ਵੋਟਾਂ ਪੈ ਚੁੱਕੀਆਂ ਨੇ ਤੇ ਪੰਜਾਬ ਵਿਚ ਪੰਥਕ ਧਿਰਾਂ ਦੀ ਹਾਰ ਨੇ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਇੱਕ ਨਿਰਾਸ਼ਾ ਪਾਈ ਹੋਈ ਹੈ ਕਿ ਕੌਮ ਦੀਆਂ ਸਤਿਕਾਰਿਤ ਹਸਤੀਆਂ ਜਿਨਾਂ ਦੀ ਕੁਰਬਾਨੀ ਸੀ ਉਹ ਵੀ ਹਾਰ ਗਏ ਤੇ ਕੋਈ ਤੀਸਰੇ ਨੰਬਰ ਤੇ ਰਿਹਾ ਤੇ ਕੋਈ ਚੌਥੇ ਨੰਬਰ ਤੇ ਰਿਹਾ। ਜਿਥੇ ਕੁਝ ਲੋਕ ਇਸਨੂੰ ਇੱਕ ਉਮੀਦ ਵਜੋਂ ਲੈ ਰਹੇ ਹਨ ਕਿ ਜਿੰਨੀਆਂ ਵੀ ਵੋਟਾਂ ਇਹਨਾਂ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਮਿਲਿਆ ਉਹ ਮੌਜੂਦਾ ਸਿਆਸਤ ਦੇ ਹਿਸਾਬ ਨਾਲ ਬਹੁਤ ਹਨ ਪਰ ਜੇ ਦੇਖਿਆ ਜਾਵੇ ਤਾਂ ਇਸ ਹਾਰ ਦਾ ਕਾਰਨ ਕੌਮ ਵਿਚ ਪਿਛਲੇ ਸਮੇਂ ਵਿਚ ਕੌਮ ਦੇ ਠੇਕੇਦਾਰਾਂ ਵਲੋਂ ਕੌਮ ਨਾਲ ਕੀਤੇ ਵੱਡੇ ਧੋਖੇ ਹਨ। ਜਿਨ੍ਹਾਂ ਕਰਕੇ ਰਵਾਇਤੀ ਪਾਰਟੀਆਂ ਦੀ ਜਗਾਹ ਜਿਥੇ ਪੰਥਕ ਧਿਰ ਸਥਾਪਿਤ ਹੋਣੀ ਚਾਹੀਦੀ ਸੀ ਓਥੇ ਕਦੇ ਆਮ ਆਦਮੀ ਪਾਰਟੀ ਨੇ ਜਗਾਹ ਲਈ ਤੇ ਕਦੇ ਕੋਈ ਹੋਰ ਸਿਆਸੀ ਦਲਾਂ ਨੇ ਆਕੇ ਥਾਂ ਬਣਾ ਲਈ ਪਰ ਪੰਥਕ ਵੋਟ ਵਿਚ ਵਾਧਾ ਨਹੀਂ ਹੋਇਆ। ਇਸ ਸਬੰਧੀ ਡਾਕਟਰ ਅਮਰਜੀਤ ਸਿੰਘ ਦੇ ਵਿਹਾਰ ਤੁਹਾਡੇ ਨਾਲ ਸਾਂਝੀ ਕਰਦੇ ਹਨ ਜਿਸ ਵਿਚ ਉਹਨਾਂ ਨੇ ਸਿੱਖ ਕੌਮ ਦੀ ਲੀਡਰਸ਼ਿਪ ਦੇ ਫੇਲ ਹੋਣ ਬਾਰੇ ਕੁਝ ਗੱਲਾਂ ਕਹੀਆਂ ਹਨ। ਇਸਤੋਂ ਬਾਅਦ ਪਹਿਲਾਂ ਸਰਬੱਤ ਖਾਲਸਾ ਕਰਕੇ ਮਰਜੀ ਦੇ ਫੈਸਲੇ ਲੈ ਕੇ ਤੇ ਫਿਰ ਬਰਗਾੜੀ ਮੋਰਚਾ ਸ਼ੁਰੂ ਕਰਕੇ ਕੌਮ ਨਾਲ ਵੱਡਾ ਧੋਖਾ ਕਰਨ ਵਾਲੀ ਧਿਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੁਣ ਵੋਟਾਂ ਵਿਚ ਹਾਰਨ ਮਗਰੋਂ ਇਹ ਰਹੇ ਹਨ ਕਿ ਬਰਗਾੜੀ ਮੋਰਚੇ ਦਾ ਸਿੱਖ ਕੌਮ ਬੁਰਾ ਮਨਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਮੌਕਾ ਸੀ ਉਦੋਂ ਤਾਂ ਕੋਈ ਚੱਜ ਦਾ ਫੈਸਲਾ ਨਾ ਲਿਆ ਗਿਆ,ਹੁਣ ਸਭ ਕੁਝ ਹੱਥੋਂ ਨਿੱਕਲ ਚੁੱਕਾ ਤਾਂ ਹੁਣ ਪੁਰਾਣੇ ਗਲਤ ਫੈਸਲਿਆਂ ਤੇ ਇਸ ਤਰਾਂ ਬਿਆਨ ਦੇ ਕੇ ਕੀ ਖੱਟੀ ਹੋ ਸਕਦੀ ਹੈ ?? ਬਾਕੀ ਹੁਣ ਸਿੱਖ ਕੌਮ ਸੋਚ ਲਵੇ ਕਿ ਅਜਿਹੀ ਲੀਡਰਸ਼ਿਪ ਨੂੰ ਪ੍ਰਵਾਨ ਕਰਨਾ ਜਾਂ ਫਿਰ ਨਵੀਂ ਲੀਡਰਸ਼ਿਪ ਦਾ ਉਭਾਰ ਕਰਨਾ। ਇਸ ਮੌਕੇ ਸਰਦਾਰ ਭਰਪੂਰ ਸਿੰਘ ਬਲਬੀਰ ਦੀਆਂ ਮੰਜੀ ਸਾਹਿਬ ਤੋਂ ਬੋਲੀਆਂ ਸਤਰਾਂ ਯਾਦ ਆਉਂਦੀਆਂ ਹਨ ਕਿ ਇਹਨਾਂ ਬੁੱਢੇ ਠੇਰੇ ਲੀਡਰਾਂ ਨੂੰ ਕੌਮ ਦੀਆਂ ਕੁਰਸੀਆਂ ਤੋਂ ਹਟਾਓ,ਜੇ ਕੌਮ ਦਾ ਭਲਾ ਕਰਨਾ ਹੈ ਤਾਂ..”।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …