Punjab ਵਿੱਚ ਵੋਟਾਂ ਤੋਂ ਠੀਕ ਪਹਿਲਾਂ ਸਰਕਾਰ ਨੇ ਬਾਗੋ ਬਾਗ ਕੀਤੇ ਕਿਸਾਨ

ਸੂਬੇ ਵਿਚ ਅੱਜ 19 ਮਈ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤਹਿਤ ਤਹਿਤ ਵੋਟਾਂ ਪੈਣ ਜਾ ਰਹੀਆਂ ਹਨ | ਪਰ ਸੂਬੇ ‘ਚ ਚੋਣਾਂ ਤੋਂ ਐਨ ਪਹਿਲਾ ਮੋਦੀ ਵਲੋਂ ਹੀ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ ਜਿਸ ਤਹਿਤ ਸੂਬੇ ‘ਚ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ‘ਚ ਪੋਿਲੰਗ ਤੋਂ ਐਨ ਪਹਿਲਾ 2-2 ਹਜ਼ਾਰ ਰੁਪਏ ਪਾਏ ਗਏ ਹਨ | ਜਦੋਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਤੋਂ 72 ਘੰਟੇ ਪਹਿਲਾ ਤੱਕ ਕਿਸੇ ਵੀ ਸਰਕਾਰੀ ਯੋਜਨਾ ਤਹਿਤ ਵਿੱਤੀ ਲਾਭ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ | ਇਸ ਲਈ ਸਬੰਧਿਤ ਅਥਾਰਿਟੀ ਜ਼ਿੰਮੇਵਾਰ ਹੈ | ਜਾਣਕਾਰੀ ਅਨੁਸਾਰ ਅਬੋਹਰ ਇਲਾਕੇ ਦੇ ਕਿਸਾਨਾਂ ਦੇ ਖਾਤਿਆਂ ‘ਚ 17 ਮਈ ਨੂੰ ਇਸ ਯੋਜਨਾ ਤਹਿਤ 2-2 ਹਜ਼ਾਰ ਰੁਪਏ ਪਾਏ ਗਏ ਹਨ | ਜੋ ਕਿ ਚੋਣ ਜ਼ਾਬਤੇ ਦੀ ਸਿੱਧੇ ਤੌਰ ‘ਤੇ ਉਲੰਘਣਾ ਹੈ | ਅਜਿਹਾ ਹੋ ਸਕਦਾ ਹੈ ਕਿ ਇਹ ਪੈਸੇ ਸੂਬੇ ਦੀਆਂ ਹੋਰ ਥਾਵਾਂ ‘ਤੇ ਵੀ ਕਿਸਾਨਾਂ ਦੇ ਖਾਤਿਆਂ ‘ਚ ਆਏ ਹੋਣ |ਜਿਸ ਨੂੰ ਲੈ ਕੇ ਕਿਸਾਨ ਬੇਸ਼ੱਕ ਖ਼ੁਸ਼ ਹੋਣਗੇ ਪਰ ਸੂਬੇ ‘ਚ ਚੋਣ ਜ਼ਾਬਤੇ ਦੀ ਉਲੰਘਣਾ ਹੋ ਗਈ ਹੈ | ਉਦਾਹਰਣ ਦੇ ਤੌਰ ‘ਤੇ ਪਿੰਡ ਧਰਾਂਗਵਾਲਾ ਦੇ ਕਿਸਾਨ ਇਕਬਾਲ ਸਿੰਘ, ਢਾਣੀ ਚੇਤੂ ਵਾਲੀ ਦੇ ਕਿਸਾਨ ਮਦਨ ਲਾਲ ਅਤੇ ਹਿੰਮਤਪੁਰਾ ਦੇ ਕਿਸਾਨ ਕੁਲਦੀਪ ਸਿੰਘ ਦੇ ਖਾਤਿਆਂ ‘ਚ 2-2 ਹਜ਼ਾਰ ਰੁਪਏ ਇਸ ਯੋਜਨਾ ਤਹਿਤ 17 ਮਈ ਨੂੰ ਆਏ ਹਨ |ਸੂਬੇ ‘ਚ ਇਹ ਕਿੱਥੇ-ਕਿੱਥੇ ਆਏ, ਇਹ ਜਾਂਚ ਦਾ ਵਿਸ਼ਾ ਹੈ | ਇੱਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਹਿਤ ਲਈ ਇਕ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਸਾਲਾ ‘ਚ 4 4 ਮਹੀਨੇ ਬਾਅਦ ਕਿਸਾਨਾਂ ਨੂੰ 2 2 ਹਜ਼ਾਰ ਰੁਪਏ ਦਿੱਤੇ ਜਾਣੇ ਸਨ | ਇਹ ਦੂਜੀ ਕਿਸ਼ਤ ਭੇਜੀ ਗਈ ਹੈ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.