ਇਸ ਸਾਲ ਫਰਵਰੀ ਵਿੱਚ ਭਾਰਤੀ ਫੌਜ ਵਲੋਂ ਕੀਤੀ ਗਈ ਪਾਕਿਸਤਾਨ ਵਿੱਚ Surgical Strike ਦਾ ਭਾਂਡਾ ਤਾਂ ਪਹਿਲਾਂ ਹੀ ਖੁੱਲ ਚੁੱਕਾ ਹੈ,ਹੁਣ ਇਸ ਮਾਮਲੇ ਵਿੱਚ ਜੋ ਨਵਾਂ ਖੁਲਾਸਾ ਹੋਇਆ ਉਸਨੇ ਇਸ Surgical Strike ਦੀ ਪ੍ਰਮਾਣਿਕਤਾ ਤੇ ਇੱਕ ਹੋਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸ ਖੁਲਾਸੇ ਅਨੁਸਾਰ 27 ਫਰਵਰੀ ਨੂੰ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਦਰਮਿਆਨ ਹੋਈ ਹਵਾਈ ਟੱਕਰ ਵਿੱਚ ਬਣੇ ਮਾਹੌਲ ‘ਚ ਭਾਰਤੀ ਫੌਜ ਨੇ ਘਬਰਾਹਟ ਵਿੱਚ ਆ ਕੇ ਆਪਣਾ ਹੀ ਹੈਲੀਕਾਪਟਰ ਸੁੱਟ ਲਿਆ ਸੀ ਜਿਸ ਵਿੱਚ ਸਵਾਰ 6 ਭਾਰਤੀ ਫੌਜੀਆਂ ਅਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਗੱਲ ਦਾ ਖੁਲਾਸਾ ਹੁਣ ਇਸ ਹਾਦਸੇ ਦੀ ਜਾਂਚ ਵਿੱਚ ਹੋਇਆ ਹੈ। ਭਾਰਤੀ ਹਵਾਈ ਫੌਜ ਨੇ ਇਸ ਹਾਦਸੇ ਦੌਰਾਨ ਕੁਤਾਹੀ ਵਰਤਣ ਵਾਲੇ ਸ੍ਰੀਨਗਰ ਬੇਸ ਦੇ ਏਅਰ ਅਫਸਰ ਕਮਾਂਡਿੰਗ (AOC) ਨੂੰ ਹਟਾ ਦਿੱਤਾ ਹੈ। ਰੂਸ ਵਿੱਚ ਬਣਿਆ ਭਾਰਤੀ ਹਵਾਈ ਫੌਜ ਦਾ ਐਮਆਈ-17 ਹੈਲੀਕਾਪਟਰ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਲੱਗਣ ਕਾਰਨ ਤਬਾਹ ਹੋਇਆ ਸੀ। ਜੰਗੀ ਮਾਹੌਲ ਵਿੱਚ ਭਾਰਤੀ ਫੌਜ ਨੂੰ ਇਹ ਲੱਗਿਆ ਸੀ ਕਿ ਇਹ ਹੈਲੀਕਾਪਟਰ ਪਾਕਿਸਤਾਨ ਦਾ ਹੈ। ਰੂਸ ’ਚ ਬਣਿਆ ਇਹ ਹੈਲੀਕਾਪਟਰ ਸਵੇਰੇ 10.05 ਮਿੰਟ ’ਤੇ ਉਸੇ ਸਮੇਂ ਹਾਦਸਾਗ੍ਰਸਤ ਹੋਇਆ ਜਦੋਂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ’ਚ ਭਾਰਤੀ ਅਤੇ ਪਾਕਿਸਤਾਨੀ ਲੜਾਕੂ ਜਹਾਜ਼ ਇੱਕ ਦੂਜੇ ਨਾਲ ਜੂਝ ਰਹੇ ਸੀ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਲੜਾਕੂ ਜਹਾਜ਼ 10.30 ਵਜੇ ਦੇ ਕਰੀਬ ਪਾਕਿਸਤਾਨ ਹਵਾਈ ਫੌਜ ਨੇ ਹੇਠਾਂ ਸੁੱਟ ਦਿੱਤਾ ਸੀ। ਉਸ ਸਮੇਂ ਇਹ ਹਟਾਇਆ ਗਿਆ ਦੋਸ਼ੀ AOC ਏਅਰਫੋਰਸ ਬੇਸ ’ਤੇ ਸਭ ਤੋਂ ਸੀਨੀਅਰ ਅਫਸਰ ਵਜੋਂ ਤੈਨਾਤ ਸੀ। ਹਾਦਸੇ ਬਾਰੇ ਚੱਲ ਰਹੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਏਅਰਫੋਰਸ ਟਰੈਫਿਕ ਕੰਟਰੋਲ ਨੇ ਇਸ ਹੈਲੀਕਾਪਟਰ ਨੂੰ ਉਸ ਵੇਲੇ ਵਾਪਸ ਸੱਦਿਆ ਸੀ ਜਦੋਂ ਅਜੇ ਭਾਰਤ ਤੇ ਪਾਕਿਸਤਾਨੀ ਹਵਾਈ ਸੈਨਾ ਵਿਚਾਲੇ ਕਸ਼ਮਕਸ਼ ਚੱਲ ਰਹੀ ਸੀ। ਇਸ ਗੱਲ ਨੂੰ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਹੈਲੀਕਾਪਟਰ ਨੂੰ ਸ੍ਰੀਨਗਰ ਵਾਪਸ ਸੱਦਣ ਦੀ ਥਾਂ ਕਿਸੇ ਸੁਰੱਖਿਅਤ ਥਾਂ ’ਤੇ ਉਤਾਰਨਾ ਚਾਹੀਦਾ ਸੀ। ਸ਼ਨਾਖਤ ਨਾ ਹੋਣ ਕਾਰਨ ਜ਼ਮੀਨ ’ਤੇ ਤਾਇਨਾਤ ਮਿਜ਼ਾਈਲ ਸਿਸਟਮ ਅਤੇ ਹਵਾਈ ਰੱਖਿਆ ਬੰਦੂਕਾਂ ਹੈਲੀਕਾਪਟਰ ’ਤੇ ਦਾਗੀਆਂ ਗਈਆਂ ਤੇ ਭਾਰਤੀ ਫੌਜ ਨੇ ਆਪਣਾ ਹੀ ਹੈਲੀਕਾਪਟਰ ਥੱਲੇ ਸੁੱਟ ਲਿਆ। ਜਹਾਜ਼ ’ਤੇ ਲੱਗੇ ਉਪਕਰਨ ਜਿਨ੍ਹਾਂ ਰਾਹੀਂ ਏਅਰ ਫੋਰਸ ਦੇ ਅਧਿਕਾਰੀਆਂ ਨੂੰ ਹੈਲੀਕਾਪਟਰ ਬਾਰੇ ਕੋਈ ਜਾਣਕਾਰੀ ਮਿਲਦੀ, ਉਸ ਸਮੇਂ ਬੰਦ ਸਨ, ਜੋ ਕਿ ਪ੍ਰਵਾਨਿਤ ਨੇਮਾਂ ਦੇ ਖ਼ਿਲਾਫ਼ ਹੈ।
ਭਾਰਤੀ ਹਵਾਈ ਸੈਨਾ ਵੱਲੋਂ ਜਹਾਜ਼ ’ਤੇ ਲੱਗੇ ਸੁਰੱਖਿਆ ਉਪਕਰਨਾਂ ਨੂੰ ਚਾਲੂ ਰੱਖਣ ਦੀ ਹਦਾਇਤ ਕੀਤੀ ਗਈ ਸੀ, ਪਰ ਸ੍ਰੀਨਗਰ ਏਅਰ ਬੇਸ ਨੇ ਇਸ ਦੇ ਉਲਟ ਹੁਕਮ ਜਾਰੀ ਕੀਤੇ ਸਨ। ਸੂਤਰਾਂ ਅਨੁਸਾਰ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਹਵਾਈ ਸੈਨਾ ਅਪਰਾਧਿਕ ਦੋਸ਼ਾਂ ਹੇਠ ਕਾਰਵਾਈ ਕਰ ਸਕਦੀ ਹੈ। ਪਹਿਲਾਂ ਇਸ Surgical Strike ਨੂੰ ਵੱਡੀ ਕਾਮਯਾਬੀ ਦੱਸਕੇ ਭਾਰਤੀ ਮੀਡੀਏ ਵਲੋਂ ਵੱਡੇ ਜਸ਼ਨ ਮਨਾਏ ਗਏ ਪਰ ਜਦੋਂ ਅਸਲੀਅਤ ਸਾਹਮਣੇ ਆਈ ਸੀ ਤਾਂ ਮੀਡੀਏ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ Surgical Strike ਕਰਕੇ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਭਾਰਤੀ ਮੀਡੀਆ ਇਸ ਨਵੇਂ ਖੁਲਾਸੇ ਬਾਰੇ ਹੁਣ ਚੁੱਪੀ ਧਾਰੀ ਬੈਠਾ ਹੈ। ਵੈਸੇ ਵੀ ਹੁਣ ਤਾਂ ਵੋਟਾਂ ਪੈ ਗਈਆਂ ਹਨ ਸੋ ਇਸ ਮਸਲਾ ਹੁਣ ਵੋਟ ਮੁੱਦਾ ਨਹੀਂ ਬਣਾਇਆ ਜਾ ਸਕਦਾ। ਸੋ ਇਸ ਨਵੇਂ ਖੁਲਾਸੇ ਨੇ ਜਿਥੇ ਮੀਡੀਏ ਦੀਆਂ ਪੋਲਾਂ ਖੋਲੀਆਂ ਹਨ ਓਥੇ ਹੀ ਫੌਜੀ ਅਨੁਸ਼ਾਸ਼ਨ ਤੇ ਵੀ ਵੱਡੇ ਸਵਾਲ ਖੜੇ ਕੀਤੇ ਹਨ। ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ,ਆਪਣੇ ਵਿਚਾਰ ਜਰੂਰ ਦੱਸਿਓ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …