ਸੋਸ਼ਲ ਮੀਡੀਆ ਤੇ ਆਏ ਦਿਨ ਕੁਝ ਨਕਲੀ IDS ਤੋਂ ਸਿੱਖਾਂ ਨੂੰ ਚਿੜਾਉਣ ਲਈ ਕੁਝ ਸ਼ਰਾਰਤੀ ਅਨਸਰਾਂ ਵਲੋ ਲਗਾਤਾਰ ਸਿੱਖ ਵਿਰੋਧੀ ਪੋਸਟਾਂ ਪਾਈਆਂ ਜਾਂਦੀਆਂ ਹਨ। ਕਦੇ ਕਿਸੇ ਗੁਰੂ ਸਹਿਬਾਨ ਨਾਲ ਸਬੰਧਿਤ ਫੋਟੋ ਨੂੰ ਐਡਿਟ ਕਰਕੇ ਪੋਸਟ ਕੀਤਾ ਜਾਂਦਾ ਤੇ ਕਦੇ ਗਾਲਾਂ ਕੱਢੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਬੰਦਾ ਜੋ ਕਿ ਬਠਿੰਡੇ ਜਿਲੇ ਤੋਂ ਹੈ ਜਿਸਦੀਆਂ ਅਨੇਕਾਂ ਫੇਸਬੁਕ ਤੇ ਫੇਕ ਆਈਡੀਆ ਹਨ ਜਿਵੇਂ ਕੁਝ ਨਾਂ Gurkirat Singh,Gurinder Singh,Baaz Singh ਆਦਿ ਜੋ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਤਰਾਂ ਤਰਾਂ ਦੇ ਗਲਤ ਤਰੀਕੇ ਅਪਣਾਉਂਦਾ ਸੀ ਤੇ ਸਿੱਖ ਸਿੰਘਣੀਆਂ ਨੂੰ ਗਲਤ ਮੈਸਜ ਕਰਦਾ ਸੀ। ਕੁਝ ਦਿਨ ਪਹਿਲਾਂ ਕੁਝ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸਿੰਘਾਂ ਨੇ ਜਾ ਕੇ ਇਸਨੂੰ ਧਰ ਦਬੋਚਿਆ ਤੇ ਰੱਜ ਕੇ ਛਿੱਤਰ ਪਰੇਡ ਵੀ ਕੀਤੀ। ਨਾਲ ਹੀ ਉਸ ਸਿੰਘਣੀ ਨੇ ਵੀ ਇਸ ਬਦਮਾਸ਼ ਨੂੰ ਰੱਜਕੇ ਕੁੱਟਿਆ ਜਿਸਨੂੰ ਇਹ ਬੰਦਾ ਗਲਤ ਮੈਸੇਜ ਕਰਦਾ ਸੀ। ਸਭ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਬਾਰੇ ਜਾਗਰੂਕ ਹੋਵੋ ਜੋ ਗਲਤ Ids ਤੋਂ ਲੋਕਾਂ ਵਿਚ ਨਫਰਤ ਅਤੇ ਪਾੜ ਪਾ ਕੇ ਸਮਾਜ ਵਿਚ ਗੰਦ ਪਾਉਂਦੇ ਹਨ। ਜੇਕਰ ਸਹਿਮਤ ਹੋ ਵੀਡੀਓ Like ਕਰੋ ਅਤੇ ਨਾਲ ਦੀ ਨਾਲ ਸ਼ੇਅਰ ਵੀ ਕਰੋ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …