2 ਰੋਟੀਆਂ ਘੱਟ ਦੇਣ ਬਦਲੇ ਨੌਕਰ ਨੇ ਮਾਲਕਣ ਨਾਲ ਕੀਤਾ ਇਹ ਰੌਗਟੇ ਖੜ੍ਹੇ ਕਰਨ ਵਾਲਾ ਕਾਰਨਾਮਾ..

ਜਗਾਧਰੀ ਦੇ ਜੈਨ ਨਗਰ ‘ਚ ਕ੍ਰੈਸ਼ਰ ਮਾਲਕ ਰਾਜੇਂਦਰ ਸਿੱਕਾ ਦੀ ਨੂੰਹ ਰੋਜ਼ੀ ਸਿੱਕਾ ਦਾ ਕੁਝ ਦਿਨ ਪਹਿਲਾਂ ਬੇਰਹਿਮੀ ਨਾਲ ਕਲਤ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਕਲਤ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਕੇਸ ‘ਚ ਮੁਲਜ਼ਮ ਨੌਕਰ ਰਾਜੇਸ਼ (ਵਿਲਟ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਜਦੋਂ ਇਸ ਮਾਮਲੇ ‘ਚ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਪੁਲਿਸ ਮੁਤਾਬਕ ਮੁਲਜ਼ਮ ਨੇ ਆਪਣਾ ਅਪਰਾਧ ਕਬੂਲਦੇ ਹੋਏ ਕਿਹਾ ਕਿ ਮਾਲਕਣ ਰੋਜ਼ੀ ਉਸ ਨੂੰ ਖਾਣਾ ਦੇਣ ‘ਚ ਆਨਾਕਾਨੀ ਕਰਦੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸੱਤ ਰੋਟੀਆਂ ਦੀ ਭੁੱਖ ਹੁੰਦੀ ਸੀ ਪਰ ਉਸ ਨੂੰ ਪੰਜ ਹੀ ਦਿੱਤੀਆਂ ਜਾਂਦੀਆਂ ਸਨ। ਪੁਲਿਸ ਮੁਤਾਬਕ ਉਸ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਉਸ ਨੇ ਖਾਣਾ ਮੰਗਿਆ ਤਾਂ ਮਾਲਕਨ ਨੇ ਉਸ ਨੂੰ ਕਿਹਾ ਕਿ ਉਹ ਖਾਣੇ ਲਈ ਪਸ਼ੂਆਂ ਦੀ ਤਰ੍ਹਾਂ ਬੋਲਦਾ ਰਹਿੰਦਾ ਹੈ,ਜਿਸ ‘ਤੇ ਰਾਜੇਸ਼ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਰੋਜ਼ੀ ਦਾ ਗਲਾ ਹੀ ਕੱਟ ਦਿੱਤਾ ਅਤੇ ਚਾਕੂ ਧੋ ਕੇ ਰੱਖ ਦਿੱਤਾ। ਫਿਰ ਉਸ ਨੇ ਖੂਨ ਨਾਲ ਲਿੱਬੜੇ ਕੱਪੜੇ ਆਪਣੇ ਕਮਰੇ ‘ਚ ਜਾ ਕੇ ਧੋ ਦਿੱਤੇ।ਰਾਜੇਸ਼ ‘ਤੇ ਕਿਸੇ ਦਾ ਸ਼ੱਕ ਨਾ ਜਾਵੇ ਇਸ ਦੇ ਲਈ ਉਸ ਨੇ ਰੋਜ਼ੀ ਦੇ ਪਤੀ ਨੂੰ ਵੀ ਖ਼ੁਦ ਹੀ ਫੋਨ ਕੀਤਾ ਕਿ ਉਹ ਦਰਵਾਜ਼ਾ ਨਹੀਂ ਖੋਲ੍ਹ ਰਹੀ।ਐਸਪੀ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਪਾਣੀ ਦੀ ਟੈਂਕੀ ਕੋਲ ਤੋਂ ਖੂਨ ਨਾਲ ਲਿਬੜਿਆ ਸਾਬਣ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜੇਸ਼ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ। ਇਸ ਦੌਰਾਨ ਉਸ ਨੇ ਪੁਲਿਸ ਨੂੰ ਭਟਕਾਉਣ ਅਤੇ ਅਬਨਾਰਮਲ ਹੋਣ ਦਾ ਡ੍ਰਾਮਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਪੁਲਿਸ ਵੱਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ‘ਚ ਉਸ ਨੇ ਸਾਰਾ ਜੁਰਮ ਕਬੂਲ ਕਰ ਲਿਆ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.