June 1984 | ਪਹਿਲੇ ਹੱਲੇ ਸਿੰਘਾਂ ਫੌਜੀ ਮੂਧੇ ਪਾ ਦਿੱਤੇ | Sikh vs Indian Army

ਜੂਨ ਦਾ ਮਹੀਨਾ ਆਉਣ ਵਾਲਾ ਹੈ। ਉਹ ਮਹੀਨਾ ਜੋ ਸਿੱਖ ਕੌਮ ਦੀ ਰੂਹ ਨਾਲ ਜੁੜਿਆ ਹੋਇਆ। ਉਹ ਮਹੀਨਾ ਜਦੋਂ ਦਿੱਲੀ ਤੋਂ ਚੜਕੇ ਆਈ ਹਿੰਦ ਫੌਜ ਨੇ ਅਕਾਲ ਪੁਰਖ ਦੀ ਫੌਜ ਕੋਲੋਂ ਮੂੰਹ ਦੀ ਖਾਧੀ। ਉਹ ਮਹੀਨਾ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਲਾਹੀ ਕੀਰਤਨ ਦੀ ਥਾਂ ਤੇ ਬੰਬਾਂ ਤੇ ਗੋਲੀਆਂ ਦੀ ਆਵਾਜ਼ ਹੀ ਸੁਣਦੀ ਸੀ। ਉਹ ਮਹੀਨਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਿੰਦ ਫੌਜ ਨੇ ਤੋਪਾਂ ਟੈਕਾਂ ਨਾਲ ਗੋਲੇ ਦਾਗੇ ਤੇ ਸ੍ਰੀ ਅਕਾਲ ਤਖਤ ਢਾਹ ਦਿੱਤਾ। ਇਸ ਮਹੀਨੇ 2 ਤੋਂ 6 ਜੂਨ ਤੱਕ ਸੰਨ 1984 ਵਿਚ ਘੱਲੂਘਾਰਾ ਹੋਇਆ ਜਿਸ ਬਾਰੇ ਸਾਰੀ ਦੁਨੀਆ ਵਿਚ ਵੱਸਦੇ ਸਿੱਖ ਜਾਣੂ ਹਨ। ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਮਹਿਜ 200 ਕੁ ਸਿੰਘਾਂ ਦੀ ਗਿਣਤੀ ਜਿਨ੍ਹਾਂ ਕੋਲ ਕੋਈ ਆਧੁਨਿਕ ਹਥਿਆਰ ਵੀ ਨਹੀਂ ਸਨ। Image result for bhindranwaleਦੂਜੇ ਪਾਸੇ ਦੁਨੀਆ ਦੀ ਚੌਥੀ ਵੱਡੀ ਤਾਕਤ ਹਿੰਦੁਸਤਾਨ ਦੀ ਫੌਜ,ਫੌਜ ਦੇ ਸਾਰੇ ਵਿੰਗ ਤੇ ਨਾਲ ਸਹਾਇਤਾ ਲਈ ਬਰਤਾਨੀਆ,ਰੂਸ,ਇਜ਼ਰਾਈਲ ਜਿਹੇ ਮੁਲਕਾਂ ਦੇ ਅਫਸਰ ਤੇ ਏਜੰਸੀਆਂ ਸਨ। ਇਸ ਜੰਗ ਵਿਚ ਜੋ ਕੁਝ ਵੀ ਹੋਇਆ ਉਸ ਬਾਰੇ ਸਾਰੀ ਦੁਨੀਆ ਵਾਕਿਫ ਹੈ ਕਿ ਕਿਵੇਂ 24 ਘੰਟਿਆਂ ਵਿਚ ਹਮਲਾ ਕਰਕੇ ਅੰਦਰੋਂ ਸਿੰਘਾਂ ਨੂੰ ਖਤਮ ਕਰਨ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਫੜਨ ਦੀਆਂ ਡੀਂਘਾਂ ਮਾਰੀਆਂ ਗਈਆਂ ਸਨ ਪਰ ਜਦੋਂ ਫੌਜ ਨੇ ਅੰਦਰ ਪੈਰ ਪਾਏ ਤਾਂ ਕੁਝ ਅਜਿਹਾ ਹੋਇਆ ਕਿ ਵੱਡੇ ਵੱਡੇ ਫੌਜੀ ਅਫਸਰ ਦੇਖਕੇ ਪਿੱਛੇ ਭੱਜ ਗਏ। Image result for bhindranwaleਸਿੰਘਾਂ ਦੀ ਬਹਾਦਰੀ ਤੇ ਦਲੇਰੀ ਦੀ ਮਿਸਾਲ ਇਸ ਵੀਡੀਓ ਵਿਚ ਇਸ ਫੌਜੀ ਦੇ ਕੋਲੋਂ ਸੁਣੋ। ਇਹ ਤਾਂ ਸਿਰਫ ਇੱਕ ਉਦਾਹਰਣ ਹੈ ਜੋ ਦਸਦੀ ਹੈ ਇਸ ਲਾਸਾਨੀ ਜੰਗ ਵਿਚ ਸਿੰਘਾਂ ਨੇ ਬਹਾਦਰੀ ਦੇ ਕੀ ਜੌਹਰ ਦਿਖਾਏ,ਪਰ ਇਸਦੇ ਮੁਕਾਬਲੇ ਹਿੰਦ ਫੌਜ ਨੇ ਸਿੱਖ ਕੌਮ ਨਾਲ ਕੀ ਕੀਤਾ ਉਸਦੀ ਉਦਾਹਰਣ ਇਸ ਹਮਲੇ ਮੌਕੇ ਚਸ਼ਮਦੀਦ ਇੱਕ ਸਿੰਘ ਨੇ ਦੱਸੀ ਕਿ ਕਿਵੇਂ ਫੌਜ ਨੇ ਨਿੱਕੇ ਨਿੱਕੇ ਸਿੱਖ ਬੱਚਿਆਂ ਨੂੰ ਫੜਕੇ ਪਹਿਲਾਂ ਉੱਪਰ ਸੁੱਟਿਆ ਤੇ ਫਿਰ ਬੰਦੂਕ ਦੇ ਬਰਸਟ ਮਾਰਕੇ ਸ਼ਹੀਦ ਕੀਤਾ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.