ਕੱਲ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਬਾਰੇ ਪੰਜਾਬ ਚੋਂ ਭਾਵੇਂ ਮੋਦੀ ਲਹਿਰ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਦੀ ਬਹੁਮਤ ਰਹੀ ਪਰ ਬਾਕੀ ਦੇ ਭਾਰਤ ਵਿਚ ਭਾਜਪਾ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਪੰਜਾਬ ਵਿਚ ਪੰਥਕ ਹਲਕਿਆਂ ਵਲੋਂ ਖੜੇ ਉਮੀਦਵਾਰ ਬੁਰੀ ਤਰਾਂ ਹਾਰੇ ਹਨ ਤੇ ਹੁਣ ਸੁਹਿਰਦ ਪੰਜਾਬੀ ਖਾਸ ਕਰਕੇ ਸਿੱਖ ਚਿੰਤਕ ਇਹ ਸੋਚ ਰਹੇ ਹਨ ਕਿ ਪੰਜਾਬ ਅਤੇ ਸਿੱਖ ਕੌਮ ਇਸ ਸਮੇਂ ਕਿੱਧਰ ਨੂੰ ਜਾਵੇ ?? ਇਸ ਬਾਬਤ ਅਸੀਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਵਲੋਂ ਲਿਖੀ ਪੋਸਟ ਸਾਂਝੀ ਕਰ ਰਹੇ ਹਾਂ-
ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਲਿਖਦੇ ਹਨ ….ਮਿੱਤਰਰਰਰਰਰਰਰੋ!
ਮੁਬਾਰਕਾਂ ਕਬੂਲੋ! ਐਵੇਂ ਨਾ ਵੋਟਿੰਗ ਮਸ਼ੀਨਾਂ ਨੂੰ ਗਾਲ੍ਹਾਂ ਕੱਢੋ। 1000 ਸਾਲ ਦੀ ਗੁਲਾਮੀ ਤੋਂ ਬਾਅਦ ਭਾਰਤ ਦਾ ਹਿੰਦੂ ਜਾਗ ਚੁੱਕਾ ਹੈ। ਹਿੰਦੂ ਰਾਸ਼ਟਰ ਬਣਾਉਣ ਲਈ ਬਹੁਗਿਣਤੀ ਹਿੰਦੂਆਂ ਦਾ ਜੀਅ ਕਰਦਾ, ਕਿਸੇ ਦਾ ਖੁੱਲ੍ਹ ਕੇ, ਕਿਸੇ ਦਾ ਚੁੱਪ-ਗੜੁੱਪ। ਇਹ ਸੱਚ ਕਬੂਲ ਕਰੋ। ਵੋਟਾਂ ਤੋਂ ਪਹਿਲਾਂ ਵੀ ‘ਮਨ ਦੀ ਇੱਛਾ’ ਪੋਸਟ ‘ਚ ਤੁਹਾਨੂੰ ਦੱਸਿਆ ਸੀ। ਨਾਲੇ ਕਰੇ ਵੀ ਕਿਓਂ ਨਾ, ਹਰ ਕੌਮ ਆਪਣੀ ਚੜ੍ਹਤ ਵੇਖਣਾ ਚਾਹੁੰਦੀ ਹੈ, ਆਪਣਾ ਰਾਜ ਚਾਹੁੰਦੀ ਹੈ, ਜਿੱਥੇ ਉਸਦੀ ਸੋਚ, ਧਰਮ, ਮਾਨਤਾਵਾਂ ਅੱਗੇ ਵਧਣ। ਸਿੱਖਾਂ ਨੂੰ ਤਾਂ ਖਾਲਿਸਤਾਨ ਦਾ ਨਾਮ ਸੁਣ ਕੇ ਦੰਦਲ ਪੈ ਜਾਂਦੀ ਪਰ ਅਗਲਿਆਂ ਹਿੰਦੂ ਰਾਸ਼ਟਰ ਦਾ ਸੁਪਨਾ ਦੇਖਿਆ, ਉਹ ਪੂਰਾ ਹੋਣ ਜਾ ਰਿਹਾ। ਨੋਟਬੰਦੀ ਕਾਰਨ ਉਹ ਤੰਗ ਹੋਏ, ਵਪਾਰ ਘਾਟੇ ‘ਚ ਗਏ, ਜਾਇਦਾਦ ਦੀਆਂ ਕੀਮਤਾਂ ਘੱਟ ਗਈਆਂ ਪਰ ਉਨ੍ਹਾਂ ਸਭ ਕੁਝ ਭੁਲਾ ਕੇ ਆਪਣੇ ਹਿੰਦੂ ਰਾਸ਼ਟਰ ਦੇ ਸੁਪਨੇ ਨੂੰ ਸੱਚ ਕਰ ਦਿਖਾਇਆ।