ਸਾਡੇ ਜੀਵਨ ਵਿਚ ਪੌਦਿਆਂ ਅਤੇ ਰੁੱਖਾਂ ਦਾ ਬਹੁਤ ਮਹੱਤਵ ਹੈ। ਇਸ ਲਈ ਘਰ ਵਿਚ ਇਕ ਛੋਟਾ ਜਿਹਾ ਹਿੱਸਾ ਸਬਜ਼ੀਆਂ ਅਤੇ ਫਲਾਂ ਦੇ ਪੌਦੇ ਲਗਾਉਣ ਲਈ ਜ਼ਰੂਰ ਛੱਡਣਾ ਚਾਹੀਦਾ ਹੈ। ਇਹ ਸਿਰਫ ਘਰ ਦੀ ਸੁੰਦਰਤਾ ਹੀ ਨਹੀਂ ਵਧਾਉਂਦੇ ਸਗੋਂ ਸਾਨੂੰ ਨਿਰੋਗ ਵੀ ਰੱਖਦੇ ਹਨ। ਇਹ ਪੌਦੇ ਇਸ ਪ੍ਰਕਾਰ ਹਨ। ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਰੇਕ ਵਿਆਕਤੀ ਨੂੰ ਇੱਕ ਇੱਕ ਪੌਦਾ ਲਗਾਕੇ ਉਸਦੀ ਸਾਂਭ ਸੰਭਾਲ ਕਰਨੀ ਸਮੇਂ ਦੀ ਮੁਖ ਮੰਗ ਹੈ। ਪਿਛਲੇ ਕਈ ਸਾਲਾਂ ਤੋਂ ਸੂਬੇ ਅੰਦਰ ਦਰੱਖਤਾਂ ਦੀ ਅੰਧਾ ਧੁੰਦ ਕਟਾਈ ਹੋਣ ਕਾਰਨ ਵਾਤਾਵਰਨ ਤੇ ਮਾੜਾ ਅਸਰ ਪਿਆ ਹੈ
ਜਿਸ ਨੂੰ ਪੂਰਾ ਕਰਨ ਲਈ ਹਰੇਕ ਪਿੰਡ ਅਤੇ ਸ਼ਹਿਰ ਵਿਚ ਪੌਦੇ ਲਗਾਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ। ਘਰ ਵਿਚ ਤੁਲਸੀ ਲਗਾਉਣ ਨਾਲ ਘਰ ਦਾ ਵਾਤਾਵਰਣ ਸਾਫ-ਸੁਥਰਾ ਰਹਿੰਦਾ ਹੈ। ਇਹ ਹਮੇਸ਼ਾ ਤਾਜ਼ਗੀ ਦਿੰਦਾ ਹੈ। ਚਾਹ ਵਿਚ ਪਾ ਕੇ ਤੁਲਸੀ ਸੁਆਦ ਅਤੇ ਸਿਹਤ ਦੋਹਾਂ ਨੂੰ ਵਧਾਉਂਦੀ ਹੈ। ਪੂਤਨਾ ਪੂਤਨਾ ਲਗਾਉਣ ਦਾ ਲਾਭ ਇਹ ਹੈ ਕਿ ਇਸ ਨਾਲ ਹਾਈ ਅਤੇ ਲੋਅ ਬਲੱਡ ਪਰੈਸ਼ਰ ਠੀਕ ਰੱਖਦਾ ਹੈ। ਇਸ ਨਾਲ ਖਾਣਾ ਵੀ ਜਲਦੀ ਹਜਮ ਹੁੰਦਾ ਹੈ। ਚਟਨੀ ਅਤੇ ਦਹੀਂ ਵਿਚ ਪਾ ਕੇ ਪੂਤਨਾ ਹਾਜਮਾ ਠੀਕ ਰੱਖਦਾ ਹੈ। ਕੜੀ ਪੱਤਾ ਕੜੀ ਪੱਤੇ ਦੀ ਵਰਤੋਂ ਖਾਣਾ ਵਧੀਆ ਅਤੇ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ।ਇਸ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਲਸਣ ਵੀ ਬਹੁਤ ਉਪਯੋਗੀ ਹੈ। ਇਸ ਵਿਚ ਤਾਂ ਕਈ ਗੁਣ ਛੁਪੇ ਹੁੰਦੇ ਹਨ। ਇਸ ਨਾਲ ਸਿਹਤ ਠੀਕ ਰਹਿੰਦੀ ਹੈ। ਜੌੜਾਂ ਦੀਆਂ ਦਰਦਾਂ ਵਿਚ ਵੀ ਲਸਣ ਲਾਭਦਾਇਕ ਹੁੰਦਾ ਹੈ।
ਅੱਜਕਲ ਜੀ ਰੋਗ ਬੜੇ ਵਧ ਗਏ ਨੇ। ਅੱਗੇ ਤਾਂ ਏਨੇ ਕਦੇ ਸੁਣੇ ਨਹੀਂ ਸਨ। ਇਹ ਗੱਲ ਹਰ ਬੈਠਕ ਚ ਆਮ ਚੱਲਦੀ ਹੈ। ਗੱਲ ਆਕੇ ਖਾਦਾਂ ਕੀਟਨਾਸ਼ਕਾਂ ਤੇ ਹੀ ਮੁੱਕਦੀ ਹੈ। ਅੱਜ ਦੀ ਭੱਜ ਦੌੜ ਵਾਲੀ ਅਤੇ ਅਤਿ ਆਧੁਨਿਕ ਜ਼ਿੰਦਗੀ ਨੇ ਜਿੱਥੇ ਹਰ ਵਿਅਕਤੀ ਰੁੱਝਿਆ ਹੋਇਆ ਹੈ, ਉਥੇ ਹੀ ਹਰ ਘਰ ਵਿਚ ਬਿਮਾਰੀਆਂ ਨੇ ਪੈਰ ਪਸਾਰੇ ਹੋਏ ਹਨ ਅਤੇ ਅਸੀਂ ਇਨ੍ਹਾਂ ਬਿਮਾਰੀਆਂ ਦਾ ਹੱਲ ਅੰਗਰੇਜ਼ੀ ਦਵਾਈਆਂ ਵਿਚ ਲੱਭ ਰਹੇ ਹਾਂ।