ਹੁਣ 23 ਮਈ ਨੂੰ ਨਹੀ ਇਸ ਤਰੀਕ ਨੂੰ ਆਉਣਗੇ ਲੋਕ ਸਭਾ ਦੇ ਚੋਣ ਨਤੀਜੇ

ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਜਾਰੀ ਹੈ, ਪੰਜਾਬ ਵਿੱਚ ਲੋਕ ਸਭਾ ਸੀਟਾਂ ਲਈ 19 ਮਈ ਨੂੰ ਚੋਣਾਂ ਹੋਣੀਆਂ ਹਨ ਅਤੇ 23 ਮਈ ਨੂੰ ਪੂਰੇ ਦੇਸ਼ ਵਿੱਚ ਨਤੀਜੇ ਘੋਸ਼ਿਤ ਕੀਤੇ ਜਾਣੇ ਹਨ।
ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਬੰਦਾ ਵੀ 23 ਮਈ ਨੂੰ ਚੋਣ ਨਤੀਜੇ ਆਉਣ ਦੀ ਉਡੀਕ ਕਰ ਰਿਹਾ ਹੈ। ਹੁਣ ਚਰਚਾ ਹੈ ਕਿ 23 ਮਈ ਨੂੰ ਸਾਰੀ ਤਸਵੀਰ ਸਾਫ ਨਹੀਂ ਹੋਏਗੀ। ਇਸ ਲਈ ਕੁਝ ਹੋਰ ਉਡੀਕ ਕਰਨੀ ਪੈ ਸਕਦੀ ਹੈ। ਭਾਵ ਪੂਰੇ ਨਤੀਜੇ 24 ਮਈ ਨੂੰ ਐਲਾਨੇ ਜਾ ਸਕਦੇ ਹਨ।

ਇਹ ਦੇਰੀ ਵੀਵੀਪੈਟ ਪਰਚੀਆਂ ਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਨਾਲ ਮਿਲਾਣ ਕਰਕੇ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣੇ ਹਨ ਪਰ ਵੀਵੀਪੈਟ ਪਰਚੀਆਂ ਦੇ ਮਿਲਾਣ ਦੀ ਗਿਣਤੀ ਵਧਣ ਕਰਕੇ ਅੰਤਮ ਨਤੀਜਿਆਂ ’ਚ ਦੇਰੀ ਹੋ ਸਕਦੀ ਹੈ ਤੇ ਇਹ 24 ਮਈ ਨੂੰ ਐਲਾਨੇ ਜਾ ਸਕਦੇ ਹਨ।

ਸੂਤਰਾਂ ਮੁਤਾਬਕ ਪਾਰਲੀਮਾਨੀ ਹਲਕੇ ਦੇ ਹਰੇਕ ਵਿਧਾਨ ਸਭਾ ਖੇਤਰ ਦੇ ਪੰਜ ਪੋਲਿੰਗ ਬੂਥਾਂ ’ਚ ਵੋਟਰ ਵੈਰੀਫਿਏਬਲ ਪੇਪਰ ਆਡਿਟ ਟਰੇਲ (ਵੀਵੀਪੈਟ) ਦਾ ਮਿਲਾਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਕੀਤੇ ਜਾਣ ਕਰਕੇ ਨਤੀਜੇ ਦੇਰੀ ਨਾਲ ਨਿਕਲਣਗੇ।

ਸੁਪਰੀਮ ਕੋਰਟ ਵੱਲੋਂ 8 ਅਪਰੈਲ ਨੂੰ ਇਹ ਨਿਰਦੇਸ਼ ਦਿੱਤੇ ਸਨ ਜਿਸ ਕਰਕੇ ਪੰਜ ਤੋਂ ਛੇ ਘੰਟਿਆਂ ਤਕ ਵੋਟਾਂ ਦੀ ਗਿਣਤੀ ’ਚ ਦੇਰੀ ਹੋ ਸਕਦੀ ਹੈ ਤੇ ਅੰਤਿਮ ਨਤੀਜੇ 24 ਮਈ ਨੂੰ ਸਪੱਸ਼ਟ ਹੋਣ ਦੀ ਸੰਭਾਵਨਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.