1947 ਵਿਚ ਦੁਨੀਆ ਦੀ ਜਰਖੇਜ਼ ਧਰਤੀ ਪੰਜਾਬ ਨੂੰ ਵੰਡ ਕੇ ਇਸਦੇ ਦੋ ਟੋਟੇ ਕਰ ਦਿੱਤੇ ਗਏ। ਇੱਕ ਹਿੱਸਾ ਭਾਰਤ ਦੇ ਕਬਜ਼ੇ ਹੇਠ ਆਗਿਆ ਤੇ ਦੂਜਾ ਹਿੱਸਾ ਪਾਕਿਸਤਾਨ ਦੇ ਕਬਜ਼ੇ ਹੇਠ ਚਲਾ ਗਿਆ। ਗੱਲ ਇਥੇ ਹੀ ਨਹੀਂ ਮੁੱਕੀ,ਭਾਰਤੀ ਕਬਜ਼ੇ ਹੇਠਲੇ ਪੰਜਾਬ ਨੂੰ ਫਿਰ ਵੰਡ ਕੇ ਇਸ ਚੋਂ ਹਰਿਆਣਾ,ਹਿਮਾਚਲ ਬਣਾ ਦਿੱਤੇ ਗਏ ਤੇ ਪੰਜਾਬ ਦੇ ਕੁਝ ਹਿੱਸੇ ਜੰਮੂ ਕਸ਼ਮੀਰ ਤੇ ਰਾਜਸਥਾਨ ਨੂੰ ਵੀ ਦੇ ਦਿੱਤੇ ਗਏ। ਪੰਜਾਬ ਦੀ ਰਾਜਧਾਨੀ ਖੋਹ ਕੇ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਬਣਾਕੇ ਫਿਰ ਪੰਜਾਬ ਨਾਲ ਧ੍ਰੋਹ ਕਮਾਇਆ ਗਿਆ। ਇਹ ਤਾਂ ਸੀ ਭਾਰਤੀ ਕਬਜ਼ੇ ਹੇਠਲੇ ਪੰਜਾਬ ਦੀ ਗੱਲ ਜਿਸਨੂੰ ਚੜ੍ਹਦਾ ਪੰਜਾਬ ਕਿਹਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਲਹਿੰਦੇ ਪੰਜਾਬ ਦੀ ਜੋ ਕਿ ਪਾਕਿਸਤਾਨ ਵਿਚ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਲਹਿੰਦੇ ਪੰਜਾਬ ਨੂੰ ਵੰਡ ਕੇ ਇੱਕ ਨਵਾਂ ਦੱਖਣੀ ਪੰਜਾਬ ਬਣਾਉਣ ਦੀ ਯੋਜਨਾ ਉੱਤੇ ਅੱਗੇ ਵਧ ਰਹੀ ਹੈ ਤੇ ਇਸ ਦੇ ਲਈ ਨੈਸ਼ਨਲ ਅਸੈਂਬਲੀ ਵਿੱਚ ਇਕ ਨਵਾਂ ਬਿੱਲ ਲਿਆਂਦਾ ਜਾਵੇਗਾ। ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ ਬਲੋਚਿਸਤਾਨ ਤੋਂ ਬਾਅਦ ਪੰਜਾਬ ਦੂਸਰਾ ਸਭ ਤੋਂ ਵੱਡਾ ਸੂਬਾ ਹੈ ਤੇ ਇਹ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਦੇਸ਼ ਦੀ ਸਿਆਸਤ ਦੇ ਪੱਖੋਂ ਪ੍ਰਭਾਵਸ਼ਾਲੀ ਰਾਜ ਮੰਨਿਆ ਜਾਂਦਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ 2018 ਦੀਆਂ ਚੋਣਾਂ ਵਿੱਚ ਪੰਜਾਬ ਨੂੰ ਵੰਡ ਕੇ ਦੱਖਣੀ ਪੰਜਾਬ ਦਾ ਇੱਕ ਨਵਾਂ ਸੂਬਾ ਬਣਾਉਣ ਦਾ ਵਾਅਦਾ ਕੀਤਾ ਹੈ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਪੰਜਾਬ ਦੇ ਮੁਲਤਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੱਖਣੀ ਪੰਜਾਬ ਵਿੱਚ ਮੁਲਤਾਨ, ਬਹਾਵਲਪੁਰ ਅਤੇ ਡੇਰਾ ਗਾਜ਼ੀ ਖਾਨ ਜ਼ਿਲੇ ਪਾਏ ਜਾਣਗੇ ਤੇ ਪੰਜਾਬ ਅਸੈਂਬਲੀ ਵਿੱਚ ਸੀਟਾਂ ਦੀ ਮੌਜੂਦਾ ਗਿਣਤੀ 371 ਤੋਂ ਘਟਾ ਕੇ 251 ਕਰ ਦਿੱਤੀ ਜਾਵੇਗੀ, ਪਰ ਦੱਖਣੀ ਪੰਜਾਬ ਦੀ ਨਵੀਂ ਅਸੈਂਬਲੀ ਲਈ 120 ਸੀਟਾਂ ਰੱਖਣ ਦੀ ਤਜਵੀਜ਼ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਦੱਖਣੀ ਪੰਜਾਬ ਰਾਜ ਦੇ ਗਠਨ ਲਈ ਕੌਮੀ ਅਸੈਂਬਲੀ ਵਿੱਚ ਇਸ ਬਾਰੇ ਸੰਵਿਧਾਨਕ ਸੋਧ ਬਿੱਲ ਪਾਸ ਕਰਨਾ ਹੋਵੇਗਾ।
ਐਕਸਪ੍ਰੈੱਸ ਟ੍ਰਿਬਿਊਨ ਨੇ ਵਿਦੇਸ਼ ਮੰਤਰੀ ਕੁਰੈਸ਼ੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਧਾਰਾ 1 ਦੇ ਪਹਿਲੇ ਪੈਰਾ ਵਿੱਚ ‘ਦੱਖਣੀ ਪੰਜਾਬ` ਸ਼ਬਦ ਸ਼ਾਮਲ ਕੀਤਾ ਜਾਵੇਗਾ ਤੇ ਜਿਹੜੇ ਖੇਤਰ ਦੱਖਣੀ ਪੰਜਾਬ ਦਾ ਹਿੱਸਾ ਹੋਣਗੇ, ਉਨ੍ਹਾਂ ਦੇ ਨਾਮ ਇਸ ਸੋਧ ਵਿੱਚ ਸ਼ਾਮਲ ਕੀਤੇ ਗਏ ਹਨ। ਬਲੋਚਿਸਤਾਨ, ਖੈਬਰ ਪਖਤੂਨਖਵਾ, ਪੰਜਾਬ, ਸਿੰਧ ਤੇ ਗਿਲਗਿਤ ਬਾਲਟਿਸਤਾਨ ਤੋਂ ਬਾਅਦ ਦੱਖਣੀ ਪੰਜਾਬ ਇਸ ਦੇਸ਼ ਦਾ 6ਵਾਂ ਸੂਬਾ ਹੋਵੇਗਾ। ਭਾਰਤੀ ਸਰਕਾਰ ਵਲੋਂ ਭਾਰਤੀ ਪੰਜਾਬ ਦੀ ਕਾਟ ਛਾੜ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਵੀ ਪੰਜਾਬ ਦਾ ਕੱਦੂ-ਕੱਛ ਕਰਨ ਦੇ ਰਸਤੇ ਉੱਤੇ ਤੁਰ ਪਾਈ ਹੈ। ਪੰਜ ਦਰਿਆਵਾਂ ਦੀ ਧਰਤੀ ਨੂੰ ਸਰਕਾਰਾਂ ਵਲੋਂ ਕੀਤੀ ਜਾਂਦੀ ਕੱਟ ਵੱਢ ਵੇਖ ਕਿ ਮਨ ਨੂੰ ਧੂਹ ਜਿਹੀ ਪੈਂਦੀ ਹੈ ਕਿ ਪੰਜਾ ਦਰਿਆਵਾਂ ਦਾ ਦੇਸ਼ ਪੰਜਾਬ ਹੁਣ ਸੁੱਕੀਆਂ ਨਦੀਆਂ-ਨਾਲਿਆਂ ਦੇ ਪ੍ਰਦੇਸ਼ਾਂ ਵਿੱਚ ਵੱਡ ਕੇ ਰਹਿ ਜਾਵੇਗਾ। ਖੈਰ ਲਹਿੰਦੇ ਪੰਜਾਬ ਦੀ ਇਹ ਵਾਂਗ ਕਿ ਰੰਗ ਲਿਆਉਂਦੀ ਹੈ ਇਹ ਸਮਾਂ ਹੀ ਦਸੇਗਾ ਪਰ ਇਸ ਵੰਡ ਨਾਲ ਦੋਹਾਂ ਪੰਜਾਬਾਂ ਦੀ ਸਾਂਝੀ ਮਾਂ ਬੋਲੀ ਪੰਜਾਬੀ ਨਾਲ ਮਤਰੇਈ ਵਾਲਾ ਸਲੂਕ ਜਰੂਰ ਹੋ ਸਕਦਾ ਹੈ ਕਿਉਂਕਿ ਪਹਿਲਾਂ ਵੀ ਲਹਿੰਦੇ ਪੰਜਾਬ ਵਿਚ ਪੰਜਾਬੀ ਦੀ ਥਾਂ ਉਰਦੂ ਦਾ ਬੋਲਬਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦਾ ਹੁਣ ਰੱਬ ਰਾਖਾ….ਵਾਰਿਸ ਸ਼ਾਹ ਅੱਜ ਇਕ ਸਰਕਾਰ ਬਾਜੋਂ , ਟੋਟੇ ਫੇਰ ਪੰਜਾਬ ਦੇ ਹੋਣ ਲੱਗੇ !
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …