ਹਜ਼ਾਰਾਂ ਲੋਕਾਂ ਸਾਹਮਣੇ ਸੰਨੀ ਦਿਓਲ ਨਾਲ ਟਰੱਕ ‘ਤੇ ਚੜ੍ਹ ਮਹਿਲਾ ਨੇ ਕੀਤੀ KISS..

ਗੁਰਦਾਸਪੁਰ: ਉੱਘੇ ਬਾਲੀਵੁੱਡ ਅਦਾਕਾਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਬਟਾਲੇ ਵਿੱਚ ਜੱਗੋ ਤੇਰ੍ਹਵੀਂ ਹੋ ਗਈ। ਦਰਅਸਲ, ਉਹ ਬਟਾਲਾ ਵਿੱਚ ਰੋਡ ਸ਼ੋਅ ਕੱਢ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਮਹਿਲਾ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਹਜ਼ਾਰਾਂ ਲੋਕਾਂ ਸਾਹਮਣੇ ਕਰ ਦਿੱਤਾ।woman kissed Sunny Deol in road show in batala gurdaspur
ਇੱਥੇ ਰੋਡ ਸ਼ੋਅ ਦੌਰਾਨ ਇੱਕ ਔਰਤ ਨੇ ਸੰਨੀ ਦੀ ਗੱਲ੍ਹ ‘ਤੇ ਸਾਰੇ ਸਰੇ ਬਾਜ਼ਾਰ ਚੁੰਮਣ ਕਰ ਲਿਆ। ਔਰਤ ਵੱਲੋਂ ਸੰਨੀ ਦਿਓਲ ਨਾਲ ਕੀਤੀ ਗਈ ਇਸ ਹਰਕਤ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਕਤ ਔਰਤ ਪਹਿਲਾਂ ਤਾਂ ਸੰਨੀ ਦਿਓਲ ਦੇ ਟਰੱਕ ‘ਤੇ ਚੜ੍ਹਦੀ ਹੈ। ਸੰਨੀ ਵੀ ਉਸ ਦਾ ਹੱਥ ਫੜ ਕੇ ਉੱਪਰ ਚੜ੍ਹਾਉਂਦੇ ਹਨ। ਫਿਰ ਸੰਨੀ ਨੂੰ ਮਿਲਣ ਦੇ ਬਹਾਨੇ ਆਈ ਇਹ ਔਰਤ ਉਸ ਦੇ ਕਰੀਬ ਜਾਂਦੀ ਹੈ ਅਤੇ ਹਜ਼ਾਰਾਂ ਲੋਕਾਂ ਸਾਹਮਣੇ ਸੰਨੀ ਦੀ ਪੱਪੀ ਲੈ ਲੈਂਦੀ ਹੈ। ਇਸ ਮੌਕੇ ਸੰਨੀ ਦਿਓਲ ਦੇ ਨਾਲ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਤੇ ਬਟਾਲਾ ਭਾਜਪਾ ਆਗੂ ਰਕੇਸ਼ ਭਾਟੀਆ ਸਮੇਤ ਹੋਰ ਕਈ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।woman kissed Sunny Deol in road show in batala gurdaspur
ਇਸ ‘ਘਟਨਾ’ ਮਗਰੋਂ ਸੰਨੀ ਦਿਓਲ ਸ਼ਾਂਤ ਹੀ ਰਹਿੰਦੇ ਹਨ ਅਤੇ ਉਸ ਔਰਤ ਦੀ ਬਾਂਹ ਫੜ ਕੇ ਟਰੱਕ ਤੋਂ ਹੇਠਾਂ ਉਤਾਰਦੇ ਹਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਦੇ ਪਿਆਰ ‘ਤੇ ਸੰਨੀ ਦੇ ਨਾਲ ਆਏ ਸਿਆਸੀ ਲੀਡਰ ਖੁਸ਼ ਵੀ ਹੁੰਦੇ ਹਨ ਤੇ ਕਈ ਤਾੜੀਆਂ ਵੀ ਮਾਰਦੇ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.