ਕੈਨੇਡਾ ਦਾ ਸਿੱਖ ਮੋਟਰ ਸਾਈਕਲ ਕਲੱਬ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ਼ ਜੋੜਨ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਜਾਣਿਆਂ ਜਾਂਦਾ ਹੈ।ਹੁਣ ਇਸ ਕਲੱਬ ਦੇ ਛੇ ਨੌਜਵਾਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਵ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਤ ਦਾ ਸੁਨੇਹਾ ਦੇਣ ਲਈ ਕੈਨੇਡਾ ਤੋਂ ਮੋਟਰਸਾਈਕਲਾਂ ਉੱਪਰ ਵੱਖ ਵੱਖ ਦੇਸ਼ਾਂ ਤੋਂ ਹੁੰਦੇ ਹੋਏ ਪਾਕਿਸਤਾਨ ਤੋਂ ਬਾਅਦ ਵਾਹਗਾ ਬਾਰਡਰ ਰਾਹੀਂ ਪੰਜਾਬ ਪੁੱਜੇ, ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਖਡੂਰ ਸਹਾਿਬ ਹੁੰਦੇ ਹੋਏ ਅੱਜ ਨਗਰ ਕੀਰਤਨ ਦੇ ਰੂਪ ਵਿੱਚ ਇਹ ਕਾਫਲਾ ਅੰਤਿਮ ਪੜ੍ਹਾਅ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਬ ਵਿਖੇ ਪੁੱਜਿਆ.., ਖਡੂਰ ਸਾਹਿਬ ਤੋਂ ਸੈਂਕੜੇ ਮੋਟਰਸਾਇਕਲ ਸਵਾਰ ਵੀ ਇਸ ਕਾਫਲੇ ਦਾ ਹਿੱਸਾ ਬਣ ਕੇ ਸੁਲਤਾਨਪੁਰ ਲੌਧੀ ਪੁੱਜੇ ਜਿੱਥੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੰਜਾਬ ਭਰ ਤੋਂ ਆਈ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਕਾਫਲੇ ਦਾ ਭਰਵਾਂ ਸਵਾਗਤ ਕੀਤਾ, ਤਹਾਨੂੰ ਦੱਸ ਦਇਏ ਕਿ ਇਹ ਮੋਟਰਸਾਇਕਲ ਰਾਈਡ ਖਾਲਸਾ ਏਡ ਦੀ ਸਹਾਇਤਾ ਲਈ ਕੀਤੀ ਜਾ ਰਹੀ ਹੈ ।ਇਸ ਕਾਫਲੇ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਓ੍ਹਨਾਂ ਨੂੰ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਸਿੱਖ ਸੰਗਤ ਅਤੇ ਵਿਦੇਸ਼ੀ ਸੰਗਤਾਂ ਵੱਲੋਂ ਬਹੁਤ ਪਿਆਰ ਮਿਲਿਆ.. ਕਲੱਬ ਦੇ ਮੈਂਬਰਾਂ ਨੂੰ ਪਾਕਿਸਤਾਨੀ ਸੰਗਤ ਨੇ ਵੀ ਬਹੁਤ ਪਿਆਰ ਦਿੱਤਾ ਗਿਆ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਇਸ ਕਾਫਲੇ ਦੇ ਮੈਂਬਰ ਨੇ ਕਰਤਾਰਪੁਰ ਲਾਂਘੇ ਬਾਰੇ ਜੋ ਜਾਣਕਾਰੀ ਦਿੱਤੀ ਓਹ ਸੁਣ ਕੇ ਤਹਾਨੂੰ ਵੀ ਬਹੁਤ ਹੈਰਾਨੀ ਹੋਵੇਗੀ ...ਸਿੱਖ ਮੋਟਰਸਾਇਕਲ ਕਲੱਬ ਦੇ ਇਨ੍ਹਾਂ ਮੈਂਬਰਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਕੰਮ ਦੀ ਹੁਣ ਪੂਰੇ ਮੁਲਕ ਵਿੱਚ ਚਰਚਾ ਹੋ ਰਹੀ ਹੈ ਉਥੇ ਹੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …