Sukhbir Badal Funny Speech | ਪਿਓ ਪੁੱਤ ਦੇ ਹਾਸੇ

ਪੰਜਾਬੀ ਵਿਅੰਗ : ਵਿਅੰਗ , ਹਾਸ ਰਸ ਦਾ ਇੱਕ ਭੇਦ ਹੈ ਜੋ ਹਾਸੇ ਤੋਂ ਅੱਗੇ ਬੌਧਿਕ ਚਤੁਰਾਈ ਨਾਲ ਪਾਠਕ/ਸ੍ਰੋਤੇ ਨੂੰ ਅਚੰਭੇ ਨਾਲ ਚੇਤੰਨ ਕਰਦਾ ਹੈ । ਪੰਜਾਬੀ ਲੋਕ ਸਾਹਿਤ , ਜਿਸ ਦਾ ਜਨਮ ਮਨੁੱਖੀ ਭਾਸ਼ਾ ਨਾਲ ਹੀ ਹੋ ਜਾਂਦਾ ਹੈ , ਵਿੱਚ ਹਾਜ਼ਰ ਜਵਾਬੀ , ਟਿੱਚਰ , ਭਾਸ਼ਾ ਦੇ ਟੇਢੇ ਪ੍ਰਯੋਗ ਅਤੇ ਕਿਸੇ ਅਗਲੇਰੇ ਅਰਥਾਂ ਦੀ ਟੁਣਕਾਰ ਦੇਣ ਵਾਲੇ ਵਿਅੰਗ ਦੀ ਇੱਕ ਲੰਮੀ ਪਰੰਪਰਾ ਹੈ ।
ਖਾਧਾ ਪੀਤਾ ਲਾਹੇ ਦਾ
ਰਹਿੰਦਾ ਅਹਿਮਦ ਸ਼ਾਹੇ ਦਾ ।
ਇਸ ਲੋਕ ਅਖਾਣ ਤੋਂ ਪੰਜਾਬੀ ਜੀਵਨ-ਜਾਚ ਦੇ ਤਿੰਨ ਮਹੱਤਵਪੂਰਨ ਨੁਕਤੇ ਉੱਭਰਦੇ ਹਨ । ਪਹਿਲਾ ਕਿ ਪੰਜਾਬੀ ਵਰਤਮਾਨ ਵਿੱਚ ਜਿਊਂਦਾ ਹੈ , ਦੂਜਾ , ਸੁਭਾਅ ਵਜੋਂ ਉਹ ਦਲੇਰ , ਲਾਪਰਵਾਹ , ਹੱਸਮੁਖ , ਖੁੱਲ੍ਹਾ-ਡੁੱਲ੍ਹਾ ਅਤੇ ਬੇਖੌਫ਼ ਹੈ ਜੋ ਆਪਣੇ ਬਾਰੇ ਵੀ ਤਨਜ਼ ਕੱਸ ਸਕਦਾ ਹੈ । ਤੀਜਾ ਨੁਕਤਾ , ਪੰਜਾਬੀਆਂ ਦੀ ਇਤਿਹਾਸ ਵਿੱਚ ਹੋਈ ਲਗਾਤਾਰ ਲੁੱਟ-ਖਸੁੱਟ ਬਾਰੇ ਉੱਭਰਦਾ ਹੈ ਜਿਸ ਦਾ ਕਾਰਨ ਪੰਜਾਬ ਦੀ ਭੂਗੋਲਿਕ ਸਥਿਤੀ ਹੈ ਕਿ ਭਾਰਤ ਵਿੱਚ ਆਉਣ ਵਾਲਾ ਹਰ ਧਾੜਵੀ ਪੰਜਾਬ ਵਿੱਚੋਂ ਪ੍ਰਵੇਸ਼ ਕਰਦਾImage result for sukhbir badalਅਤੇ ਹਰ ਧਾੜਵੀ ਦਾ ਪਹਿਲਾ ਹੱਲਾ ਪੰਜਾਬੀ ਝੱਲਦੇ , ਜਿਸ ਸਦਕਾ ਉਹ ਜੁਗ-ਗਰਦੀਆਂ ਲਈ ਤਿਆਰ ਰਹਿਣ ਦੀ ਮਨੋਬਿਰਤੀ ਵਾਲਾ , ਵਸਤਾਂ ਨੂੰ ਸੰਜੋਣ ਦੀ ਬਜਾਏ ਵਰਤ ਕੇ ਲਾਹਾ ਲੈਣ ਭਾਵ ਵਰਤਮਾਨ ਨੂੰ ਜਿਊਂਣ ਵਾਲਾ ਬਣ ਗਿਆ । ਲਗਾਤਾਰ ਸੰਘਰਸ਼ `ਚੋਂ ਉਹ ‘ ਮੌਤ ਨੂੰ ਮਖੌਲਾਂ’ ਕਰ ਸਕਦਾ ਹੈ ਅਤੇ ਜ਼ਿੰਦਗੀ ਦੀਆਂ ਬਹੁਤੀਆਂ ਤਲਖ਼ੀਆਂ ਅਤੇ ਮੁਸੀਬਤਾਂ ਨੂੰ ਟਿੱਚ ਕਰ ਕੇ ਜਾਣਦਾ ਹੈ । ਹਮਲਿਆਂ ਦੇ ਜਵਾਬ ਲਈ ਤਿਆਰ ਰਹਿੰਦੇ-ਰਹਿੰਦੇ ਉਹ ਹਾਜ਼ਰ ਜਵਾਬ ਵੀ ਹੋ ਗਿਆ ਅਤੇ ਹਮੇਸ਼ਾਂ ਲੁੱਟੇ ਜਾਣ ਦੇ ਸੰਕਟ ਵਿੱਚੋਂ ਜ਼ਿੰਦਗੀ ਤੇ ਵੀ ਤਨਜ਼ ਕੱਸ ਸਕਣ ਵਾਲੇ ਇਹਨਾਂ ਪੰਜਾਬੀਆਂ ਦੇ ਵਿਅੰਗ ਦਾ ਅੰਦਾਜ਼ਾ ਇਸ ਲੋਕ ਸਾਹਿਤ ਵਰਗੇ ਮੁਢਲੇ ਭਾਸ਼ਾਈ ਸ੍ਰੋਤ ਤੋਂ ਲਗਾਇਆ ਜਾ ਸਕਦਾ ਹੈ ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.