ਜੈਕਟਾਂ ਲੀਡਰਾਂ,ਕੀਰਤਨੀਏ ਸਿੰਘਾਂ,ਗਾਇਕਾਂ ਦੇ ਪਹਿਰਾਵੇ ਦਾ ਇੱਕ ਜਰੂਰੀ ਹਿੱਸਾ ਹੈ। ਇਸ ਦੀ ਟੋਹਰ ਵੀ ਵੱਖਰੀ ਹੁੰਦੀ ਹੈ। ਅਕਾਲੀ ਜਥੇਦਾਰ ਅਕਸਰ ਹੀ ਕੁੜਤੇ ਪਜਾਮੇਂ ਉੱਪਰੋਂ ਜੈਕਟਾਂ ਪਾਉਂਦੇ ਹਨ। ਕਈ ਨਵੇਂ-ਪੁਰਾਣੇ ਕਾਂਗਰਸੀ ਲੀਡਰ ਵੀ ਖੱਦਰ ਦੀਆਂ ਜੈਕਟਾਂ ਪਾਉਂਦੇ ਹਨ। ਜਵਾਹਰ ਲਾਲ ਨਹਿਰੂ,ਲਾਲ ਬਹਾਦਰ ਸ਼ਾਸਤਰੀ ਸਣੇ ਕਈ ਲੀਡਰ ਖੱਦਰ ਦੀਆਂ ਜੈਕਟਾਂ ਪਾਉਂਦੇ ਰਹੇ ਹਨ।
ਘੱਟ ਸਰਦੀ ਦੀ ਰੁੱਤ ਵਿਚ ਜੈਕਟਾਂ ਆਮ ਹੀ ਪਾਈਆਂ ਜਾਂਦੀਆਂ ਹਨ। ਜਿਥੇ ਇਸਦੀ ਲੋੜ ਹੁੰਦੀ ਹੈ ਓਥੇ ਇਸਦੀ ਟੋਹਰ ਵੀ ਹੁੰਦੀ ਹੈ। ਇਹਨਾਂ ਵੋਟਾਂ ਦੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕਟ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਹੀ ਹੈ। ਕਈ ਲੋਕ ਇਹ ਵੀ ਆਖ ਰਹੇ ਸੀ ਕਿ ਇਹਨੀਂ ਗਰਮੀ ਵਿਚ ਵੀ ਮੁੱਖ ਮੰਤਰੀ ਕੈਪਟਨ ਜੈਕਟ ਕਿਵੇਂ ਪਾਈ ਰੱਖਦੇ ਹੋਣਗੇ !! ਇਸ ਬਾਰੇ ਕੁਝ ਗੱਲਾਂ ਸਾਹਮਣੇ ਆਈਆਂ ਸਨ ਕਿ ਸ਼ਿਮਲੇ ਦੇ ਕਿਸੇ ਜੋਤਸ਼ੀ ਨੇ ਕੈਪਟਨ ਨੂੰ ਕਿਹਾ ਸੀ ਕਿ ਜਿਨਾਂ ਚਿਰ ਤੁਸੀਂ ਜੈਕਟ ਪਹਿਨਕੇ ਲੋਕਾਂ ਵਿਚ ਵਿਚਾਰੋਗੇ,ਓਹਨੇ ਚਿਰ ਤੱਕ ਤੁਹਾਡੇ ਸਿਰ ਤੇ ਤਾਜ ਸਜਿਆ ਰਹੇਗਾ। ਹੁਣ ਇਸ ਗੱਲ ਵਿਚ ਕਿੰਨੀ ਕੁ ਸਚਾਈ ਹੈ ਇਹ ਨਹੀਂ ਪਤਾ ਕਿਉਂਕਿ ਅਜਿਹੀਆਂ ਅਫਵਾਹਾਂ ਵਰਗੀਆਂ ਗੱਲਾਂ ਅਕਸਰ ਸੋਸ਼ਲ ਮੀਡੀਆ ਤੇ ਚਲਦੀਆਂ ਹੀ ਰਹਿੰਦੀਆਂ ਹਨ। ਬਾਕੀ ਅਸਲ ਸੱਚ ਖੁਦ ਕੈਪਟਨ ਸਾਬ ਜਾਣਦੇ ਹੋਣਗੇ ਪਰ ਕਿੰਨੀ ਵੀ ਗਰਮੀ ਹੋਵੇ ਕੈਪਟਨ ਸਾਬ ਇਹ ਜੈਕਟ ਪਾਈ ਰੱਖਦੇ ਹਨ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਂਢੂ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਇੱਕ ਖਾਸ ਤਰਾਂ ਦੀ ਜੈਕਟ ਪਹਿਨ ਕੇ ਰੱਖਦੇ ਹਨ।
ਉਹਨਾਂ ਦੀ ਪਾਰਟੀ ਦੇ ਕੁਝ ਲੋਕਾਂ ਨੇ ਤਾਂ ਉਹਨਾਂ ਦੇ ਰੀਸੇ ਉਹਨਾਂ ਵਰਗੀਆਂ ਜੈਕਟਾਂ ਪਾਉਂਦੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈਆਂ ਨੇ ਤਾਂ ਪਤਾ ਕਰਕੇ ਓਸੇ ਦਰਜੀ ਤੋਂ ਹੀ ਆਪਣੀਆਂ ਜੈਕਟਾਂ ਸਵਾਈਆਂ ਹਨ ਜਿਥੋਂ ਸਰਦਾਰ ਮਾਨ ਜੈਕਟਾਂ ਸਵਾਉਂਦੇ ਹਨ ਤੇ ਖਾਸ ਗੱਲ ਇਹ ਕਿ ਮਾਨ ਦੀ ਪਾਰਟੀ ਦੇ ਇਹਨਾਂ ਲੋਕਾਂ ਦੀਆਂ ਜੈਕਟਾਂ ਦਾ ਰੰਗ ਵੀ ਓਹੀ ਹੈ ਜੋ ਸਰਦਾਰ ਮਾਨ ਦੇ ਜੈਕਟ ਦਾ ਹੈ। ਜਿਥੇ ਕੈਪਟਨ ਦੀ ਪਾਈ ਜੈਕਟ ਦਾ ਰਾਜ ਅਜੇ ਤੱਕ ਨਹੀਂ ਖੁੱਲਿਆ ਓਥੇ ਹੀ ਉਹਨਾਂ ਦੇ ਸਾਂਢੂ ਸਰਦਾਰ ਮਾਨ ਦੀ ਜੈਕਟ ਦਾ ਰਾਜ ਵੀ ਅਜੇ ਤੱਕ ਰਾਜ ਹੀ ਹੈ।
ਪਰ ਮਾਨ ਪਾਰਟੀ ਦੇ ਇੱਕ ਲੀਡਰ ਅਨੁਸਾਰ ਕੈਪਟਨ ਸਾਹਿਬ ਦੀ ਜੈਕਟ ਬੁਲਿਟ ਪਰੂਫ ਹੈ ਜਿਸ ਚੋਂ ਗੋਲੀ ਨਹੀਂ ਲੱਗ ਸਕਦੀ ਤੇ ਇਹ ਜੈਕਟ ਸਿਲਕੀ ਹੈ ਜਦ ਕਿ ਮਾਨ ਸਾਹਿਬ ਦੀ ਜੈਕਟ ਚੋਂ ਗੋਲੀ ਆਰ ਪਾਰ ਹੋ ਸਕਦੀ ਹੈ ਤੇ ਇਹ ਸੂਤੀ ਕੱਪੜੇ ਦੀ ਬਣੀ ਹੈ। ਜੈਕਟਾਂ ਦੀ ਸਚਾਈ ਤਾਂ ਜੈਕਟਾਂ ਪਾਉਣ ਵਾਲੇ ਜਾਨਣ ਪਰ ਪੰਜਾਬ ਦੀ ਸਿਆਸਤ ਦੇ ਇਹਨਾਂ 2 ਸਾਂਢੂਆਂ ਦੀਆਂ ਜੈਕਟਾਂ ਇਹਨੀਂ ਦਿਨੀਂ ਸੋਸ਼ਲ ਮੀਡੀਆ ਤੇ ਚਰਚਾ ਵਿਚ ਜਰੂਰ ਨੇ…
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …