰੀ ਹੁੰਦੇ ਸਨ ਇਹਨਾਂ ਦੀ ਜਿੰਦਗੀ ਜੰਗ ਤੋਂ ਸ਼ੁਰੂ ਹੋ ਕੇ ਜੰਗ ਤੇ ਹੀ ਖਤਮ ਹੁੰਦੀ ਸੀ। ਇਹਨਾਂ ਨੂੰ 8 ਸਾਲ ਦੀ ਉਮਰ ਤੋਂ ਹੀ ਹਥਿਆਰ ਸਿਖਲਾਈ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਇਥੋਂ ਤੱਕ ਕਿ ਸਪਾਰਟਨ ਕੌਮ ਦੀਆਂ ਔਰਤਾਂ ਵੀ ਬਹੁਤ ਬਹਾਦਰ ਹੁੰਦੀਆਂ ਸਨ। ਡਰਪੋਕ ਲੋਕਾਂ ਦੀ ਸਪਾਰਟਨ ਲੋਕਾਂ ਵਿਚ ਕੋਈ ਜਗਾਹ ਨਹੀਂ ਸੀ। ਕਰੀਬ 481 ਈਸਾ ਪੂਰਵ ਦੇ ਸਮੇਂ ਇੱਕ ਜੰਗ ਹੋਈ ਸੀ ਜਿਸ ਵਿਚ ਇਹ 300 ਸਪਾਰਟਨ ਲੋਕ ਯੂਨਾਨ ਦੀਆਂ ਫੌਜਾਂ ਨਾਲ ਲੜੇ ਸਨ ਤੇ ਹਾਲੀਵੁਡ ਨੇ ਵੀ ਓਸੇ ਕਹਾਣੀ ਤੇ 300 ਫਿਲਮ ਬਣਾਈ ਹੈ।
ਸਮੁਰਾਈ-ਇਹ ਲੋਕ ਜਪਾਨ ਦੇ ਯੋਧੇ ਸਨ। ਤਲਵਾਰਬਾਜ਼ੀ ਵਿਚ ਇਹਨਾਂ ਦਾ ਦੁਨੀਆ ਤੇ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਹਰ ਸਮੁਰਾਈ ਮਾਸਟਰ ਦੇ ਕੋਲ ਆਪਣੀ ਇੱਕ ਖਾਸ ਤਲਵਾਰ ਹੁੰਦੀ ਸੀ। ਇਹ ਲੋਕ ਕਿਸੇ ਸ਼ੋਂਕ ਜਾਂ ਖੇਡ ਵਜੋਂ ਲੜਾਈ ਨਹੀਂ ਸੀ ਕਰਦੇ ਇਹਨਾਂ ਦੀ ਲੜਾਈ ਹਮੇਸ਼ਾ ਆਪਣੇ ਆਤਮ ਸਨਮਾਨ ਅਤੇ ਕਿਸੇ ਖਾਸ ਮਕਸਦ ਲਈ ਹੀ ਹੁੰਦੀ ਸੀ। ਇੱਕ ਸਮੁਰਾਈ ਯੋਧੇ ਲਈ ਉਸਦਾ ਆਤਮ ਸਨਮਾਨ ਹੀ ਸਭ ਕੁਝ ਹੁੰਦਾ ਸੀ। ਆਪਣੇ ਆਤਮ ਸਨਮਾਨ ਦੀ ਬਹਾਲੀ ਖਾਤਿਰ ਜੇ ਉਹਨਾਂ ਨੂੰ ਖੁਦ ਨੂੰ ਵੀ ਕਤਲ ਕਰਨਾ ਪੈਂਦਾ ਤਾਂ ਵੀ ਉਹ ਇਸ ਵਿਚ ਪਿੱਛੇ ਨਹੀਂ ਸੀ ਹਟਦੇ। ਤੁਸੀਂ ਜੇਕਰ ਫ਼ਿਲਮਾਂ ਦੇ ਸ਼ੋਕੀਨ ਹੋ ਤਾਂ ਤੁਸੀਂ ਕਈ ਜਾਪਾਨੀ ਤੇ ਚੀਨੀ ਫ਼ਿਲਮਾਂ ਵਿਚ ਅਜਿਹੇ ਸਮੁਰਾਈ ਪਾਤਰਾਂ ਨੂੰ ਜਰੂਰ ਦੇਖਿਆ ਹੋਣਾ।
ਨਿੰਜਾ- ਇਹ ਯੋਧੇ ਵੀ ਮੂਲ ਰੂਪ ਵਿਚ ਜਾਪਾਨੀ ਸਨ। ਇਹਨਾਂ ਨੂੰ ਯੁੱਧ ਕਲਾ ਵਿਚ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਹਨਾਂ ਦੀ ਯੁੱਧ ਸ਼ੈਲੀ ਹਰ ਤਰਾਂ ਦੀ ਯੁੱਧ ਸ਼ੈਲੀ ਦਾ ਮਿਸ਼ਰਣ ਹੁੰਦੀ ਹੈ। ਨਿੰਜਾ ਯੋਧੇ ਸਭ ਤੋਂ ਤੇਜ ਅਤੇ ਸ਼ਾਤਿਰ ਸ਼ਿਕਾਰੀ ਦੇ ਭੇਸ ਵਾਲੇ ਹੁੰਦੇ ਹਨ। ਨਿੰਜਾ ਯੋਧਿਆਂ ਨੂੰ ਦੁਸ਼ਮਣ ਨੂੰ ਚੁੱਪ ਚਪੀਤੇ ਖਤਮ ਕਰਨ ਲਈ ਵਰਤਿਆ ਜਾਂਦਾ ਸੀ। ਨਿੰਜਾ ਸਿਰਫ ਜੰਗ ਕਰਨ ਦੇ ਤਰੀਕੇ ਦੇ ਹੀ ਮਾਹਿਰ ਨਹੀਂ ਸਨ ਹੁੰਦੇ ਸਗੋਂ ਹਥਿਆਰ ਚਲਾਉਣ ਵਿਚ ਵੀ ਬਹੁਤ ਮਾਹਿਰ ਸਨ। ਇਹਨਾਂ ਨੂੰ ਵੀ ਤੁਸੀਂ ਕਈ ਫ਼ਿਲਮਾਂ ਵਿਚ ਵੇਖਿਆ ਹੋਵੇਗਾ।
ਮਰਾਠਾ-ਮਰਾਠੇ, ਭਾਰਤ ਦੀ ਪੱਛਮੀ ਦੱਖਣੀ ਪਠਾਰ (ਮੌਜੂਦ ਮਹਾਰਾਸ਼ਟਰ) ਤੋਂ ਹਿੰਦੂ ਲੜਾਕੂ ਗਰੁੱਪ ਹਨ, ਜਿਨ੍ਹਾਂ ਨੇ ਬੀਜਾਪੁਰ ਦੇ ਬਾਦਸ਼ਾਹ ਆਦਿਲ ਸ਼ਾਹ ਤੇ ਮੁਗ਼ਲੀਆ ਸਲਤਨਤ ਦੇ ਸ਼ਹਿਨਸ਼ਾਹ ਔਰੰਗਜ਼ੇਬ ਨਾਲ਼ ਲੰਬੇ ਚਿਰ ਤੱਕ ਗੁਰੀਲਾ ਜੰਗ ਦੇ ਬਾਅਦ ਮੁਕਾਮੀ ਰਾਜਾ ਸ਼ਿਵਾਜੀ ਨੇ 1674 ਵਿੱਚ ਇਕ ਆਜ਼ਾਦ ਮਰੱਹਟਾ ਬਾਦਸ਼ਾਹਤ ਦੀ ਨੀਂਹ ਰੱਖੀ ਤੇ ਰਾਏਗੜ੍ਹ ਨੂੰ ਅਪਣੀ ਰਾਜਧਾਨੀ ਬਣਾਇਆ। ਇਹ ਭਾਰਤ ਦੇ ਬਹੁਤ ਵੀਰ ਲੜਾਕੇ ਮੰਨੇ ਜਾਂਦੇ ਹਨ। ਇਹ ਗੁਰੀਲਾ ਯੁੱਧ ਤਕਨੀਕ ਦੇ ਮਾਹਿਰ ਹੁੰਦੇ ਹਨ।
ਸਿੱਖ- ਇਹ ਸ਼ਬਦ ਸੁਣਕੇ ਹੀ ਸਾਹਮਣੇ ਇੱਕ ਸ਼ਸ਼ਤਰਧਾਰੀ,ਸਾਬਤ ਸੂਰਤ,ਸੰਪੂਰਨ ਮਨੁੱਖ ਦੀ ਛਵੀ ਆ ਜਾਂਦੀ ਹੈ ਜਿਸਦੇ ਸਿਰ ਤੇ ਸਜਾਇਆ ਦੁਮਾਲਾ ਜਾਂ ਦਸਤਾਰ ਇਸਨੂੰ ਲੱਖਾਂ ਵਿਚ ਵੀ ਵੱਖਰੀ ਦਿੱਖ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਸਤੋਂ ਬਾਅਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾ ਕੇ ਸਿੱਖ ਨੂੰ ਸਿੰਘ ਦਾ ਰੂਪ ਦੇ ਕੇ ਸੰਤ ਦੇ ਨਾਲ ਸਿਪਾਹੀ ਵੀ ਬਣਾਇਆ। ਸਿੱਖਾਂ ਦੀ ਬਹਾਦਰੀ ਦਾ ਲੋਹਾ ਅੰਗਰੇਜ ਵੀ ਮੰਨਦੇ ਹਨ। ਸਿੱਖ ਜਿਥੇ ਆਪਣੇ ਰਾਜ ਲਈ ਲੜੇ ਓਥੇ ਹੀ ਸਿੱਖਾਂ ਨੇ ਅੰਗਰੇਜਾਂ ਸਮੇਤ ਹੋਰਨਾਂ ਕੌਮਾਂ ਵਲੋਂ ਵੀ ਲੜਾਈਆਂ ਲੜੀਆਂ। ਅੱਜ ਵੀ ਬਹੁਤ ਸਾਰੇ ਮੁਲਕਾਂ ਦੀ ਫੌਜ ਵਿਚ ਸਿੱਖ ਫੌਜ ਨੂੰ ਵੱਖਰੇ ਰੂਪ ਵਿਚ ਮਾਨਤਾ ਮਿਲੀ ਹੋਈ ਹੈ।
ਸੋ ਇਹ ਸੀ ਵੱਖੋ ਵੱਖ ਕੌਮਾਂ ਦੇ ਬਹਾਦਰ ਯੋਧਿਆਂ ਬਾਰੇ ਮੁਢਲੀ ਜਾਣਕਾਰੀ ਜਿਨ੍ਹਾਂ ਨੂੰ ਦੁਨੀਆ ਤੇ ਸੂਰਮਤਾਈ ਕਰਕੇ ਜਾਣਿਆ ਜਾਂਦਾ ਹੈ। ਬਾਕੀ ਜੇਕਰ ਤੁਸੀਂ ਵੀ ਕਿਸੇ ਹੋਰ ਬਹਾਦਰ ਲੜਾਕੂ ਕੌਮ ਬਾਰੇ ਜਾਣਦੇ ਹੋ ਜੋ ਇਸ ਸੂਚੀ ਵਿਚ ਸ਼ਾਮਿਲ ਹੋ ਸਕਦੀ ਹੈ ਤਾਂ ਜਰੂਰ ਦੱਸਿਓ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …