ਅੱਛੀ ਸਿਹਤ ਕਾ ਰਾਜ ਸਪੋਲਾ ਆਇਲ,ਦਿਲ ਕੋ ਰੱਖੇ ਜਵਾਨ fortuner ਰਿਫਾਇੰਡ ਆਇਲ…ਆਪਾਂ ਸਾਰਿਆਂ ਨੇ ਟੀਵੀ ਤੇ ਚਲਦੀਆਂ ਇਹ ਵੇਖੋ ਵੱਖ ਬ੍ਰਾਂਡ ਦੇ ਰਿਫਾਇੰਡ ਤੇਲਾਂ ਦੀਆਂ ਮਸ਼ਹੂਰੀਆਂ ਤਾਂ ਦੇਖੀਆਂ ਹੀ ਹੋਣਗੀਆਂ ਤੇ ਸਭ ਦੇ ਘਰਾਂ ਵਿਚ ਵਰਤਿਆ ਜਾਂਦਾ ਹੈ ਇਹ ਰਿਫਾਇੰਡ ਤੇਲ…ਅੱਜ ਆਪਾਂ ਇਹਨਾਂ ਹੀ ਰਿਫਾਇੰਡ ਤੇਲਾਂ ਬਾਰੇ ਗੱਲ ਕਰਾਂਗੇ ਕਿ ਕਿ ਇਹਨਾਂ ਦੀਆਂ ਦਿਖਾਈਆਂ ਜਾਂਦੀਆਂ ਇਹ tv ads ਸੱਚ ਵੀ ਹਨ ਜਾਂ ਨਹੀਂ ??
ਰਿਫਾਇੰਡ ਤੇਲ ਵਧੀਆ ਹੁੰਦਾ ਜਾਂ ਨਹੀਂ ਇਹ ਅਸੀਂ ਨਹੀਂ ਕਹਾਂਗੇ,ਅਸੀਂ ਸਿਰਫ ਇਸਨੂੰ ਬਣਾਉਣ ਦੇ process ਬਾਰੇ ਦਸਾਂਗੇ ਤੇ ਫਿਰ ਤੁਸੀਂ ਖੁਦ ਇਹ ਫੈਸਲਾ ਕਰਿਓ ਕਿ ਰਿਫਾਇੰਡ ਤੇਲ ਵਰਤਣਾ ਸਹੀ ਹੈ ਜਾਂ ਨਹੀਂ ?? ਪਰ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਈਏ ਕਿ ਸਾਡਾ ਮਕਸਦ ਕਿਸੇ ਬ੍ਰਾਂਡ ਨੂੰ ਬਦਨਾਮ ਕਰਨਾ ਨਹੀਂ ਹੈ।
ਹੁੰਦਾ ਕੀ ਕਿ ਸਭ ਤੋਂ ਪਹਿਲਾਂ ਜਿਸ ਵੀ ਫਲ ਦਾ ਤੇਲ ਕੱਢਣਾ ਹੁੰਦਾ ਉਸਦਾ ਬੀਜ ਲਿਆ ਜਾਂਦਾ ਜਿਵੇਂ ਸੋਇਆਬੀਨ ਜਾਂ ਪਾਮ ਜਾਂ ਕੋਈ ਵੀ ਹੋਰ ਫਲ। ਫਿਰ ਰਿਫਾਇੰਡ ਬਣਾਉਣ ਦੇ ਲਈ ਉਸ ਬੀਜ ਚੋਂ ਤੇਲ ਕੱਢਣਾ ਹੁੰਦਾ ਹੈ। ਬੀਜ ਚੋਂ ਤੇਲ ਕੱਢਣ ਦੀ ਇਹ ਪ੍ਰੀਕਿਰਿਆ ਨੂੰ ਅੰਗਰੇਜ਼ੀ ਵਿਚ ਕਹਿੰਦੇ ਹਨ solvent extraction. ਸੋ ਬੀਜ ਚੋਂ ਤੇਲ ਜਿਆਦਾ ਤੋਂ ਜਿਆਦਾ ਨਿਕਲੇ ਓਹਦੇ ਲਈ ਇਸ ਪ੍ਰੀਕਿਰਿਆ ਵਿਚ ਇੱਕ ਕੈਮੀਕਲ ਮਿਲਾਇਆ ਜਾਂਦਾ ਹੈ ਜਿਸਦਾ ਨਾਮ ਹੈ Hexane। ਦੱਸ ਦਈਏ ਕਿ ਇਹ ਜਿਹੜਾ Hexane ਹੁੰਦਾ ਹੈ ਇਹ ਅਸਲ ਵਿਚ ਪੈਟਰੋਲੀਅਮ ਦਾ ਰੂਪ ਹੈ ਯਾਨੀ ਇਹ ਪੈਟ੍ਰੋਲ ਤੋਂ ਬਣਾਇਆ ਜਾਂਦਾ ਹੈ। ਸੋ ਹਿਸਾਬ ਲਾ ਸਕਦੇ ਕਿ ਆਪਾਂ ਰਿਫਾਇੰਡ ਤੇਲ ਵਿਚ ਪੈਟਰੋਲ ਵੀ ਵਰਤ ਰਹੇ ਹਾਂ ਜੋ ਸਾਡੇ ਸਰੀਰ ਅੰਦਰ ਜਾ ਰਿਹਾ। ਰਿਫਾਇੰਡ ਤੇਲ ਬਣਾਉਣ ਲਈ ਇਹ ਸਿਰਫ ਇੱਕ ਕੈਮੀਕਲ ਵਰਤਿਆ ਹੈ,ਹੋਰ ਕੀ ਕੀ ਹੁੰਦਾ ਉਹ ਅਜੇ ਬਾਕੀ ਹੈ ਸੋ ਵੀਡੀਓ ਦੇਖਦੇ ਰਹੋ। Hexane ਦੀ ਮਦਦ ਨਾਲ ਬੀਜ ਚੋਂ ਤੇਲ ਕੱਢਣ ਤੋਂ ਬਾਅਦ ਉਸਨੂੰ Degumming ਕੀਤਾ ਜਾਂਦਾ ਹੈ। ਯਾਨੀ ਕਿ ਜੋ ਵੀ ਉਸ ਤੇਲ ਦੀ ਮਹਿਕ ਹੁੰਦੀ ਹੈ ਉਸਨੂੰ ਖਤਮ ਕੀਤਾ ਜਾਂਦਾ ਹੈ। ਤੁਸੀਂ ਚੈਕ ਕਰ ਸਕਦੇ ਹੋ ਕਿ ਨਾਰੀਅਲ ਤੇਲ,ਸਰੋਂ ਦਾ ਤੇਲ,ਅਲਸੀ ਆਦਿ ਦੇ ਤੇਲ ਦੀ ਮਹਿਕ ਹੁੰਦੀ ਹੈ ਪਰ ਰਿਫਾਇੰਡ ਤੇਲ ਦੀ ਕੋਈ ਮਹਿਕ ਨਹੀਂ ਹੁੰਦੀ ਕਿਉਂਕਿ ਉਸਦੀ ਕੁਦਰਤੀ ਮਹਿਕ ਨੂੰ Degumming ਕਰਕੇ ਖਤਮ ਕਰ ਦਿੱਤਾ ਜਾਂਦਾ ਹੈ। ਹਰ ਤੇਲ ਵਿਚ ਜੋ ਪ੍ਰੋਟੀਨ ਜਾਂ ਹੋਰ ਗੁਣਕਾਰੀ ਤੱਤ ਹੁੰਦੇ ਹਨ ਜਿਵੇਂ ਮਹਿਕ,ਸਵਾਦ ਆਦਿ ਉਹ ਸਭ ਇਸ Degumming ਕਿਰਿਆ ਨਾਲ ਖਤਮ ਹੀ ਕਰ ਦਿੱਤੇ ਜਾਂਦੇ ਹਨ। ਤੁਸੀਂ ਦੇਖਲਿਓ ਕਿ ਰਿਫਾਇੰਡ ਤੇਲ ਦਾ ਕੋਈ ਰੰਗ ਨਹੀਂ ਹੁੰਦਾ ਇਹ ਬਿਲਕੁਲ ਪਾਣੀ ਵਾਂਗ ਸਾਫ਼ ਹੁੰਦਾ ਹੈ। ਯਾਨੀ ਪੂਰੀ ਤਰਾਂ ਨਾਲ ਤੇਲ ਦੇ ਅਸਲੀ ਤੱਤ ਬਿਲਕੁਲ ਖਤਮ।
ਕੁਦਰਤੀ ਤੱਤ ਕੱਢ ਦਿਤੇ ਗਏ ਹਨ ਪਰ ਰੁਕੋ ਅਜੇ ਰਿਫਾਇੰਡ ਤੇਲ ਤਿਆਰ ਨਹੀਂ ਹੋਇਆ ਜਨਾਬ !! ਇਸਤੋਂ ਬਾਅਦ ਕੀਤਾ ਜਾਂਦਾ ਹੈ ਇਸ ਤੇਲ ਨੂੰ deodorization ਯਾਨੀ ਇਸ ਤੇਲ ਨੂੰ ਕਰੀਬ 2000 ਸੈਲਸੀਅਸ ਤੇ ਗਰਮ ਕਰਕੇ ਉਬਾਲਿਆ ਜਾਂਦਾ ਹੈ। ਜਿਵੇਂ ਆਪਾਂ ਪਕੌੜੇ ਬਣਾਉਣੇ ਹੋਣ ਤਾਂ ਤੇਲ ਨੂੰ ਇਹਨਾਂ ਉਬਾਲਿਆ ਜਾਂਦਾ ਕਿ ਉਹ ਖੌਲਣ ਲੱਗ ਜਾਂਦਾ ਹੈ। ਓਸੇ ਤਰਾਂ ਇਸ ਤੇਲ ਨੂੰ ਉਬਾਲ ਲਿਆ ਜਾਂਦਾ ਹੈ। ਹੁਣ ਹਿਸਾਬ ਲਾਓ ਕਿ ਤੇਲ ਵਿਚ ਪੈਟਰੋਲ ਪਦਾਰਥ ਵੀ ਪਾ ਦਿੱਤਾ Hexane ਦੇ ਰੂਪ ਵਿਚ,ਤੇਲ ਦੀ Degumming ਕਰਕੇ ਤੇਲ ਚੋਂ ਮਹਿਕ,ਸਵਾਦ,ਰੰਗ ਤੇ ਹੋਰ ਕੁਦਰਤੀ ਗੁਣਕਾਰੀ ਤੱਤ ਬਾਹਰ ਕੱਢ ਦਿੱਤੇ ਤੇ ਫਿਰ ਤੇਲ ਨੂੰ ਉਬਾਲਕੇ ਬਚਿਆ ਖੁਚਿਆ ਤੇਲ ਵੀ ਪਾਣੀ ਬਣਾ ਦਿੱਤਾ ਤੇ ਜਦੋਂ ਕਿਸੇ ਵੱਡੀ ਜਿਹੀ ਦੁਕਾਨ ਤੇ ਜਾਓ ਤਾਂ ਅਜਿਹੇ ਰਿਫਾਇੰਡ ਤੇਲ ਦੀਆਂ ਕੈਨੀਆਂ ਤੇ ਪੀਪੇ ਭਰਕੇ ਉੱਪਰ ਕਿਸੇ brand ਦਾ ਸਟਿੱਕਰ ਲਾ ਕੇ ਵੇਚਿਆ ਜਾਂਦਾ ਤੇ ਅਸੀਂ ਇਹ ਖਰੀਦਦੇ ਹਾਂ ਕਿ ਫਲਾਣੇ ਚੈਨਲ ਤੇ ਇਸਦੀ ਬੜੀ ਮਸਹੂਰੀ ਚਲਦੀ ਆ…ਹੋਰ ਆਪੇ ਫੈਸਲਾ ਕਰ ਲਾਓ ਕਿ ਆਪਾਂ ਰਿਫਾਇੰਡ ਦੇ ਰੂਪ ਵਿਚ ਤੇਲ ਪੀ ਰਹੇ ਜਾਂ ਮੌਤ ?? ਵੀਡੀਓ ਸਭ ਦੀ ਜਾਣਕਾਰੀ ਲਈ ਬਣਾਈ ਗਈ ਹੈ ਸੋ ਵੀਡੀਓ ਦੇਖਕੇ ਅੱਗੇ ਨਾ ਤੁਰ ਜਾਇਓ,ਆਪਣੇ ਘਰ ਵਿਚ ਵੀ ਇਹ ਵੀਡੀਓ ਦਿਖਾਓ,ਆਪਣੇ ਰਿਸ਼ਟੀਦਾਰਾਂ ਤੱਕ ਵੀ ਵੀਡੀਓ ਦਿਖਾਓ ਅਤੇ ਜਿਨ੍ਹਾਂ ਹੋ ਸਕੇ ਸ਼ੇਅਰ ਕਰੋ
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …