Exclusive Interview | Harinder Singh Sabhra | ਸਿੱਖਾਂ ਦਾ ਨਿਡਰ ਗਾਇਕ | Punjabi Singer

ਗਾਇਕੀ ਮਨੁੱਖੀ ਆਵਾਜ਼ ਦੀ ਵਰਤੋਂ ਦੁਆਰਾ ਸੰਗੀਤਕ ਧੁਨਾਂ ਪੈਦਾ ਕਰਨ ਨੂੰ ਕਹਿੰਦੇ ਹਨ। ਗਾਉਣ ਵਾਲੇ ਮਨੁੱਖ ਨੂੰ ਗਾਇਕ ਜਾਂ ਗਾਇਕਾ ਕਿਹਾ ਜਾਂਦਾ ਹੈ। ਉਹ ਆਪਣੇ ਫ਼ਨ ਰਾਹੀਂ ਗੀਤ, ਗਾਣੇ, ਨਗ਼ਮੇ ਵਗ਼ੈਰਾ ਵਰਗੀਆਂ ਕਲਾਵਾਂ ਦਾ ਮੁਜ਼ਾਹਰਾ ਕਰਦਾ ਹੈ। ਗਾਇਕੀ ਦੀ ਸੰਗਤ ਵਿੱਚ ਸੰਗੀਤ ਦਾ ਹੋਣਾ ਜਰੂਰੀ ਹੈ।

ਪੰਜਾਬ ਦੀ ਧਰਤੀ ਜਿਸਦੇ ਕਣ-ਕਣ ਵਿਚ ਸੰਗੀਤ ਸਮੋਇਆ ਹੈ, ਜਿਸਦੇ ਪਾਣੀਆਂ ਦੀਆਂ ਲਹਿਰਾਂ ਸੰਗੀਤਕ ਧੁਨਾਂ ਛੇੜਦੀਆਂ ਹਨ। ਪੋਣਾ ਚ ਸੰਗੀਤਕ ਰਸ ਹੈ, ਫਸਲਾਂ ਨਚਦੀਆਂ ਨਜ਼ਰ ਆਉਂਦੀਆਂ ਹਨ, ਤੇ ਵਸਦਾ ਹਰੇਕ ਵਿਅਕਤੀ ਸੰਗੀਤ ਦਾ ਆਸ਼ਕ ਤੇ ਦੀਵਾਨਾ ਹੈ। ਇਸ ਧਰਤੀ ਤੇ ਬੜੇ ਮਹਾਨ ਕਵੀਆਂ ਤੇ ਗਾਉਣ ਵਾਲਿਆਂ ਨੇ ਜਨਮ ਲਿਆ ਹੈ। ਪੰਜਾਬੀ ਲੋਕ ਗੀਤਾਂ ਤੇ ਲੋਕ ਨਾਚਾਂ ਦੀਆਂ ਸੰਸਾਰ ਭਰ ਚ ਧੁੰਮਾ ਰਹੀਆਂ ਹਨ। ਅਜ ਵੀ ਹਿੰਦੀ ਫਿਲਮਾਂ ਵਾਲੇ ਪੰਜਾਬੀ ਲੋਕ ਗੀਤ ਨੁੰ ਲੈ ਕੇ ਆਪਣੀਆਂ ਫਿਲਮਾਂ ਹਿੱਟ ਕਰ ਰਹੇ ਹਨ ਪਰ ਦੂਜੇ ਪਾਸੇ ਖੁਦ ਪੰਜਾਬੀ ਫਿਲਮਾਂ ਵਾਲੇ ਇਹਨਾ ਲੋਕ ਗੀਤਾਂ ਨੂੰ ਭੁੱਲ ਕੇ ਪੰਜਾਬੀ ਫਿਲਮਾਂ ਦਾ ਮਿਆਰ ਡੇਗੀ ਬੈਠੇ ਹਨ।Image result for harinder singh sabhra
ਪੰਜਾਬੀ ਗਾਇਕੀ ਆਪਣੇ ਅਮੀਰ ਸੱਭਿਆਚਾਰ ਨੁੰ ਭੁੱਲ ਕੇ ਲਚਰਤਾ ਵੱਲ ਕਿਉਂ ਵਧੇ ? ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਗਾਇਕ ਮੈਦਾਨ ਵਿਚ ਉਤਰੇ ਜੋ ਸੰਗੀਤ ਦੀ ਸੂਝ ਤੋਂ ਬਿਨਾ ਹੀ ਰਾਤੋ ਰਾਤ ਵੱਡੇ ਨਾਮੀ ਗਾਇਕ ਬਣਨ ਲਈ ਲੱਚਰਤਾ ਦਾ ਸਹਾਰਾ ਲੈਂਦੇ ਰਹੇ।ਇਹ ਰੁਝਾਨ ਐਸਾ ਵਧਿਆ ਕਿ ਲੱਚਰ ਲਿਖਣ ਵਾਲੇ ਤੇ ਗਾਉਣ ਵਾਲੇ ਹੱਦ ਬੰਨ੍ਹੇ ਹੀ ਟੱਪ ਗਏ। ਚਿੱਟੀ ਭਾਸ਼ਾ ਚ ਗੀਤ ਗਾਉਣ ਲੱਗ ਪਏ। ਇਸ ਲਈ ਸਾਡੇ ਸਰੋਤਿਆਂ ਦਾ ਸਵਾਦ ਵੀ ਬਦਲ ਗਿਆ ਤੇ ਲੋਕ ਲੱਚਰ ਗੀਤਾਂ ਨੁੰ ਸ਼ਰੇਆਮ ਸੁਣਨ ਲੱਗੇ। ਇਸ ਲਈ ਗੀਤਕਾਰਾਂ ਤੇ ਗਾਇਕਾਂ ਦੇ ਨਾਲ-ਨਾਲ ਅਸੀਂ ਸੁਣਨ ਵਾਲੇ ਵੀ ਬਰਾਬਰ ਜ਼ਿੰਮੇਵਾਰ ਰਹੇ ਹਾਂ।Image result for harinder singh sabhra
ਬੀਤੇ ਅਸ਼ਾਂਤੀ ਦੇ ਦਹਾਕੇ ਦੌਰਾਨ ਇਸੇ ਲੱਚਰਤਾ ਕਰਕੇ ਹੀ ਇਕ ਗਾਇਕ ਨੁੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਸ ਸਮੇਂ ਜਦੋਂ ਲੱਚਰਤਾ ਜ਼ੋਰਾਂ ਤੇ ਸੀ ਤਾਂ ਕੁਝ ਲੋਕ ਇਸ ਲੱਚਰਤਾ ਦੇ ਹੱਕ ਚ ਅਜਿਹੀਆਂ ਦਲੀਲਾਂ ਦਿੰਦੇ ਕਿ ਆਮ ਆਦਮੀ ਉਹਨਾਂ ਨਾਲ ਸਹਿਮਤ ਹੋ ਜਾਂਦਾ। ਇਕ ਦਿਨ ਮੈਨੁੰ ਆਪਣੀ ਸੱਥ ਵਿਚ ਕੁਝ ਸਮਾਂ ਬੈਠਣ ਦਾ ਮੌਕਾ ਮਿਲਿਆ, ਜਿੱਥੇ ਲੱਚਰ ਗਾਉਣ ਵਾਲਿਆਂ ਬਾਰੇ ਇਕ ਬਜ਼ੁਰਗ ਤੇ ਇਕ ਨੌਜਵਾਨ ਦੀ ਬੜੀ ਦਿਲਚਸਪ ਬਹਿਸ ਚਲ ਰਹੀ ਸੀ। ਨੋਜਵਾਨ ਕਹਿ ਰਿਹਾ ਸੀ ਕਿ ਬਾਬਾ ਅੱਜ ਦੇ ਗੀਤਾਂ ਚ ਜੋ ਦੱਸਿਆਂ ਜਾਂਦਾ ਹੈ ਉਹਦੇ ਚ ਮਾੜੀ ਗੱਲ ਕਿਹੜੀ ਹੈ। ਜ਼ਿੰਦਗੀ ਦੀਆਂ ਸਚਾਈਆਂ ਹੀ ਪੇਸ਼ ਕੀਤੀਆਂ ਹੁੰਦੀਆਂ ਹਨ। ਬਾਬੇ ਨੇ ਕਿਹਾ ਕਿ ਕਾਕਾ ਕੁਝ ਸਚਾਈਆਂ ਐਸੀਆਂ ਹੁੰਦੀਆਂ ਹਨ ਜੋ ਪਰਦੇ ਵਿਚ ਰੱਖਣੀਆਂ ਚਾਹੀਦੀਆਂ ਹਨ।Related image
ਪਹਿਲਾਂ ਤਾਂ ਲੋਕ ਆਦਿ ਕਾਲ ਵਿਚ ਵਿਆਹ ਵੀ ਨਹੀਂ ਸਨ ਕਰਵਾਉਂਦੇ। ਪਸ਼ੂਆਂ ਵਾਂਗ ਕੋਈ ਕਿਸੇ ਨਾਲ ਵੀ ਮੇਲ-ਮਿਲਾਪ ਕਰ ਲੈਂਦੇ ਸੀ। ਲੋਕਾਂ ਵਿਚ ਸੂਝ ਪੈਦਾ ਹੋਈ ਸਮਝ ਆਈ ਕਿ ਇਹ ਗਲਤ ਹੈ। ਲੋਕਾਂ ਨੇ ਅਸੂਲ ਬਣਾਏ ਵਿਆਹ ਦੀ ਰਸਮ ਸ਼ੁਰੂ ਹੋਈ। ਇਸ ਕਰਕੇ ਸਾਨੁੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਇਸ ਲੱਚਰਤਾ ਨਾਲ ਸਾਡੇ ਸਮਾਜ ਦੇ ਨੌਜੁਆਨਾ ਅੰਦਰ ਪਸ਼ੂਬ੍ਰਿਤੀ ਜਾਗਦੀ ਹੈ, ਜਿਸ ਦੇ ਨਤੀਜੇ ਵਜੋਂ ਉਹ ਅਨੈਤਿਕ ਕਾਰੇ ਕਰਨ ਤੇ ਉੱਤਰ ਆਉਂਦੇ ਹਨ। ਇਸ ਵਾਸਤੇ ਸਾਨੁੰ ਲੱਚਰਤਾ ਤੇ ਕਾਬੂ ਪਾਉਣ ਦੀ ਸਖਤ ਲੋੜ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.