ਸਿੱਖ ਦੁਨੀਆ ਵਿਚ ਜਿਥੇ ਵੀ ਗਏ ਹਨ ਓਥੇ ਉਹਨਾਂ ਨੇ ਸਿੱਖੀ ਦਾ ਨਾਮ ਰੌਸ਼ਨ ਕੀਤਾ ਹੈ। ਕੋਈ ਵੀ ਖੇਤਰ ਹੋਵੇ,ਕੋਈ ਵੀ ਮੁਲਕ ਹੋਵੇ,ਸਿੱਖਾਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ। ਅਜਿਹਾ ਹੀ ਸਿੱਖ ਨੌਜਵਾਨ ਹੈ ਸਰਦਾਰ ਸੁਖਦੀਪ ਸਿੰਘ ਜੋ ਕਿ ਚੀਨ ਦਾ ਪਹਿਲਾ ਅਮ੍ਰਿਤਧਾਰੀ ਸਿੱਖ ਡਾਕਟਰ ਬਣੇਗਾ। 23 ਵਰ੍ਹਿਆਂ ਦਾ ਸਾਬਤ ਸੂਰਤ ਸਿੱਖ ਨੌਜਵਾਨ ਸੁਖਦੀਪ ਸਿੰਘ ਚੀਨ ਵਿੱਚ ਪਹਿਲਾਂ ਦਸਤਾਰਧਾਰੀ ਸਿੱਖ ਡਾਕਟਰ ਬਨਣ ਦਾ ਮਾਣ ਹਾਸਲ ਕਰਨ ਜਾ ਰਿਹਾ ਹੈ| ਉਹ ਫਿਲਹਾਲ ਚੀਨੀ ਯੂਨੀਵਰਸਿਟੀ ਵਿੱਚ ਮੈਡੀਕਲ ਫਾਈਨਲ ਈਯਰ ਦਾ ਵਿਦਿਆਰਥੀ ਹੈ | ਚੀਨ ਵਿੱਚ ਹੀ ਪੈਦਾ ਹੋਏ ਤੇ ਪਲੇ ਸਰਦਾਰ ਸੁਖਦੀਪ ਸਿੰਘ ਨੇ ਸਿੱਖ ਵਿਰਾਸਤ ਨੂੰ ਸੰਭਾਲੀ ਰੱਖਿਆ ਹੈ ਅਤੇ ਹੁਣ ਚੀਨ ਵਿੱਚ ਉਹ ਗੈਰ ਚੀਨੀ ਭਾਈਚਾਰੇ ਪ੍ਰਤੀ ਚੀਨੀ ਸਮਾਜ ਦੀ ਸੋਚ ਨੂੰ ਬਦਲਣ ਲਈ ਕੰਮ ਕਰ ਰਹੇ ਹਨ | ਉਨਾਂ ਦਾ ਕਹਿਣਾ ਹੈ ਕਿ ਉਹ ਬੇਸ਼ਕ ਚੀਨ ਵਿੱਚ ਹੀ ਪੈਦਾ ਹੋਏ ਅਤੇ ਇਥੋਂ ਦੇ ਸੱਭਿਆਚਾਰਾ ਭਾਸ਼ਾ ਨਾਲ ਵੀ ਉਹ ਜੁੜੇ ਹੋਏ ਹਨ ਉਨ੍ਹਾਂ ਨੂੰ ਸਿੱਖ ਵਿਰਾਸਤ ਤੇ ਮਾਣ ਹੈ ਤੇ ਉਨਾਂ ਮੁਤਾਬਿਕ ਉਹ ਚੀਨੀ ਲੋਕਾਂ ਦਾ ਗੈਰ ਚੀਨੀ ਵੱਸੋਂ ਪ੍ਰਤੀ ਨਜ਼ਰੀਆ ਬਦਲਣ ਲਈ ਬਕਾਇਦਾ ਇੱਕ ਐੱਨਜੀਓ ਚਲਾ ਰਹੇ ਹਨ ਉਨਾਂ ਦੇ ਪਿਤਾ ਸਿਵਲ ਅਫਸਰ ਹਨ ਅਤੇ ਘਰ ਵਿੱਚ ਚੀਨੀ ਭਾਸ਼ਾ ਕਾਨਟੋਨੇਂਸ ਉਹ ਬਚਪਨ ਤੋਂ ਹੀ ਸੁਣਦੇ ਆਏ ਹਨ | ਉਨਾਂ ਦਾ ਕਹਿਣਾ ਹੈ ਕਿ ਉਹ ਵੀ ਫਰਾਟੇਦਾਰ ਚੀਨੀ ਭਾਸ਼ਾ ਬੋਲ ਲੈਂਦੇ ਹਨ ਅਤੇ ਮੇਰੇ ਦਸਤਾਰ ਬੰਨੀ ਹੋਣ ਕਰਕੇ ਕਈ ਵਾਰ ਮਰੀਜ ਮੇਰੇ ਨਾਲ ਗੱਲ ਕਰਨ ਤੋਂ ਝਿਝਕਦੇ ਹਨ ਪਰ ਜਦੋਂ ਮੈਂ ਉਨਾਂ ਨਾਲ ਉਨਾਂ ਦੀ ਸਥਾਨਕ ਭਾਸ਼ਾ ਵਿੱਚ ਗੱਲ ਕਰਦਾ ਹਾਂ ਤਾਂ ਉਹ ਹੈਰਾਨ ਰਹਿ ਜਾਂਦੇ ਹਨ| ਸੁਖਦੀਪ ਸਿੰਘ ਮੁਤਾਬਿਕ ਕਈ ਵਾਰ ਸਫਰ ਦੌਰਾਨ ਚੀਨੀ ਭਾਸ਼ਾ ਵਿੱਚ ਜਦੋਂ ਲੋਕ ਉਨਾਂ ਦੀ ਦਸਤਾਰ ਦੇ ਕੁਮੈਂਟ ਕਰਨ ਲੱਗਦੇ ਹਨ ਪਰ ਚੀਨੀ ਸਮਾਜ ਦਾ ਨਜ਼ਰੀਆ ਹੌਲੀ-ਹੌਲੀ ਬਦਲ ਰਿਹਾ ਹੈ| ਸੁਖਦੀਪ ਸਿੰਘ ਮੁਤਾਬਿਕ ਬੀਜਿੰਗ ਵਿੱਚ 12000 ਸਿੱਖ ਰਹਿ ਰਹੇ ਹਨ ਪਰ ਉਨਾਂ ਵਿੱਚੋਂ ਪੱਗ ਬਹੁਤ ਘੱਟ ਬੰਨਦੇ ਹਨ | ਸੋ ਵੀਰ ਸੁਖਦੀਪ ਸਿੰਘ ਦੀ ਇਸ ਉਪਲਬਧੀ ਤੇ ਅਸੀਂ ਵੀ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਉਹ ਇਸੇ ਤਰਾਂ ਸਿੱਖੀ ਸਰੂਪ ਵਿਚ ਲੋਕਾਂ ਦੀ ਸੇਵਾ ਵੀ ਕਰਨ ਤੇ ਬਾਬੇ ਨਾਨਕ ਦੀ ਸਿੱਖੀ ਦੀ ਮਹਿਕ ਵੀ ਚੀਨ ਵਿਚ ਵੰਡਦੇ ਰਹਿਣ|
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …