Bhai Rajoana ਬਾਰੇ ਆਹ ਕੀ ਬੋਲ ਗਏ ਭਾਈ ਜਸਪਾਲ ਸਿੰਘ ਦੇ ਪਿਤਾ !!

ਬੇਅੰਤ ਸੋਧਕ ਕਾਂਡ ਵਿਚ ਸ਼ਾਮਿਲ ਰਿਹਾ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਜੇਲ ਵਿਚ ਬੰਦ ਹਨ। ਉਹਨਾਂ ਵਲੋਂ ਬੀਤੀ ਦਿਨੀ ਇੱਕ ਪੱਤਰ ਲਿਖਕੇ ਸਿੱਖ ਪੰਥ ਨੂੰ ਅਪੀਲ ਕੀਤੀ ਗਈ ਕਿ ਸਿੱਖ ਅਕਾਲੀ ਭਾਜਪਾ ਨੂੰ ਵੋਟਾਂ ਪਾਉਣ। ਉਹਨਾਂ ਦੀ ਇਹ ਚਿੱਠੀ ਬਾਹਰ ਆਉਣ ਤੋਂ ਮਗਰੋਂ ਹੀ ਸਿੱਖ ਜਗਤ ਉਹਨਾਂ ਦੇ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਹੈ ਪਰ ਇਸ ਸਮੇਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਵਿੱਡੇ ਸ਼ੰਘਰਸ਼ ਵਿਚ ਸ਼ਹਾਦਤ ਪਾਉਣ ਵਾਲੇ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਪਿਤਾ ਜੀ ਨੇ ਰਾਜੋਆਣਾ ਦੀ ਇਸ ਅਪੀਲ ਤੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਇਥੋਂ ਤੱਕ ਕਿ ਉਹਨਾਂ ਨੇ ਰਾਜੋਆਣਾ ਨੂੰ ਅਪਸ਼ਬਦ ਤੱਕ ਵੀ ਬੋਲ ਦਿੱਤੇ। ਦੱਸ ਦਈਏ ਕਿ ਜਦੋਂ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਉਹਨਾਂ ਦੀ ਫਾਂਸੀ ਰੁਕਵਾਉਣ ਲਈ ਸਿੱਖ ਜਗਤ ਵਲੋਂ ਵੱਡਾ ਸੰਘਰਸ਼ ਵਿੱਢਿਆ ਗਿਆ ਸੀ। ਇਸੇ ਸੰਘਰਸ਼ ਵਿਚ ਉਸ ਸਮੇਂ ਦੀ ਬਾਦਲ ਸਰਕਾਰ ਦੇ ਹੁਕਮ ਤੇ ਪੁਲਿਸ ਵਲੋਂ ਚਲਾਈ ਗੋਲੀ ਨਾਲ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਦੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਹੋ ਗਈ ਸੀ। Image result for bhai rajoanaਅਜਿਹੇ ਵਿਚ ਰਾਜੋਆਣਾ ਵਲੋਂ ਓਸੇ ਅਕਾਲੀ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਮਗਰੋਂ ਭਾਈ ਜਸਪਾਲ ਸਿੰਘ ਦੇ ਪਿਤਾ ਵਲੋਂ ਅਜਿਹੀ ਪ੍ਰਤੀਕਿਰਿਆ ਆਉਣੀ ਤਾਂ ਸੰਭਾਵਿਤ ਹੀ ਸੀ ਕਿ ਜਿਸ ਬੰਦੇ ਖਾਤਰ ਉਹਨਾਂ ਦਾ ਪੁੱਤਰ ਸ਼ਹੀਦ ਹੋਇਆ ਉਹ ਉਹਨਾਂ ਲੋਕਾਂ ਨੂੰ ਹੀ ਵੋਟਾਂ ਪਾਉਣ ਬਾਬਤ ਕਹਿ ਰਿਹਾ ਜੋ ਉਹਨਾਂ ਦੇ ਪੁੱਤਰ ਦੀ ਸ਼ਹਾਦਤ ਦੇ ਜਿੰਮੇਵਾਰ ਹਨ। ਲੋਕ ਸਭਾ ਚੋਣਾਂ ਵਿੱਚ ਇੱਕ ਪਾਸੇ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਡਟੀਆਂ ਹੋਈਆਂ ਹਨ, ਉੱਥੇ ਦੂਜੇ ਪਾਸੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਅਕਾਲੀ-ਬੀਜੇਪੀ ਗੱਠਜੋੜ ਦੇ ਹੱਕ ਵਿੱਚ ਨਿੱਤਰੇ ਹਨ। Image result for bhai rajoanaਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਰਾਜੋਆਣਾ ਨੇ ਆਪਣੀ ਭੈਣ ਦੇ ਹੱਥ ਚਿੱਠੀ ਭੇਜ ਕੇ ਸਿੱਖਾਂ ਨੂੰ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਯਾਦ ਰਹੇ ਰਾਜੋਆਣਾ ਦੀ ਚਿੱਠੀ ਉਸ ਵੇਲੇ ਆਈ ਹੈ ਜਦੋਂ ਪੰਥਕ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦਾ ਨਾਅਰਾ ਲਾਉਂਦਿਆਂ ਬਰਗਾੜੀ ਤੋਂ ਲੰਬੀ ਤੱਕ ਰੋਸ ਮਾਰਚ ਸ਼ੁਰੂ ਕੀਤਾ ਹੈ। ਇਸ ਮਾਰਚ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਤਿਹਾੜ ਜੇਲ੍ਹ ‘ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਹਮਾਇਤ ਦਿੱਤੀ ਜਾ ਰਹੀ ਹੈ। ਇਹ ਮਾਰਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.