ਪੰਜਾਬ ਦੇ ਅਨੇਕਾਂ ਵਿਵਾਦਿਤ ਡੇਰਿਆਂ ਵਿੱਚੋਂ ਇੱਕ ਨਕੋਦਰ ਸਥਿਤ ਡੇਰਾ ਮੁਰਾਦ ਸ਼ਾਹ ਵੱਲੋਂ ਗੁਰਬਾਣੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਡੇਰੇ ਵੱਲੋਂ ਲਾਡੀ ਸ਼ਾਹ ਦੇ 11ਵੇਂ ਉਰਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਜਿਸ ਸਟੇਜ ‘ਤੇ ਗਾਉਣ ਵਾਲੇ ਗੀਤ ਗਾ ਰਹੇ ਸਨ ਉਸ ਸਟੇਜ ਪਿੱਛੇ ਲੱਗੇ ਵੱਡੇ ਫਲੈਕਸ ਬੋਰਡ ‘ਤੇ ਲਾਡੀ ਸ਼ਾਹ ਅਤੇ ਮੁਰਾਦ ਸ਼ਾਹ ਦੀਆਂ ਤਸਵੀਰਾਂ ਨਾਲ ਗੁਰਬਾਣੀ ਦਾ ਸ਼ਬਦ “ਤੁਮ ਕਰਹੁ ਦਇਆ ਮੇਰੇ ਸਾਈ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ॥” ਲਿਖਿਆ ਗਿਆ ਸੀ।
ਇਸ ਸਬੰਧੀ ਇਤਰਾਜ਼ ਪ੍ਰਗਟ ਕਰਦਿਆਂ ਸਿੱਖ ਵਿਦਿਆਰਥੀ ਸੁਰਿੰਦਰ ਸਿੰਘ ਇਬਾਦਤੀ ਨੇ ਆਪਣੀ ਫੇਸਬੁੱਕ ‘ਤੇ ਲਿਖਿਆ:ਕੱਲ੍ਹ ਰਾਤ ਜਦੋਂ ਮੈਂ Youtube ਖੋਲ੍ਹੀ ਤਾਂ ਉੱਪਰ ਹੀ ਨਕੋਦਰ ਆਲੇ ਡੇਰੇ ਤੋਂ Live Video ਦੇਖੀ, ਮੈਂ ਸੋਚਿਆ ਦੇਖਦਾ ਹਾਂ ਕਿ ਕੀ ਹੋ ਰਿਹਾ ਡੇਰੇ ਵਿੱਚ…ਜਿਸ ਕਾਰਣ ਮੈਂ ਓਹ ਵੀਡੀਓ ਚਲਾਈ । ਜਦੋਂ ਵੀਡੀਓ ਚਲਾਈ ਤਾਂ ਮੇਰੇ ਮਨ ਨੂੰ ਬਹੁਤ ਧੱਕਾ ਲੱਗਿਆ, ਇਨ੍ਹਾ ਦੀ ਸਟੇਜ ਤੇ ਵੱਡ ਆਕਾਰੀ ਫਲੈਕਸ ਲੱਗੀ ਸੀ ਜਿੱਥੇ ਇਸ ਡੇਰੇ ਦੇ ਮੁਰਾਦ ਸ਼ਾਹ ਤੇ ਲਾਡੀ ਸ਼ਾਹ ਦੀ ਤਸਵੀਰ ਦੇ ਨਾਲ ਪਾਵਨ ਗੁਰਬਾਣੀ ਦੀ ਪੰਕਤੀ “ਤੁਮ੍ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥” ਦਾ ਨਿਰਾਦਰ ਕੀਤਾ ਹੋਇਆ ਸੀ । ਐਸ ਡੇਰੇ ਤੇ ਜਾਣ ਵਾਲੇ ਲੋਕਾਂ ਦੇ ਸੁਲਫੇ ਪੀਣ ਵਾਲੇ ਸਾਂਈ ਹੋਣਗੇ ਪਰ ਗੁਰਬਾਣੀ ਦਾ ਇਨ੍ਹਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀ ਹੈ, ਇਹ ਗੁਰਬਾਣੀ ਦੀ ਘੋਰ ਬੇਅਦਬੀ ਹੈ । ਪਹਿਲਾ ਸਰਸੇ ਆਲੇ ਬਲਾਤਕਾਰੀ ਸਾਧ ਨਾਲ ਪਾਵਨ ਗੁਰਬਾਣੀ ਦੀ ਪੰਕਤੀ “ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ” ਜੋੜਿਆ ਜਾਂਦਾ ਰਿਹਾ ਹੈ । ਐਸ ਤਰ੍ਹਾਂ ਦੀ ਹਰਕਤਾਂ ਹਰ ਗੁਰੂ ਦੇ ਸਿੱਖ ਨੂੰ ਵਲੂੰਧਰ ਵਾਲੀਆ ਹਨ । ਇਨ੍ਹਾਂ ਮੁਰਾਦ ਸ਼ਾਹ ਦੇ ਡੇਰੇ ਵਾਲਿਆ ਤੇ ਅਕਾਲ ਤਖ਼ਤ ਤੋਂ ਕਾਰਵਾਈ ਹੋਣੀ ਚਾਹੀਦੀ, ਇਹ ਕੋਈ ਛੋਟੀ ਗੱਲ ਨਹੀ ਹੈ । ਐਸ ਤਰ੍ਹਾ ਗੁਰਬਾਣੀ ਦਾ ਨਿਰਾਦਰ ਅਸੀਂ ਨਹੀ ਦੇਖ ਸਕਦੇ, ਸਮੁੱਚੇ ਸਿੱਖ ਜਗਤ ਨੂੰ ਇਸ ਬੇਅਦਬੀ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ । ਇਹ ਚਾਹੇ ਬੀੜ੍ਹੀਆਂ ਪੀਣ ਚਾਹੇ ਸੁਲਫੇ ਲਾਉਣ ਸਾਨੂੰ ਕੋਈ ਲੈਣਾ ਦੇਣਾ ਨਹੀ ਪਰ ਗੁਰਬਾਣੀ ਦਾ ਐਸ ਤਰ੍ਹਾਂ ਨਿਰਾਦਰ ਕੋਈ ਵੀ ਸਿੱਖ ਨਹੀਂ ਝੱਲੇਗਾ, ਡੇਰੇ ਦੇ ਪ੍ਰਬੰਧਕਾਂ ਨੂੰ ਇਸ ਨਿਰਾਦਰ ਲਈ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਇਸ ਡੇਰੇ ਦੇ ਪ੍ਰਬੰਧਕ ਜਿਹਨਾਂ ਨੂੰ ਡੇਰੇ ਨਾਲ ਜੁੜੇ ਲੋਕ ਸਾਂਈ ਕਹਿੰਦੇ ਹਨ ਉਹ ਸ਼ਰੇਆਮ ਨਸ਼ੇ ਦਾ ਸੇਵਨ ਕਰਦੇ ਦੇਖੇ ਜਾ ਸਕਦੇ ਹਨ। ਇਸ ਡੇਰੇ ਦੀ ਸਟੇਜ ‘ਤੇ ਪੰਜਾਬੀ ਗੀਤ ਗਾਉਣ ਵਾਲੇ ਕਈ ਕਲਾਕਾਰ ਇਹਨਾਂ ਪ੍ਰਬੰਧਕਾਂ ਦੀਆਂ ਸਿਫਤਾਂ ਦੇ ਪੁਲ ਬੰਨਦੇ ਹਨ। ਬੀਤੇ ਦਿਨੀਂ ਹੋਏ ਪ੍ਰੋਗਰਾਮ ਵਿੱਚ ਵੀ ਕਈ ਨਾਮੀਂ ਗਾਇਕ ਇਸ ਸਟੇਜ ਤੋਂ ਗੀਤ ਗਾ ਕੇ ਗਏ ਹਨ। ਸੋ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ਬਾਬਤ ਕਿ ਐਕਸ਼ਨ ਲੈਂਦੀ ਹੈ ??
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …