“ਜਪੁ” ਬਾਣੀ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੁ ਨਾਨਕ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਹੈ, ਜੋ “ਸ਼ਬਦ ਗੁਰੂ ਗਰੰਥ ਸਾਹਿਬ ਜੀ” ਦੇ ਪੰਨਾ ਨੰਬਰ 1 ਤੋਂ 8 ਤੱਕ ਦਰਜ਼ ਹੈ। ਇਸ ਬਾਣੀ ਦੀਆਂ 38 ਪਉੜੀਆਂ ਵਿੱਚ ਅਲੱਗ ਅਲੱਗ ਵਿਸ਼ਿਆਂ ਨੂੰ ਲੈਕੇ ਵਿਚਾਰ ਇਹੀ ਦਿੱਤੀ ਹੈ ਕਿ ਮਨੁੱਖ ਨੇ ‘ਸਚਿਆਰਾ’ ਕਿਸ ਤਰਾਂ ਬਨਣਾ ਹੈ। “ਸੱਚ” ਨੂੰ ਧਾਰਨ ਕਰਨ ਨਾਲ ਹੀ ਮਨੁੱਖ ਸਚਿਆਰਤਾ ਵਾਲਾ ਜੀਵਨ ਜਿਉਂ ਸਕਦਾ ਹੈ।
ਇਸ ਬਾਣੀ ਵਿੱਚ ਬਾਬਾ ਨਾਨਕ ਜੀ ਨੇ ਕੁੱਝ ਸਵਾਲ ਕਰਕੇ, ਨਾਲ ਜਵਾਬ ਵੀ ਦਿੱਤੇ ਹਨ।ਸਿੱਖ ਸਮਾਜ ਵਿੱਚ ਅਸੀਂ ਆਮ ਕਰਕੇ “ਗੁਰਬਾਣੀ” ਨੂੰ ਗਿਆਨ ਲੈਣ ਦੀ, ਸਮਝਣ ਦੀ ਨੀਅਤ ਨਾਲ ਨਹੀਂ ਪੜ੍ਹਦੇ, ਸਗੋਂ ਪਾਂਡੇ/ਬ੍ਰਾਹਮਣ/ਪੂਜਾਰੀ ਦੇ ਮੰਤਰਨ-ਉਚਾਰਣ ਵਾਂਗ ਹੀ ਪੜ੍ਹਦੇ ਹਾਂ। ਅਸੀਂ ਸਿੱਖ ਸਮਾਜ ਵਿੱਚ ਇਹ ਸਮਝ ਹੀ ਨਹੀਂ ਪਾਏ ਹਾਂ ਕਿ ਗੁਰਬਾਣੀ ਕਾਵਿ-ਰੂਪ ਲਿਖਤ ਵਿੱਚ ਲਿਆ ਕੇ 35 ਬਾਣੀ ਕਾਰਾਂ ਨੇ ਸਾਨੂੰ ਗਿਆਨ ਦੇਣਾ ਕੀਤਾ ਹੈ, ਉਪਦੇਸ਼ ਦੇਣਾ ਕੀਤਾ ਹੈ। ਇਸ ਗਿਆਨ ਨੂੰ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ, ਆਪਣੇ ਜੀਵਨ ਦੇ ਅਮਲਾਂ ਵਿੱਚ ਲਿਆਉਣਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਗੁਰਬਾਣੀ ਅਨੁਸਾਰੀ ਅਗਰ ਸਾਡੇ ਵਿੱਚ ਬਦਲਾਅ ਨਹੀਂ ਹੋ ਰਿਹਾ ਤਾਂ ਅਸੀਂ ਆਪਣੇ ਮਕਸਦ ਵਿੱਚ ਸਫਲ ਨਹੀਂ ਹੋ ਰਹੇ ਹਾਂ, ਤਾਂ ਤੇ ਸਾਡੇ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਅੱਗੇ ਮੱਥੇ ਰਗੜੇ ਕਿਸੇ ਕੰਮ ਨਹੀਂ ਆਉਣੇ। ਸਾਡਾ ਕੋਈ ਮਨੋਰਥ ਪੂਰਾ ਨਹੀ ਹੋਣਾ।
ਕਿਉਂਕਿ ਸਾਡਾ ਜੀਵਨ ਗੁਰ-ਉਪਦੇਸ਼ ਦੇ ਅਨੁਸਾਰੀ ਨਹੀਂ ਬਣ ਰਿਹਾ। ਇਕੱਲੀਆਂ ਦੁਨੀਆਵੀ ਵਸਤਾਂ (ਭੇਟਾ) ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਜੀ ਅੱਗੇ ਰੱਖਕੇ ਅਸੀਂ ਸੁਰਖੂਰੂ ਹੋ ਜਾਂਦੇ ਹਾਂ। ਬਾਕੀ ਸਾਰਾ ਕੁੱਝ ਆਪੇ ‘ਗੁਰੂ’ ਕਰੇਗਾ, (ਗੁਰੂ) ਜਾਣੀਜਾਣ ਹੈ। ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ। ਸਾਡੇ ਆਪਣੇ ਕੰਮ ਸਾਨੂੰ ਆਪ ਨੂੰ ਹੀ ਕਰਨੇ ਪੈਣੇ ਹਨ।
## ਬਾਬਾ ਨਾਨਕ ਜੀ ਸਮਝਾਉਣਾ ਕਰ ਰਹੇ ਹਨ ਕਿ ਅਕਾਲ-ਪੁਰਖੀ, ਕੁੱਦਰਤੀ, ਰੱਬੀ, ਪਰਮੇਸ਼ਵਰੀ ਹੁਕਮ/ਰਜ਼ਾ/ਭਾਣੇ/ਨਿਯਮ/ਸਿਸਟਿਮ/ਨਿਜ਼ਾਮ ਵਿੱਚ ਆ ਜਾਣ ਨਾਲ, ਉਸਦੇ ਅਨੁਸਾਰੀ ਹੋ ਜਾਣ ਨਾਲ, ਨਿਜ਼ਾਮ ਨੂੰ ਅਪਨਾ ਲੈ ਲੈਣ ਨਾਲ ਹੀ ਮਨੁੱਖਾ ਜੀਵਨ ਵਿੱਚ ‘ਸੱਚ’ ਦਾ ਪ੍ਰਵੇਸ਼ ਹੋ ਸਕਦਾ ਹੈ। ਇਹ ਸਾਰਾ ਸਿਸਟਿਮ ਨਿਜ਼ਾਮ ਪਹਿਲਾਂ ਤੋਂ ਹੀ ਲਾਗੂ ਹੈ, ਭਾਵ ਜਦ ਤੋਂ ਸ੍ਰਿਸਟੀ ਦੀ ਸਾਜਨਾ ਹੋਈ ਹੈ ਤੱਦ ਤੋਂ ਇਹ ਸਾਰਾ ਸਿਸਟਿਮ ਨਿਜ਼ਾਮ ਚੱਲ ਰਿਹਾ ਹੈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …