ਸਰਸੇ ਵਾਲੇ ਦੇ ਚੇਲੇ ਨੇ ਦੇਖੋ ਕਿੰਨੀ ਗੰਦੀ ਸ਼ਬਦਾਵਲੀ ਬੋਲੀ ਸਭ ਹੱਦਾਂ ਕੀਤੀਆਂਂ ਪਾਰ | Surkhab TV

ਸਿੱਖ ਧਰਮ : ਦੁਨੀਆਂ ਦੇ ਪ੍ਰਮੁਖ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਇਸ ਦੇ ਮੂਲ ਸਿਧਾਂਤਾਂ ਅਨੁਸਾਰ ਪੂਰੇ ਤੌਰ ਤੇ ਇਕੇਸ਼ਵਰਵਾਦੀ ਧਰਮ ਹੈ । ਇਸ ਦਾ ਜਨਮ ਪੰਜਾਬ ਵਿਚ ਗੁਰੂ ਨਾਨਕ ( 1469-1539 ) ਦੇ ਇਲਹਾਮ ( ਅਗੰਮੀ ਗਿਆਨ ) ਨਾਲ ਹੋਇਆ । ਭਾਵੇਂ ਸ਼ਬਦਾਵਲੀ ਪੱਖੋਂ ਅਤੇ ਕੁਝ ਇਕ ਦਾਰਸ਼ਨਿਕ ਧਾਰਨਾਵਾਂ ਦੇ ਪੱਖੋਂ ਬਾਕੀ ਭਾਰਤ ਵਿਚ ਪੈਦਾ ਹੋਏ ਧਰਮਾਂ ਅਤੇ ਇਸਲਾਮ ਦੇ ਇਹ ਕਾਫੀ ਨੇੜੇ ਹੈ ਪਰੰਤੂ ਆਪਣੇ ਪ੍ਰਮੁਖ ਸਿਧਾਂਤਾਂ ਦੇ ਪੱਖੋਂ ਇਹ ਇਕ ਨਿਵੇਕਲਾ ਅਤੇ ਸੁਤੰਤਰ ਧਰਮ ਹੈ ।

ਸਿੱਖ ਧਰਮ ਦੇ ਨਿਵੇਕਲੇਪਨ ਦਾ ਸਪਸ਼ਟ ਰੂਪ ਅਰੰਭ ਤੋਂ ਹੀ ਗੁਰੂ ਨਾਨਕ ਬਾਣੀ ਵਿਚ ਪ੍ਰਗਟ ਹੋਇਆ ਹੈ । ਬਾਣੀ ਕੋਈ ਤਰਤੀਬਵਾਰ ਤਿਆਰ ਕੀਤਾ ਹੋਇਆ ਨਿਬੰਧ ਨਹੀਂ , ਸਗੋਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰੂ ਨਾਨਕ ਦੀ ਬਾਣੀ ਵਿਚ ਇਹ ਨਿਵੇਕਲਾਪਨ ਵੱਖ-ਵੱਖ ਥਾਵਾਂ ਤੇ ਉਪਲਬਧ ਹੈ ਅਤੇ ਇਸੇ ਵਿਚਾਰ ਨੂੰ ਬਾਕੀ ਨੌਂ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਰਚਨਾਵਾਂ ਭਾਵ ਬਾਣੀ ਰਾਹੀਂ ਉਜਾਗਰ ਕੀਤਾ ਗਿਆ ਹੈ , ਅਤੇ ਸੋਲ੍ਹਵੀਂ ਸਦੀ ਦੇ ਅਖੀਰ ਤਥਾ ਸਤਾਰ੍ਹਵੀਂ ਸਦੀ ਦੇ ਅਰੰਭ ਦੇ ਸਿੱਖ ਵਿਦਵਾਨਾਂ ਦੀਆਂ ਵਿਆਖਿਆਤਮਿਕ ਰਚਨਾਵਾਂ ਵਿਚ ਇਸਦਾ ਵਰਨਨ ਉਪਲਬਧ ਹੈ । ਸਿੱਖ ਧਰਮ ਇਕ ਦਾਰਸ਼ਨਿਕ ਪੱਧਤੀ ਹੀ ਨਹੀਂ ਹੈ ਇਸਦਾ ਆਪਣਾ ਇਕ ਵੱਖਰਾ ਜੀਵਨ ਢੰਗ ਅਤੇ ਸਭਿਆਚਾਰਿਕ ਜੀਵਨ ਸ਼ੈਲੀ ਹੈ ਜੋ ਸ਼ਬਦ ‘ ਸਿੱਖ ਪੰਥ` ਤੋਂ ਪ੍ਰਗਟ ਹੁੰਦੀ ਹੈ ।
Image result for ਸਿੱਖ
ਵਿਓਤਪੱਤੀ ਪਖੋਂ ਸਿੱਖ ਸ਼ਬਦ ਸੰਸਕ੍ਰਿਤ ਸ਼ਿਸ਼ਯ ਤੋਂ ਨਿਕਲਿਆ ਹੈ ਜੋ ‘ ਸ਼ਿਸ` ਜਾਂ ਸ਼ਾਸ` ਤੋਂ ਬਣਿਆ ਹੈ ਜਿਸਦਾ ਅਰਥ ਹੈ ਠੀਕ , ਸ਼ੁੱਧ , ਠੀਕ ਕਰਨਾ , ਗਿਆਨ ਪ੍ਰਦਾਨ ਕਰਨਾ , ਅਤੇ ਆਦੇਸ਼ ਦੇਣਾ । ਪਾਲੀ ਭਾਸ਼ਾ ਵਿਚ ਸ਼ਿਸ਼ਯ ( ਇਕ ਵਿਦਿਆਰਥੀ , ਵਿਦਵਾਨ , ਅਤੇ ਅਨੁਯਾਈ ) ਸਿੱਸ ਅਤੇ ਪਿਛੋਂ ਜਾ ਕੇ ‘ ਸੇਖ` ਜਾਂ ਸੇੱਖਾ ਬਣ ਗਿਆ ਜਿਸਦਾ ਅਰਥ ਹੈ ਵਿਦਿਆਰਥੀ ਜਾਂ ਧਾਰਮਿਕ ਸਿਧਾਂਤਾਂ ਵਿਚ ਸਿਖਾਂਦਰੂ ( ਸੰਸਕ੍ਰਿਤ ਸ਼ਿਕਸ਼ਾ ਅਤੇ ਪਾਲੀ ਵਿਚ ਸਿੱਖਾ ) । ਪੰਜਾਬੀ ਵਿਚ ਇਹ ਸ਼ਬਦ ਸਿੱਖ ਹੈ ਜੋ ਹੁਣ ਸੰਸਾਰ ਪੱਧਰ ਤੇ ਗੁਰੂ ਨਾਨਕ ਦੇਵ ਜੀ ਦੇ ਅਤੇ ਉਹਨਾਂ ਦੇ ਨੌ ਗੱਦੀਨਸ਼ੀਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਦੇ ਅਨੁਯਾਈਆਂ ਵਜੋਂ ਜਾਣੇ ਜਾਂਦੇ ਹਨ । ਇਸ ਤਰ੍ਹਾਂ ਇਹਨਾਂ ਦੇ ਮੰਨਣ ਵਾਲੇ ਧਰਮ ਨੂੰ ‘ ਸਿੱਖ ਧਰਮ` ਕਿਹਾ ਜਾਂਦਾ ਹੈ । ਸਿੱਖ ਸੰਸਾਰ ਵਿਚ ਹਰ ਥਾਂ ਫ਼ੈਲੇ ਹੋਏ ਹਨ ਅਤੇ ਇਹ ਵਿਸ਼ੇਸ਼ ਕਰਕੇ ਉੱਤਰੀ ਭਾਰਤ ਵਿਚ ਕਾਫ਼ੀ ਗਿਣਤੀ ਵਿਚ ਵੱਸੇ ਹੋਏ ਹਨ । 1991 ਦੀ ਜਨ ਗਣਨਾ ਅਨੁਸਾਰ ਭਾਰਤ ਵਿਚ ਸਿੱਖਾਂ ਦੀ ਕੁੱਲ ਗਿਣਤੀ ਇਕ ਕਰੋੜ ਸੱਤਰ ਲੱਖ ਹੈ ਜਿਸ ਵਿਚੋਂ 85 ਪ੍ਰਤੀਸ਼ਤ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਵਿਚ ਰਹਿੰਦੇ ਹਨ ਜਿਹੜਾ 1966 ਤਕ ਇਕ ਹੀ ਸੂਬਾ ਸੀ ਜਿਸ ਨੂੰ ਪੰਜਾਬ ਕਹਿੰਦੇ ਸਨ । ਪੰਜਾਬ ਦੇ ਮੌਜੂਦਾ ਰਾਜ ਅੰਦਰ ਜਿਸ ਵਿਚ ਇਹ ਇਕ ਕਰੋੜ ਵੀਹ ਲੱਖ ਹਨ ਇਹ 62.95 ਪ੍ਰਤੀਸ਼ਤ ਦੀ ਗਿਣਤੀ ਵਿਚ ਮੌਜੂਦ ਹਨ ।
Image result for ਸਿੱਖ ਧਰਮ
ਸਿੱਖ ਧਰਮ ਵਿਚ ਸਭ ਤੋਂ ਪਹਿਲੀ ਤਾਰੀਖ਼ 1469 ਉਹ ਸਾਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ । ਉਹਨਾਂ ਦੇ ਪਰੰਪਰਾਗਤ ਜੀਵਨ ਬਿਰਤਾਂਤ ਜਨਮ ਸਾਖੀਆਂ ਮੁਤਾਬਿਕ , ਗੁਰੂ ਜੀ ਬਚਪਨ ਤੋਂ ਹੀ ਚਿੰਤਨਸ਼ੀਲ ਸਨ ਅਤੇ ਵੱਖ-ਵੱਖ ਫਿਰਕਿਆਂ ਦੇ ਸਾਧੂ ਸੰਤਾਂ ਦੀ ਸੰਗਤ ਕਰਨੀ ਪਸੰਦ ਕਰਦੇ ਸਨ । ਪੰਦਰ੍ਹਵੀਂ ਸਦੀ ਦੇ ਅੰਤ ਵਿਚ ਜਦੋਂ ਇਹਨਾਂ ਨੂੰ ਪਰਮਾਤਮਾ ਦੀ ਰਹਸਾਤਮਿਕ ਅਨੁਭੂਤੀ ਹੋਈ ਤਾਂ ਉਸ ਵੇਲੇ ਤਕ ਆਪ ਜੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਦੋ ਪੁੱਤਰਾਂ ਨੇ ਆਪ ਜੀ ਦੇ ਘਰ ਜਨਮ ਲਿਆ ਹੋਇਆ ਸੀ । ਇਸ ਪਰਮਾਤਮਾ ਨੂੰ ਆਪ ਨਿਰੰਕਾਰ ਕਹਿੰਦੇ ਸਨ । ਇਸ ਪਿੱਛੋਂ ਇਹਨਾਂ ਨੂੰ ਜਿਸ ‘ ਸ਼ਬਦ` ਦਾ ਗਿਆਨ ਹੋਇਆ ਸੀ ਉਸ ਦਾ ਪ੍ਰਚਾਰ ਕਰਨ ਲਈ ਇਹ ਦੂਰ ਦੁਰਾਡੇ ਦੇਸਾਂ ਵਿਚ ਗਏ ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.