Sikh ਪੰਥ ਲਈ ਜਾਗਣ ਦਾ ਵੇਲਾ | ਜਥੇਦਾਰੋ ਜਾਗੋ ਹੁਣ ਤਾਂ…

“ ਸਿੱਖ ਪੰਥ ” ਹੈ ! “ ਸਿੱਖ ਧਰਮ ” ਹੈ ! ਜਾਂ …..?
ਇਸ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਪੰਥ ਅਤੇ ਧਰਮ ਵਿਚਲਾ ਫਰਕ ਸਮਝਣ ਦੀ ਲੋੜ ਹੈ । ਇਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਸਮਝਣਦੇ ਰਾਹ ਵਿਚ ਸਭ ਤੋਂ ਵੱਡੀ ਅੜਚਣ ਉਹ ਵਿਦਵਾਨ ਹਨ , ਜੋ ਪੰਜਾਬੀ ਨਾਲੋਂ ਜ਼ਿਆਦਾ ਸੰਸਕ੍ਰਿਤ ਨੂੰ ਮਾਨਤਾ ਦਿੰਦੇ ਹਨ , ਇਸ ਆਧਾਰ ਤੇ ਆਪਣੇ-ਆਪ ਹੀ ਪੰਜਾਬੀ ਤੇ ਆਧਾਰਿਤ “ ਗੁਰੂ ਗ੍ਰੰਥ ਸਾਹਿਬ ” ਨਾਲੋਂ ਸੰਸਕ੍ਰਿਤ ਅਧਾਰਿਤ ਗ੍ਰੰਥਾਂ ਨੂੰ ਜ਼ਿਅਦਾ ਮਾਨਤਾ ਮਿਲ ਜਾਂਦੀ ਹੈ । ਇਵੇਂ ਉਨ੍ਹਾਂ ਵਿਦਵਾਨ ਵੀਰਾਂ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ , ਉਹ ਆਪਣੀ ਲਿਆਕਤ ਦਾ ਪ੍ਰਗਟਾਵਾ ਕਰਨ ਲਈ , ਠੇਠ ਪੰਜਾਬੀ ਅੱਖਰਾਂ ਦੀਆਂ ਜੜ੍ਹਾਂ ਵੀ ਸੰਸਕ੍ਰਿਤ ਵਿਚ ਲਭਦੇ ਫਿਰਨ ।

ਏਥੇ ਵੀ ਲਫਜ਼ ਹੈ ਪੰਥ , ਠੇਠ ਪੰਜਾਬੀ ਲਫਜ਼ , ਜੋ ਹੋਰ ਕਿਸੇ ਭਾਸ਼ਾ ਵਿਚ ਨਹੀਂ ਹੈ । ਇਹ ਬਣਿਆ ਹੈ ਲਫਜ਼ ਪੰਧ ਤੋਂ ਜਿਸ ਦਾ ਅਰਥ ਹੈ , ਪੈਂਡਾ , ਰਸਤਾ । ਇਸ ਤੋਂ ਹੀ ਲਫਜ਼ ਬਣਿਆ ਹੈ ਪਾਂਧੀ , ਰਸਤੇ ਤੇ ਚੱਲਣ ਵਾਲਾ ।
(ਇਹ ਰਸਤਾ ਕਿਹੜਾ ਹੈ ? ਆਪਾਂ ਅੱਗੇ ਚਲ ਕੇ ਵਿਚਾਰਦੇ ਹਾਂ)
ਇਸ ਤੋਂ ਹੀ ਇਕ ਲਫਜ਼ ਘੜ ਲਿਆ ਗਿਆ ਹੈ “ ਨਾਨਕ ਪੰਥੀ ” ਜੋ ਨਾ ਤਾਂ ਸਿਧਾਂਤਕ ਪੱਖੋਂ ਹੀ ਠੀਕ ਹੈ , ਨਾ ਵਿਆਕਰਣਿਕ ਪੱਖੋਂ ਹੀ ਠੀਕ ਹੈ । ਕਿਉਂਕਿ ਗੁਰੂ ਨਾਨਕ ਜੀ ਨੇ ਆਪਣਾ ਕੋਈ ਵੱਖਰਾ ਰਾਹ ਨਹੀਂ ਚਲਾਇਆ ਸੀ , ਜਿਸ ਤੇ ਚੱਲਣ ਵਾਲੇ ਨਾਨਕ ਪੰਥੀ ਬਣ ਗਏ । ਅਜਿਹੇ ਸਿਧਾਂਤ ਹੀਣ ਲਫਜ਼ਾਂ ਕਾਰਨ ਹੀ ਪੰਥ ਤੋਂ ਭਟਕ ਕੇ , ਸਿੱਖੀ ਧਰਮ ਵੱਲ ਵਧਦੀ ਗਈ , ਅਤੇ ਅੱਜ ਬੜੇ ਮਾਣ ਨਾਲ ਕਿਹਾ ਜਾਂਦਾ ਹੈ ਕਿ “ਸਿੱਖ ਧਰਮ” (ਗਿਣਤੀ ਦੇ ਆਧਾਰ ਤੇ) ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ ।
Image result for ਸਿੱਖ ਪੰਥ
ਅੱਜ ਦੇ ਧਰਮ ਕੀ ਹਨ ?
ਧਰਮ ਉਨ੍ਹਾਂ ਬੰਦਿਆਂ ਦੀ ਵਲਗਣ ਹੈ , ਜਿਸ ਵਿਚ ਕਿਸੇ ਖਾਸ ਬੰਦੇ (ਰਹਬਰ) ਵਲੋਂ ਘੜੇ ਹੋਏ ਨਿਯਮ-ਕਾਨੂਨ ਲਾਗੂ ਹੁੰਦੇ ਹੋਣ । ਧਰਮ ਦੇ ਲਈ ਜ਼ਰੂਰੀ ਹੈ , ਇਕ ਕਾਨੂਨੀ ਪੁਸਤਕ ਦਾ ਹੋਣਾ । (ਜਿਸ ਦੇ ਕਾਨੂਨਾਂ ਤੇ , ਉਸ ਧਰਮ ਨਾਲ ਸਬੰਧਤ ਕੋਈ ਵੀ ਵਿਅਕਤੀ , ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ) ਉਸ ਧਰਮ ਦਾ ਇਕ ਕੇਂਦਰੀ ਅਸਥਾਨ ਹੋਣਾ ਵੀ ਜ਼ਰੂਰੀ ਹੈ , ਜੋ ਆਮ ਕਰਕੇ , ਉਸ ਰਹਬਰ ਦੇ ਜਨਮ ਨਾਲ ਸਬੰਧਤ ਹੁੰਦਾ ਹੈ । ਹਰ ਧਰਮ ਨੂੰ ਰਹਬਰ ਵਲੋਂ ਬਣਾਏ ਕਾਨੂਨਾਂ ਅਨੁਸਾਰ ਹੀ ਚਲਣਾ ਪੈਂਦਾ ਹੈ , ਭਾਵੇਂ ਉਹ ਗਲਤ ਹੋਣ ਜਾਂ ਠੀਕ । ਅਮੂਮਨ ਇਹ ਕਾਨੂਨ , ਵਹਿਮਾਂ-ਭਰਮਾਂ ਤੇ ਹੀ ਆਧਾਰਿਤ ਹੁੰਦੇ ਹਨ ।
Image result for ਸਿੱਖ ਪੰਥ