…….ਸੜੋ ਨਾ, ਕੁਝ ਸਿੱਖੋ। ਰਹੀ ਗੱਲ ਮੁਸਲਮਾਨਾਂ ਦੀ ਤਾਂ ਉਹ ਹਿੰਦੂਆਂ ‘ਚੋਂ ਮੁਸਲਮਾਨ ਬਣੇ ਸਨ, ਫਿਰ ਹਿੰਦੂ ਬਣ ਜਾਣਗੇ। ਨਾ ਤਾਂ ਉਹ ਕੁਸਕਦੇ ਹਨ ਤੇ ਨਾ ਹੀ ਉਨ੍ਹਾਂ ਲਈ ਮੁਸਲਮਾਨਾਂ ਦੇ ਮੁਲਕ ਕੁਝ ਬੋਲਦੇ ਹਨ। ਜੈਨੀ, ਪਾਰਸੀ, ਬੋਧੀ ਹਿੰਦੂ ਧਰਮ ਦਾ ਅੰਗ ਬਣ ਚੁੱਕੇ ਹਨ। ਨਾਸਤਿਕ/ਕਾਮਰੇਡ ਸਾਹਸੱਤ ਹੀਣ ਹੋ ਚੱਕੇ ਹਨ। ਸਿੱਖਾਂ ਦਾ ਵੱਡਾ ਹਿੱਸਾ ਜਜ਼ਬ ਹੋ ਚੁੱਕਾ ਹੈ, ਜੋ ਆਕੀ ਹੈ, ਉਹ ਪਰਵਾਸ ਕਰ ਚੁੱਕਾ ਜਾਂ ਕਰ ਜਾਵੇਗਾ। ਸਿੱਖੀ ਹਮੇਸ਼ਾ ਚੁਣੌਤੀਆਂ ‘ਚ ਪ੍ਰਚੰਡ ਹੋਈ ਹੈ, ਵਧੀ ਹੈ, ਇਸਦੇ ਚਮਕਣ ਲਈ ਇਹ ਸੁਨਹਿਰੀ ਦੌਰ ਹੋ ਨਿਬੜੇਗਾ।
ਕੱਚੇ ਪਿੱਲੇ ਝੜਨਗੇ, ਬਾਕੀ ਅੜਨਗੇ। ਅਗਲੇ ਪੰਜ ਸਾਲ ਤੁਸੀਂ ਭਾਰਤ ‘ਚ ਉਹ ਕੁਝ ਹੁੰਦਾ ਵੇਖੋਂਗੇ, ਸੁਣੋਂਗੇ, ਮਹਿਸੂਸ ਕਰੋਂਗੇ, ਜੋ ਪਹਿਲਾਂ ਕਦੇ ਦੇਖਿਆ ਨਹੀਂ ਪਰ ਦੰਦ ਕਥਾਵਾਂ ‘ਚ ਸੁਣਿਆ ਹੋਵੇਗਾ। ਕਿਸੇ ਮੁਲਕ ਨੇ ਘੱਟਗਿਣਤੀਆਂ ਦੀ ਮਦਦ ਲਈ ਨਹੀਂ ਬਹੁੜਨਾ…….ਭੁੱਲ ਜਓ। ਸਾਰੇ ਮੋਦੀ ਲਈ ਵਧਾਈ ਸੰਦੇਸ਼ ਲਿਖ ਰਹੇ ਹੋਣਗੇ, ਸਣੇ ਮਿਡਲ ਈਸਟ ਮੁਸਲਿਮ ਮੁਲਕਾਂ ਦੇ। ਪਾਕਿਸਤਾਨ ਵੀ ਵਧਾਈ ਦੇਊ।
ਦੋਸਤੋ! ਭਾਰਤ ਦੀ ਬਹੁਗਿਣਤੀ ਦਾ ਫ਼ਤਵਾ ਕਬੂਲੋ ਤੇ ਉਸ ਹਿਸਾਬ ਆਪਣਾ ਪ੍ਰਬੰਧ ਕਰੋ। ਜਾਗ ਜਾਓ!
ਇਸ ਪੋਸਟ ਦਾ ਤੌਖਲਾ ਬਿਲਕੁਲ ਸਹੀ ਹੈ ਕਿ ਹਿੰਦੂ ਰਾਸ਼ਟਰ ਦੇ ਏਜੰਡੇ ਤੇ ਕੰਮ ਕਰ ਰਿਹਾ ਸਮੁੱਚਾ ਭਾਰਤੀ ਸਿਸਟਮ ਮੋਦੀ ਲਹਿਰ ਦੇ ਨਾਮ ਥੱਲੇ ਇਹ ਸਭ ਕੁਝ ਕਰੇਗਾ ਜੋ ਉਹਨਾਂ ਨੂੰ ਫਿੱਟ ਬਹੇਗਾ। ਇਸਦੇ ਲਈ ਘੱਟ ਗਿਣਤੀਆਂ ਨਾਲ ਜੋ ਹਸ਼ਰ ਕੀਤਾ ਜਾਵੇਗਾ ਉਹ ਸਮਾਂ ਦੱਸੇਗਾ ਪਰ ਸਿੱਖ ਕੌਮ ਨੂੰ ਸੁਹਿਰਦਤਾ ਨਾਲ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਹੇਠ ਰਲਕੇ ਸਿਰ ਜੋੜਕੇ ਆਪਣੇ ਭਵਿੱਖ ਦਾ ਫੈਸਲਾ ਕਰਨਾ ਪਵੇਗਾ।