Bittu Duggal ਬਾਰੇ ਇਹ ਗੱਲਾਂ ਕੋਈ ਨਹੀਂ ਜਾਣਦਾ…

ਪੰਜਾਬੀ ਖੇਡ ਜਗਤ ਦਾ ਚਮਕਦਾ ਸਿਤਾਰਾ ਬਿੱਟੂ ਦੁਗਾਲ ਜਿਸਨੇ ਪੰਜਾਬੀ ਮਾਨ ਖੇਡ ਕੱਬਡੀ ਵਿਚ ਆਪਣਾ ਨਾਮ ਕਮਾਇਆ ਅਖੀਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਜਾਫੀਆਂ ਦੀ ਮਸ਼ੀਨ ਦੇ ਨਾਮ ਨਾਲ ਜਾਣਿਆ ਜਾਂਦਾ ਬਿੱਟੂ ਦੁਗਾਲ ਦੀ ਮੌਤ ਨਾਲ ਕੱਬਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਜਿਥੇ ਕਬੱਡੀ ਪ੍ਰੇਮੀ ਅਜੇ ਸੁਖਮਨ ਚੋਹਲਾ ਦੀ ਮੌਤ ਨੂੰ ਵੀ ਨਹੀਂ ਸੀ ਭੁੱਲੇ ਓਥੇ ਬਿੱਟੂ ਦੇ ਤੁਰ ਜਾਣ ਨਾਲ ਕੱਬਡੀ ਜਗਤ ਸੁੰਨਾ ਹੋ ਗਿਆ। ਕੀ ਬਣਿਆ ਬਿੱਟੂ ਦੀ ਮੌਤ ਦਾ ਕਾਰਨ ?? ਕਬੱਡੀ ਖਿਡਾਰੀ ਨਰਿੰਦਰ ਰਾਮ ਉਰਫ ਬਿੱਟੂ ਦੁਗਾਲ ਦੀ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਖੀ ਸਮਾਚਾਰ ਹੈ। ਜਾਣਕਾਰੀ ਮੁਤਾਬਕ ਬੀਤੇ ਕਈ ਦਿਨਾਂ ਤੋਂ ਬਿੱਟੂ ਦੋਗਾਲ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਸੀ। ਉਸ ਦੀ ਦਿਮਾਗ ਦੀ ਨਾੜੀ ਫੱਟ ਗਈ ਸੀ, ਜਿਸ ਕਰਕੇ ਪਿੱਛਲੇ ਕਈ ਦਿਨਾਂ ਤੋਂ ਉਹ ਬੇਸੁੱਧ ਸੀ। ਕਬੱਡੀ ਦੇ ਚਾਹੁਣ ਵਾਲਿਆਂ ਨੇ ਉਸ ਲਈ ਬਹੁਤ ਦੁਆਵਾਂ ਕੀਤੀਆਂ ਪਰ ਅਖੀਰ ਉਹੀ ਹੋਇਆ ਜੋ ਰੱਬ ਨੂੰ ਮਨਜ਼ੂਰ ਸੀ। ਕਬੱਡੀ ਦੇ ਜਾਫੀਆਂ ‘ਚੋਂ ਟਾਪ ਦਾ ਜਾਫੀ ਬਿੱਟੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਇਕ ਪਾਸੇ ਜਿੱਥੇ ਦੁਨੀਆ ਮਦਰਸ ਡੇਅ ਮਨਾ ਰਹੀ ਸੀ, ਉੱਥੇ ਇਕ ਮਾਂ ਦਾ ਪੁੱਤ ਉਸ ਤੋਂ ਸਦਾ ਲਈ ਵਿਛੜ ਗਿਆ। ਬਿੱਟੂ ਦਾ ਅੰਤਮ ਸੰਸਕਾਰ ਕਲ 13 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੁਗਾਲ ਵਿਖੇ ਕੀਤਾ ਗਿਆ।Image result for Bittu Duggal ਬਿੱਟੂ ਨੇ ਕਬੱਡੀ ਦੇ ਅਨੇਕਾਂ ਕੱਪ ਤੇ ਅਨੇਕਾਂ ਟੂਰਨਾਮੈਂਟ ਆਪਣੀ ਟੀਮ ਨੂੰ ਜਿਤਾਏ ਸਨ ਅਤੇ ਆਪ ਵੀ ਬਹੁਤ ਮੈਚਾਂ ਦਾ ਬੈਸਟ ਜਾਫੀ ਰਿਹਾ ਸੀ। ਉਸ ਦੀ ਪਾਈ ਕੈਂਚੀ ਦਾ ਤੋੜ ਅੱਜ ਤੱਕ ਖਿਡਾਰੀਆਂ ਤੋਂ ਨਹੀਂ ਸੀ। ਉਸ ਨੇ ਅੱਜ ਤੱਕ ਇਨਾਮ ਵਿਚ ਅਨੇਕਾ ਮੋਟਰਸਾਈਕਲ, ਗੱਡੀਆਂ ਅਤੇ ਟਰੈਕਟਰਾਂ ਤੇ ਸੋਨੇ ਦੀਆਂ ਮੁੰਦਰੀਆਂ ਵੀ ਜਿੱਤੀਆਂ। ਬਿੱਟੂ ਦੁਗਾਲ ਦੀ ਮੌਤ ਨਾਲ ਕਬੱਡੀ ਜਗਤ ‘ਚ ਉਦਾਸੀ ਸੋਗ ਲਹਿਰ ਹੈ। ਬਿੱਟੂ ਦੇ ਫੈਨ ਸੋਸ਼ਲ ਮੀਡੀਆ ‘ਤੇ ਵੀ ਉਸ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਕਬੱਡੀ ਦੇ ਸਾਰੇ ਹੋਰ ਖਿਡਾਰੀ ਅਤੇ ਕੋਚ ਸਾਹਿਬਾਨ ਇਸ ਹਾਦਸੇ ‘ਤੇ ਆਪਣਾ ਦੁੱਖ ਪ੍ਰਗਟਾਅ ਰਹੇ ਹਨ। Image result for Bittu Duggalਜਦੋਂ ਤੱਕ ਮਾਂ ਖੇਡ ਕਬੱਡੀ ਦੇ ਚਾਹੁਣ ਵਾਲੇ ਰਹਿਣਗੇ, ਉਦੋਂ ਤੱਕ ਬਿੱਟੂ ਦੁਗਾਲ ਦਾ ਨਾਂ ਵੀ ਧਰੂ ਤਾਰੇ ਵਾਂਗ ਕਬੱਡੀ ਦੇ ਆਸਮਾਨ ‘ਚ ਚਮਕਦਾ ਰਹੇਗਾ। ਦੱਸ ਦੇਈਏ ਕਿ 16 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਜਦੋਂ ਬਿੱਟੂ ਆਪਣੇ ਘਰ ‘ਚ ਸੀ ਤਾਂ ਅਚਾਨਕ ਉਸ ਨੂੰ ਸਿਰ ‘ਚ ਦਰਦ ਮਹਿਸੂਸ ਹੋਇਆ ਤਾਂ ਉਹ ਇਕ ਦਮ ਬੇਹੋਸ਼ ਹੋ ਗਏ ਤੇ ਜਦੋਂ ਉਸ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੇ ਦਿਮਾਗ਼ ਦੀ ਨਾੜੀ ਫਟੀ ਹੋਣ ਸਬੰਧੀ ਜਾਣਕਾਰੀ ਦਿੱਤੀ ਤੇ ਲਗਾਤਾਰ ਕਈ ਘੰਟੇ ਇਲਾਜ ਕੀਤਾ ਪਰ ਸੁਧਾਰ ਨਾ ਹੁੰਦਿਆਂ ਦੇਖ ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਲਗਾਤਾਰ ਉਸ ਦਾ ਇਲਾਜ਼ ਕੀਤਾ ਜਾ ਰਿਹਾ ਸੀ ਪਰ ਹਾਲਤ ਚਿੰਤਾਜਨਕ ਬਣੀ ਰਹੀ। ਨਾਮਵਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਨੌਜਵਾਨ ਸੀ ਜਿਸ ਨੇ ਕਬੱਡੀ ਦੇ ਖੇਤਰ ਵਿਚ ਪੈਰ ਪਾਇਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 2003 ‘ਚ ਪਹਿਲੀ ਵਾਰ ਇੰਗਲੈਂਡ ਤੇ 2004 ਆਪਣੀ ਖੇਡ ਦੇ ਬਲਬੂਤੇ ਕੈਨੇਡਾ ਦਾ ਦੌਰਾ ਕੀਤਾ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.