Muslim ਨੌਜਵਾਨ ਦੀ ਟੋਪੀ ਉਤਾਰੀ, ‘ਜੈ ਸ਼੍ਰੀ ਰਾਮ’ ਬੁਲਵਾਇਆ ਤੇ ਬੁਰੀ ਤਰ੍ਹਾਂ ਕੁੱਟਿਆ

ਗੁਰੂਗਰਾਮ ਵਿੱਚ 25 ਸਾਲਾ ਮੁਸਲਮਾਨ ਨੌਜਵਾਨ ਨਾਲ ਚਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ ਤੇ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਵਾਏ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਨਾਖ਼ਤ ਮੁਹੰਮਦ ਬਰਕਰ ਆਲਮ ਵਜੋਂ ਹੋਈ ਹੈ।
ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਆਲਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਜਦ ਉਹ ਨਮਾਜ਼ ਅਦਾ ਕਰਕੇ ਵਾਪਸ ਆ ਰਿਹਾ ਸੀ ਤਾਂ ਗੁਰੂਗਰਾਮ ਦੇ ਸਦਰ ਬਾਜ਼ਾਰ ਮਾਰਗ ‘ਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਰਿਵਾਇਤੀ ਟੋਪੀ ‘ਤੇ ਪਹਿਨੇ ਹੋਣ ‘ਤੇ ਇਤਰਾਜ਼ ਜਤਾਇਆ। ਆਲਮ ਨੇ ਦੱਸਿਆ ਕਿ ਉਸ ਨੇ ਟੋਪੀ ਉਤਾਰ ਦਿੱਤੀ ਤਾਂ ਵੀ ਉਹ ਨੌਜਵਾਨ ਨਾ ਰੁਕੇ ਤੇ ਉਸ ਨੂੰ ਥੱਪੜ ਮਾਰਨ ਲੱਗੇ।muslim man attacked by 4 men asking to remove his traditional skull cap and hail the lord rama
ਉਸ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਭਾਰਤ ਮਾਤਾ ਦੀ ਜੈ ਦਾ ਨਾਅਰੇ ਲਾਵੇ। ਆਲਮ ਨੇ ਇਹ ਵੀ ਕਰ ਦਿੱਤਾ ਫਿਰ ਉਨ੍ਹਾਂ ਨੇ ਉਸ ਨੂੰ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਇਨਕਾਰ ਸੁਣ ਨੌਜਵਾਨ ਤੈਸ਼ ਵਿੱਚ ਆ ਗਏ ਤੇ ਉਸ ਨੂੰ ਸੜਕ ‘ਤੇ ਪਈ ਸੋਟੀ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਸਥਾਨਕ ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਪੂਰੇ ਦੇਸ਼ ਵਿੱਚ ਮੁਸਲਮਾਨਾਂ ‘ਤੇ ਭੀੜ ਵੱਲੋਂ ਹਿੰਸਾ ਦਾ ਇਹ ਚੌਥਾ ਮਾਮਲਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.