BJP ਲਈ ਅਜੇਤੂ ਕਿਲਾ Punjab | ਇਸਤੇ ਨਹੀਂ ਚਲਦਾ ਮੋਦੀ ਦਾ ਜਾਦੂ

ਪੂਰੇ ਭਾਰਤ ਵਿਚ ਮੋਦੀ ਮੋਦੀ ਦਾ ਸ਼ੋਰ ਹੈ,ਪਰ ਪੰਜਾਬ ਦੇ ਦਿਲ ਵਿਚ ਤਾਂ ਕੁਝ ਹੋਰ ਹੈ !! ਪੂਰੇ ਉੱਤਰੀ ਭਾਰਤ ਵਿਚ ਪੰਜਾਬ ਅਜਿਹਾ ਵਾਹਿਦ ਸੂਬਾ ਹੈ ਜਿਥੇ ਸਿੱਖ ਵਿਰੋਧੀ ਜਮਾਤ ਭਾਜਪਾ ਪੂਰੀ ਤਰਾਂ ਹਾਸ਼ੀਏ ਤੇ ਹੈ। ਇਹ ਅਸੀਂ ਆਪਣੇ ਵਲੋਂ ਨਹੀਂ ਕਹਿ ਰਹੇ ਸਗੋਂ ਹੁਣ ਤੱਕ ਦੇ ਚੋਣ ਨਤੀਜਿਆਂ ਦੇ ਅੰਕੜੇ ਇਹ ਦੱਸ ਰਹੇ ਹਨ ਕਿ ਪੰਜਾਬ ਵਿਚ ਭਾਜਪਾ ਦਾ ਕਿੰਨਾ ਬੁਰਾ ਹਾਲ ਹੈ। 2014 ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਅੰਕੜੇ ਇਹ ਸਾਬਿਤ ਕਰਦੇ ਹਨ ਕਿ ਪੰਜਾਬੀ ਭਾਜਪਾ ਨੂੰ ਪੂਰੀ ਤਰਾਂ ਨਕਾਰ ਰਹੇ ਹਨ।

ਪੰਜਾਬ ਅਜਿਹਾ ਇੱਕੋ ਇੱਕ ਸੂਬਾ ਹੈ ਜਿਥੇ BJP ਦਾ Vote Share ਸਾਲ 2009 ਤੋਂ 2014 ਤੱਕ ਲਗਾਤਾਰ ਥੱਲੇ ਡਿੱਗਾ ਹੈ। ਸਾਲ 2009 ਵਿਚ ਪੰਜਾਬ ਵਿਚ BJP ਦਾ Vote Share 10.1% ਸੀ ਤਾਂ ਸਾਲ 2014 ਵਿਚ ਜਦੋਂ ਪੂਰੇ ਭਾਰਤ ਵਿਚ ਮੋਦੀ ਦੀ ਸੁਨਾਮੀ ਝੁੱਲ ਰਹੀ ਸੀ ਪਰ ਪੰਜਾਬ ਵਿਚ BJP ਦਾ ਵੋਟ ਸ਼ੇਅਰ ਪਹਿਲਾਂ ਤੋਂ ਵੀ ਘਟਕੇ 8.7% ਰਹਿ ਗਿਆ। Image result for modiਭਾਜਪਾ ਦੀ ਇਹ ਗਿਰਾਵਟ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਰ ਥੱਲੇ ਚਲੀ ਗਈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ BJP ਨੂੰ ਮਹਿਜ 5.4% ਵੋਟ ਮਿਲੇ ਜਿਹੜੀ ਕਿ ਪਿਛਲੇ 25 ਸਾਲਾਂ ਵਿਚ ਭਾਜਪਾ ਲਈ ਸਭ ਤੋਂ ਵੱਡੀ ਗਿਰਾਵਟ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਪੂਰੇ ਭਾਰਤ ਵਿਚ ਮੋਦੀ ਦਾ ਦਬਦਬਾ ਮੰਨਿਆ ਜਾਂਦਾ ਹੈ ਪਰ ਮੋਦੀ ਦਾ ਜਾਦੂ ਪੰਜਾਬੀਆਂ ਤੇ ਕਿਉਂ ਨਹੀਂ ਚਲ ਰਿਹਾ ?? ਇਸਦੇ ਲਈ BJP0 ਦੇ ਕੁਝ ਆਗੂ ਇਹ ਦਸਦੇ ਹਨ ਕਿ ਮੋਦੀ ਦੀ ਪੰਜਾਬ ਵਿਚ ਸਾਖ ਬਹੁਤ ਹੈ ਪਰ ਮੋਦੀ ਦੀ ਸਾਖ ਵੋਟਾਂ ਵਿਚ ਨਾ ਬਦਲ ਸਕਣ ਦਾ ਕਾਰਨ ਹੈ ਭਾਜਪਾ ਦੀ ਅਕਾਲੀ ਦਲ ਬਾਦਲ ਨਾਲ ਸਾਂਝ।
Image result for modi
ਇਹਨਾਂ ਆਗੂਆਂ ਦਾ ਇਹ ਕਹਿਣਾ ਹੈ ਕਿ ਅਕਾਲੀ ਦਲ ਬਾਦਲ ਦੀ ਪੰਜਾਬ ਵਿਚ ਡਿਗਦੀ ਸਾਖ ਭਾਜਪਾ ਨੂੰ ਨੁਕਸਾਨ ਕਰਦੀ ਹੈ। ਵੈਸੇ ਦੇਖਿਆ ਜਾਵੇ ਤਾਂ ਇਹ ਭਾਜਪਾ ਆਗੂਆਂ ਦੇ ਸਿਰਫ ਦਾਅਵੇ ਨੇ ਕਿਉਂਕਿ ਅੰਕੜੇ ਤਾਂ ਕੁਝ ਹੋਰ ਹੀ ਕਹਾਣੀ ਦੱਸ ਰਹੇ ਹਨ ਕਿ ਮੋਦੀ ਦਾ ਜਾਦੂ ਪੰਜਾਬ ਤੇ ਕਿਉਂ ਨਹੀਂ ਚਲ ਰਿਹਾ ?? ਲੋਕਨੀਤੀ CSDS ਵਲੋਂ ਕਰਵਾਏ ਸਰਵੇਖਣ ਅਨੁਸਾਰ ਪੰਜਾਬ ਵਿਚ ਮੋਦੀ ਖਿਲਾਫ ਇੱਕ ਨਾਂਹਪੱਖੀ ਲਹਿਰ ਹੈ,ਹਾਲਾਂਕਿ ਇਸ ਸਰਵੇਖਣ ਅਨੁਸਾਰ ਮੋਦੀ ਖਿਲਾਫ ਇਹ ਲਹਿਰ ਪੰਜਾਬ ਨਾਲੋਂ ਜਿਆਦਾ ਕੇਰਲਾ ਤੇ ਤਾਮਿਲਨਾਡੂ ਵਰਗੇ ਸੂਬਿਆਂ ਵਿਚ ਵੀ ਹੈ। ਲੋਕਨੀਤੀ CSDS ਅਨੁਸਾਰ ਸਿੱਖ ਮੋਦੀ ਨੂੰ ਈਸਾਈ ਅਤੇ ਮੁਸਲਮਾਨਾਂ ਨਾਲੋਂ ਜਿਆਦਾ ਨਾ-ਪਸੰਦ ਕਰਦੇ ਨੇ। ਲੋਕਨੀਤੀ CSDS ਦੇ ਸਰਵੇਖਣ ਵਿਚ ਜਦੋਂ ਪੰਜਾਬ ਵਿਚ ਇਹ ਸਵਾਲ ਪੁੱਛਿਆ ਗਿਆ ਕਿ ਉਹ ਮੋਦੀ ਨੂੰ ਦੋਬਾਰਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ਤਾਂ 68% ਸਿੱਖਾਂ ਦਾ ਜਵਾਬ ਨਾਂਹ ਵਿਚ ਸੀ ਤੇ ਸਿਰਫ 21% ਦਾ ਮੰਨਣਾ ਸੀ ਕਿ ਦੋਬਾਰਾ ਮੌਕਾ ਮਿਲਣਾ ਚਾਹੀਦਾ,ਜਦੋਂ ਕਿ 11% ਨੇ ਕੋਈ ਜਵਾਬ ਨਹੀਂ ਦਿੱਤਾ। Image result for modiਇਸ ਬਾਰੇ ਪੰਜਾਬ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੋਦੀ ਦਾ ਹਿੰਦੂਤਵੀ ਏਜੰਡਾ,ਮੋਦੀ ਵਲੋਂ ਆਪਣਾ ਪ੍ਰਚਾਰ ਹਿੰਦੀ ਵਿਚ ਕਰਨਾ,ਪੰਜਾਬ ਵਿਚ ਮੋਦੀ ਦੇ ਹੋਰਡਿੰਗ ਹਿੰਦੀ ਵਿਚ ਲੱਗਣੇ ਆਦਿ ਅਜਿਹੀਆਂ ਗੱਲਾਂ ਹਨ ਜੋ ਸਿੱਖਾਂ ਨੂੰ ਮੋਦੀ ਖਿਲਾਫ ਕਰਦੀਆਂ ਹਨ। ਇਥੇ ਇਹ ਪੱਖ ਵੀ ਨਾਲ ਹੈ ਕਿ ਮੋਦੀ ਅਤੇ ਭਾਜਪਾ ਦੀ ਵੋਟਾਂ ਲੈਣ ਖਾਤਰ ਪਾਕਿਸਤਾਨ ਨਾਲ ਜੰਗ ਵਾਲਾ ਮਾਹੌਲ ਬਣਾਉਣ ਕੋਸ਼ਿਸ਼ ਰਹਿੰਦੀ ਹੈ ਪਰ ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਸੋ ਜੰਗ ਦਾ ਨੁਕਸਾਨ ਸਭ ਤੋਂ ਵੱਧ ਪੰਜਾਬ ਦਾ ਹੋਣਾ ਹੈ ਤਾਂ ਪੰਜਾਬ ਦੇ ਲੋਕ ਮੋਦੀ ਅਤੇ ਭਾਜਪਾ ਦੇ ਇਸ ਪੈਂਤੜੇ ਨੂੰ ਗਲਤ ਮੰਨਦੇ ਹਨ। ਇਹ ਵੀ ਪੱਖ ਹੈ ਕਿ ਭਾਵੇਂ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕਾਰਜ ਮੋਦੀ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਹੈ ਪਰ ਫਿਰ ਵੀ ਪੰਜਾਬ ਦੀ ਜਨਤਾ ਇਸ ਲਾਂਘੇ ਲਈ ਨਵਜੋਤ ਸਿੱਧੂ ਨੂੰ ਸ਼ਾਬਾਸ਼ੀ ਦਿੰਦੀ ਹੈ। ਸੋ ਇਹਨਾਂ ਸਾਰੇ ਪੱਖਾਂ ਨੂੰ ਜੇਕਰ ਧਿਆਨ ਨਾਲ ਵਾਚੀਏ ਤਾਂ ਪੂਰੇ ਮੁਲਕ ਨੂੰ ਭਗਵੇਂ ਰੰਗ ਵਿਚ ਰੰਗਣ ਦਾ ਮੋਦੀ ਦਾ ਖਵਾਬ ਪੰਜਾਬ ਵਿਚ ਆਕੇ ਟੁੱਟਦਾ ਜਰੂਰ ਹੈ ਤੇ ਇਹੀ ਕਾਰਨ ਹੈ ਕਿ ਪੰਜਾਬ ਅਜੇ ਵੀ ਭਾਜਪਾ ਲਈ ਅਜੇਤੂ ਕਿਲਾ ਸਾਬਿਤ ਹੋ ਰਿਹਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.