ਸਾਰੈ ਧਰਮਾਂ ਦੀਆਂ ਧਰਮ-ਪੁਸਤਕਾਂ , ਰਹਬਰ ਦੀ ਜ਼ਿੰਦਗੀ ਮਗਰੋਂ , ਉਨ੍ਹਾਂ ਦੇ ਚੇਲਿਆਂ ਵਲੋਂ ਹੀ ਲਿਖੀਆਂ ਹੁੰਦੀਆਂ ਹਨ । ਜਿਸ ਵਿਚ ਪ੍ਰਭੂ ਨੂੰ ਦਰਕਿਨਾਰ ਕਰ ਕੇ , ਪੂਰੀ ਵਡਿਆਈ ਰਹਬਰ ਨੂੰ ਹੀ ਦਿੱਤੀ ਹੁੰਦੀ ਹੈ , ਰਹਬਰ ਦੇ ਹੀ ਗੁਣ ਗਾਏ ਹੁੰਦੇ ਹਨ । ਕਿਤੇ-ਕਿਤੇ ਉਸ ਧਰਮ ਦੇ ਲੋਕਾਂ ਨੂੰ ਸਵਰਗ ਵਿਚ ਅਪੜਾਉਣ ਲਈ , ਰਹਬਰ ਨੂੰ ਪਰਮਾਤਮਾ ਅੱਗੇ ਸਿਫਾਰਸ਼ ਕਰਦੇ ਵੀ ਵਿਖਾਇਆ ਹੁੰਦਾ ਹੈ । ਰਹਬਰ ਵਲੋਂ ਆਪਣੇ ਚੇਲਿਆਂ ਨੂੰ , ਕਰਤਾਰ ਬਾਰੇ ਕੋਈ ਸਪੱਸ਼ਟ ਸੇਧ ਨਹੀਂ ਦਿੱਤੀ ਹੁੰਦੀ । (ਕਿਉਂਕਿ ਉਹ ਆਪ ਵੀ ਉਸ ਬਾਰੇ ਅਣਜਾਣ ਹੁੰਦਾ ਹੈ) ਫਿਰ ਵੀ ਉਸ ਧਰਮ ਵਾਲਿਆਂ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਉਹ ਰੱਬ ਦੇ ਠਿਕਾਣੇ ਬਾਰੇ ਭਲੀ-ਭਾਂਤ ਜਾਣੂ ਹੈ , ਅਤੇ ਲੋੜ ਪੈਣ ਤੇ ਉਹ ਪ੍ਰਭੂ ਅੱਗੇ ਸਿਫਾਰਸ਼ ਕਰ ਕੇ ਸਾਨੂੰ ਜੰਨਤ ਜਾਂ ਹੈਵਨ ਵਿਚ ਭੇਜ ਦੇਵੇਗਾ , ਜੋ ਕਿ ਹਰ ਧਰਮ ਦੀ ਆਖਰੀ ਮੰਜ਼ਿਲ ਹੈ ।
Image result for ਸਿੱਖ ਪੰਥ
ਦੁਨੀਆ ਵਿਚਲੇ ਸਾਰੇ ਧਰਮਾਂ ਦੇ ਆਪੋ-ਆਪਣੇ ਵੱਖਰੇ-ਵੱਖਰੇ ਨਿਯਮ ਹਨ , ਜੋ ਕਿ ਇਕ ਦੂਸਰੇ ਦੇ ਨਿਯਮਾਂ ਦੀ ਕਾਟ ਕਰਦੇ , ਆਮ ਹੀ ਵੇਖੇ ਜਾ ਸਕਦੇ ਹਨ । ਅਜਿਹੇ ਧਰਮ ਹੀ ਇੰਸਾਨੀਅਤ ਵਿਚ ਵੰਡੀਆਂ ਪਾਉਣ , ਇਕ ਦੂਸਰੇ ਦੇ ਵਿਰੁੱਧ ਨਫਰਤ ਪੈਦਾ ਕਰਨ , ਦੂਸਰੇ ਧਰਮ ਦੇ ਲੋਕਾਂ ਦੀ ਹੱਤਿਆ ਕਰਨ , ਉਨ੍ਹਾਂ ਦੀ ਜਾਇਦਾਦ ਲੁੱਟਣ , ਉਨ੍ਹਾਂ ਦੀਆਂ ਜਨਾਨੀਆਂ ਨਾਲ ਬਲਾਤਕਾਰ ਕਰਨ ਨੂੰ ਸਵਾਬ ਪਰਚਾਰਦੇ ਹਨ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.