ਅੰਤਰਰਾਸ਼ਟਰੀ ਪੱਧਰ ਤੇ ਉਦੋਂ ਖਾਲਿਸਤਾਨ ਦੇ ਹੱਕ ਵਿਚ ਇੱਕ ਵੱਡਾ ਸਮਰਥਨ ਦੇਖਣ ਨੂੰ ਮਿਲਿਆ ਜਦੋਂ ਨੇਪਾਲੀ ਅਖ਼ਬਾਰ Nepal Telegraph ਨੇ ਇੱਕ ਵੱਡੀ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਜੇਕਰ ਕੱਲ ਨੂੰ ਕਦੇ ਖਾਲਿਸਤਾਨ ਬਣਦਾ ਹੈ ਤਾਂ ਸਿੱਖਾਂ ਨੂੰ ਆਪਣਾ ਗਵਾਂਢੀ ਬਣਾਕੇ ਨੇਪਾਲ ਨੂੰ ਖੁਸ਼ੀ ਹੋਵੇਗੀ। ਨੇਪਾਲੀ ਅਖਬਾਰ Nepal Telegraph ਅਨੁਸਾਰ ਹਿੰਦੁਸਤਾਨ ਵਿਚ ਜਿਸ ਹਿਸਾਬ ਨਾਲ ਹਿੰਦੂਤਵੀ ਸਰਕਾਰ ਵਲੋਂ ਮੋਦੀ ਦੇ ਰਾਜ ਅਧੀਨ ਘੱਟ ਗਿਣਤੀਆਂ ਤੇ ਜ਼ੁਲਮ ਕੀਤੇ ਜਾ ਰਹੇ ਹਨ ਉਸਦੇ ਚਲਦੇ ਛੇਤੀ ਹੀ ਹਿੰਦੁਸਤਾਨ ਦੇ ਕਈ ਟੋਟੇ ਹੋਣਗੇ ਤੇ ਜਦੋਂ ਖਾਲਿਸਤਾਨ ਇੱਕ ਮੁਲਕ ਬਣੇਗਾ ਤਾਂ ਉਸਦੀ ਹੱਦ ਨੇਪਾਲ ਨਾਲ ਵੀ ਲੱਗੇਗੀ ਸੋ ਨੇਪਾਲ ਨੂੰ ਖਾਲਿਸਤਾਨ ਦਾ ਗਵਾਂਢੀ ਹੋਣ ਵਿਚ ਖੁਸ਼ੀ ਹੋਵੇਗੀ। ਨਾਲ ਹੀ Nepal Telegraph ਨੇ ਮਹਾਰਾਣੀ ਜਿੰਦ ਕੌਰ ਦਾ ਵੀ ਜ਼ਿਕਰ ਕੀਤਾ ਹੈ ਕਿ ਸਿੱਖ ਰਾਜ ਵੇਲੇ ਵੀ ਮਹਾਰਾਣੀ ਕਿਸੇ ਸਮੇਂ ਨੇਪਾਲ ਦੀ ਸ਼ਾਹੀ ਮਹਿਮਾਨ ਬਣਕੇ ਆਈ ਸੀ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …