ਤੁਸੀਂ ਵੀਡੀਓ ਤਾਂ ਦੇਖ ਹੀ ਲਈਆਂ ਹੋਣਗੀਆਂ ਜਿਨਾਂ ਵਿਚ ਰਾਜਨੀਤਿਕ ਰੈਲੀਆਂ ਵਿਚ ਪੰਜਾਬ ਦੇ ਲੋਕ ਪਕੌੜਿਆਂ ਦੀ ਭੁੱਖ ਵਿਚ ਆਪਣੀਆਂ ਦਸਤਾਰਾਂ ਹੀ ਭੁੱਲ ਗਏ ਤੇ ਪਕੌੜੇ ਖਾਣ ਦੇ ਚੱਕਰ ਵਿਚ ਦਸਤਾਰਾਂ ਲੁਹਾ ਲਈਆਂ। ਲੋਕਾਂ ਦੀ ਇਸ ਸੋਚ ਮਗਰੋਂ ਲਗਦਾ ਹੈ ਕਿ ਜਿਸ ਦੇਸ਼ ਵਿਚ ਵੋਟਾਂ ਦੇ ਮੁੱਦੇ ਭੁਲਾਕੇ ਸਿਰਫ ਖਾਣ ਪੀਣ ਨੂੰ ਹੀ ਵੋਟਾਂ ਦਾ ਲਾਹਾ ਤੇ ਫਾਇਦਾ ਸਮਝ ਲਿਆ ਜਾਵੇ ਓਥੇ ਤਰੱਕੀ ਹੋਣੀ ਮੁਸ਼ਕਿਲ ਹੈ। ਚਲੋ ਓਸੇ ਵੀਡੀਓ ਦਾ ਅਗਲਾ ਭਾਗ ਆਪਾਂ ਦਿਖਾ ਦਿੰਦੇ ਹਾਂ। ਇਹ ਬੰਦੇ ਕਿਸੇ ਰਾਜਨੀਤਿਕ ਪਾਰਟੀ ਦੀ ਰੈਲੀ ਵਿਚ ਗਏ ਸੀ ਪਰ ਓਥੇ ਇਹਨਾਂ ਨੂੰ ਪਕੌੜੇ ਨਹੀਂ ਮਿਲੇ ਜਿਸਦਾ ਕਰਕੇ ਇਹਨਾਂ ਨੇ ਉਸ ਪਾਰਟੀ ਨੂੰ ਅਲਵਿਦਾ ਆਖਕੇ ਦੂਜੀ ਪਾਰਟੀ Join ਕਰ ਲਈ ਹੈ। ਹੁਣ ਤੁਸੀਂ ਸੋਚੋ ਕਿ ਅਜਿਹੇ ਲੋਕ ਪੰਜਾਬ ਦੇ ਮੁੱਦਿਆਂ ਬਾਰੇ ਕੀ ਸੋਚ ਲੈਣਗੇ ? ਇਹ ਲੋਕ ਕਿਥੋਂ ਪੰਜਾਬ ਦੀ ਹੱਕਾਂ ਦੀ ਗੱਲ ਕਰਨਗੇ ?? ਗਰਕਦਾ ਜਾ ਰਿਹਾ ਪੰਜਾਬ ਦਾ ਤਾਣਾ-ਬਾਣਾ ਪੰਜਾਬ ਦੇ ਹੋਰ ਬੁਰੇ ਦਿਨਾਂ ਆਉਣ ਦੇ ਹਾਲਾਤ ਦਿਖਾ ਰਿਹਾ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …